ਸਮੱਗਰੀ- ਦੋ ਕੱਪ ਪਨੀਰ, ਇੱਕ ਵੱਡਾ ਚਮਚ ਮੱਖਣ, ਅੱਧਾ ਕੱਪ ਦੁੱਧ, ਪਿਆਜ਼ ਤਿੰਨ (ਕੱਟੇ ਹੋਏ), ਗਰਮ ਮਸਾਲਾ ਪਾਊਡਰ ਅੱਧਾ ਛੋਟਾ ਚਮਚ, ਨਮਕ ਸਵਾਦ ਅਨੁਸਾਰ, ਗ੍ਰੀਨ ਪੇਸਟ ਬਣਾਉਣ ਲਈ ਅੱਧਾ ਕੱਪ ਦਹੀਂ, ਦੋ ਕੱਪ ਹਰਾ ਧਨੀਆ (ਬਰੀਕ ਕੱਟਿਆ), ਪੁਦੀਨੇ ਦੇ ਪੱਤੇ ਅੱਧਾ ਕੱਪ, ਹਰੀ ਮਿਰਚ ਤਿੰਨ-ਚਾਰ, ਕਾਜੂ ਅੱਧਾ ਕੱਪ, ਲੱਸਣ ਤਿੰਨ-ਚਾਰ ਕਲੀਆਂ, ਅਦਰਕ ਇੱਕ ਇੰਚ ਟੁਕੜਾ।
ਵਿਧੀ-ਸਭ ਤੋਂ ਪਹਿਲਾਂ ਗਰੀਨ ਪੇਸਟ ਦੀ ਸਮੱਗਰੀ ਨੂੰ ਮਿਕਸੀ ਵਿੱਚ ਪੀਸ ਲਓ। ਤਿਆਰ ਪੇਸਟ ਵਿੱਚ ਪਨੀਰ ਨੂੰ ਮੈਰੀਨੇਟ ਕਰ ਕੇ ਵੀਹ ਮਿੰਟ ਤੱਕ ਵੱਖਰਾ ਰੱਖੋ। ਹੁਣ ਫਰਾਈਪੈਨ ਵਿੱਚ ਤੇਲ ਅਤੇ ਮੱਖਣ ਗਰਮ ਕਰ ਕੇ ਪਿਆਜ਼ ਭੁੰਨੋ। ਇਸ ਵਿੱਚ ਮੈਰੀਨੇਟ ਪਨੀਰ, ਗਰਮ ਮਸਾਲਾ, ਦੁੱਧ, ਨਮਕ ਪਾ ਕੇ ਦੋ-ਤਿੰਨ ਮਿੰਟ ਤੱਕ ਪਕਾਓ। ਤੁਹਾਡੀ ਪਨੀਰ ਮਖਮਲੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਕੌਲੀ ਵਿੱਚ ਕੱਢ ਕੇ ਪਰੌਂਠੇ ਜਾਂ ਬਟਰ ਨਾਲ ਖਾਓ।
Posted inFood & Recipes