ਸ਼ਕਰਕੰਦੀ ਦੇ ਮਲਾਈ ਰੋਲਸ

ਸ਼ਕਰਕੰਦੀ ਦੇ ਮਲਾਈ ਰੋਲਸ

ਸਮੱਗਰੀ-500 ਗਰਾਮ ਸ਼ਕਰਕੰਦੀ, ਇੱਕ ਕੱਪ ਮਲਾਈ, ਦੋ ਵੱਡੇ ਚਮਚ ਘਿਓ, ਇੱਕ ਕੱਪ ਖੰਡ, ਇੱਕ ਛੋਟਾ ਚਮਚ ਇਲਾਇਚੀ ਪਾਊਡਰ, ਸੁੱਕੇ ਮੇਵਿਆਂ ਦੀ ਕਤਰਨ 1/4 ਕੱਪ, ਨਾਰੀਅਲ ਬੂਰਾ ਲਪੇਟਣ ਦੇ ਲਈ।
ਵਿਧੀ- ਸ਼ਕਰਕੰਦੀ ਨੂੰ ਧੋ ਕੇ ਕੁੱਕਰ ਵਿੱਚ ਉਬਾਲ ਲਓ ਅਤੇ ਚਿਲਕਾ ਉਤਾਰ ਕੇ ਇਸ ਨੂੰ ਮਸਲ ਲਓ। ਪੈਨ ਵਿੱਚ ਘਿਓ ਗਰਮ ਕਰੋ ਅਤੇ ਸ਼ਕਰਕੰਦੀ ਪਾ ਕੇ ਚੰਗੀ ਤਰ੍ਹਾਂ ਭੁੰਨੋ। ਇਸ ਵਿੱਚ ਮਲਾਈ ਪਾ ਕੇ ਭੁੰਨੋ। ਫਿਰ ਖੰਡ, ਇਲਾਇਚੀ ਪਾਊਡਰ ਅਤੇ ਸੁੱਕੇ ਮੇਵੇ ਮਿਲਾਓ। ਮਿਸ਼ਰਣ ਨੂੰ ਪਲੇਟ ਵਿੱਚ ਕੱਢ ਲਓ ਅਤੇ ਠੰਢਾ ਕਰ ਲਓ। ਮਿਸ਼ਰਣ ਦੇ ਰੋਲ ਬਣਾਓ ਅਤੇ ਨਾਰੀਅਲ ਦੇ ਬੂਰੇ ਵਿੱਚ ਲਪੇਟੋ। ਸੁਆਦਲੇ ਸ਼ਕਰਕੰਦੀ ਮਲਾਈ ਰੋਲਸ ਨੂੰ ਵਰਤ ਵਿੱਚ ਵੀ ਖਾ ਸਕਦੇ ਹੋ।

Share: