ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ

ਸਾਬਤ ਭਰੇ ਹੋਏ ਟਮਾਟਰਾਂ ਦੀ ਸਬਜ਼ੀ

ਸਮੱਗਰੀ- ਲਾਲ ਟਮਾਟਰ 600 ਗਰਾਮ, ਆਲੂ 200 ਗਰਾਮ, ਪਨੀਰ 200 ਗਰਾਮ, ਹਰਾ ਧਨੀਆ ਅੰਦਾਜ਼ੇ ਨਾਲ, ਲੂਣ, ਮਿਰਚ ਸਵਾਦ ਅਨੁਸਾਰ, ਹਲੀਦ ਚਾਹ ਵਾਲੇ ਦੋ ਚਮਚ।
ਵਿਧੀ- ਪਹਿਲਾਂ ਆਲੂਆਂ ਨੂੰ ਉਬਾਲ ਕੇ ਪੀਸ ਲਓ। ਫਿਰ ਪਨੀਰ ਨੂੰ ਕੱਦੂਕਸ਼ ਨਾਲ ਬਰੀਕ ਕਰ ਕੇ ਇਸ ਵਿੱਚ ਮਿਲਾ ਦਿਓ। ਜਦ ਇਹ ਮਿਸ਼ਰਣ ਤਿਆਰ ਹੋ ਜਾਵੇ ਤਾਂ ਆਪਣੇ ਸਵਾਦ ਅਨੁਸਾਰ ਇਸ ਵਿੱਚ ਲੂਣ, ਮਿਰਚ, ਹਲਦੀ ਮਿਲਾ ਦਿਓ। ਟਮਾਟਰਾਂ ਨੂੰ ਸਾਫ ਪਾਣੀ ਵਿੱਚ ਧੋ ਕੇ ਉਪਰੋਂ ਥੋੜ੍ਹਾ-ਥੋੜ੍ਹਾ ਕੱਟ ਲਓ ਤੇ ਉਨ੍ਹਾਂ ਟੁਕੜਿਆਂ ਨੂੰ ਸੰਭਾਲ ਕੇ ਇੱਕ ਪਾਸੇ ਰੱਖ ਲਓ। ਫਿਰ ਕਿਸੇ ਤੇਜ਼ ਛੁਰੀ ਜਾਂ ਚਾਕੂ ਨਾਲ ਟਮਾਟਰਾਂ ਅੰਦਰਲਾ ਗੁੱਦਾ ਕੱਢ ਦਿਓ। ਇਸ ਗੁੱਦੇ ਨਾਲ ਟਮਾਟਰਾਂ ਦਾ ਜੋ ਰਸ ਨਿਕਲੇਗਾ, ਉਸ ਨੰ ਕਿਸੇ ਭਾਂਡੇ ਵਿੱਚ ਸੰਭਾਲ ਕੇ ਰੱਖ ਲਓ। ਫਿਰ ਟਮਾਟਰਾਂ ਵਿੱਚ ਆਲੂ, ਪਨੀਰ ਦੇ ਮਿਸ਼ਰਣ ਨੂੰ ਭਰ ਦਿਓ। ਸਾਰੇ ਮਸਾਲੇ, ਮਿਰਚ ਆਦਿ ਭਰ ਕੇ ਉਪਰੋਂ ਉਨ੍ਹਾਂ ਦੇ ਮੂੰਹ ‘ਤੇ ਉਹੀ ਟੁਕੜੇ, ਜੋ ਕੱਟੇ ਸੀ, ਰੱਖ ਕੇ ਧਾਗੇ ਨਾਲ ਬੰਨ੍ਹ ਕੇ ਇਨ੍ਹਾਂ ਦੇ ਮੂੰਹ ਬੰਦ ਕਰ ਦਿਓ। ਫਿਰ ਕਿਸੇ ਵੱਡੀ ਕੜਾਹੀ ਵਿੱਚ ਘਿਓ ਪਾ ਕੇ ਉਸ ਵਿੱਚ ਟਮਾਟਰ ਪਕਾਓ। ਪਕਾਉਂਦੇ ਸਮੇਂ ਉਸ ਨੂੰ ਢੱਕ ਦਿਓ। ਅੱਗ ਦਾ ਸੇਕ ਮੱਠਾ ਚਾਹੀਦਾ ਹੈ। ਪਕਦੇ-ਪਕਦੇ ਜਦ ਟਮਾਟਰਾਂ ਦਾ ਰੰਗ ਭੂਰਾ ਹੋ ਜਾਏ ਤਾਂ ਕੜਾਹੀ ਹੇਠਾਂ ਉਤਾਰ ਕੇ ਉਸ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾ ਦਿਓ। ਤੁਹਾਡੀ ਸੁਆਦ ਭਰੀ ਸਬਜ਼ੀ ਤਿਆਰ ਹੈ।

Share: