ਪਿੰਡਾਂ ’ਚ ਬਣਾਏ ਜਾਣਗੇ ਆਧੁਨਿਕ ਖੇਡ ਸਟੇਡੀਅਮ: ਮਾਨ

ਪਿੰਡਾਂ ’ਚ ਬਣਾਏ ਜਾਣਗੇ ਆਧੁਨਿਕ ਖੇਡ ਸਟੇਡੀਅਮ: ਮਾਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਨੇ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਸਾਰੇ 13 ਹਜ਼ਾਰ ਪਿੰਡਾਂ ਵਿੱਚ ਅਤਿ-ਆਧੁਨਿਕ ਖੇਡ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ…
ਤਖਤਾਂ ਵਿਚਾਲੇ ਵਿਵਾਦ: ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਜਨਰਲ ਇਜਲਾਸ ਸੱਦਿਆ

ਤਖਤਾਂ ਵਿਚਾਲੇ ਵਿਵਾਦ: ਸ਼੍ਰੋਮਣੀ ਕਮੇਟੀ ਨੇ ਵਿਸ਼ੇਸ਼ ਜਨਰਲ ਇਜਲਾਸ ਸੱਦਿਆ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਚਾਲੇ ਪੈਦਾ ਹੋਏ ਆਪਸੀ ਵਿਵਾਦ ਦੇ ਮੁੱਦੇ ’ਤੇ ਵਿਚਾਰ ਚਰਚਾ ਕਰਨ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਅਗਸਤ ਨੂੰ ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਜਨਰਲ ਇਜਲਾਸ ਸੱਦ ਲਿਆ ਹੈ…
ਚੰਡੀਗੜ੍ਹ-ਮਨਾਲੀ ਮਾਰਗ: ਮੰਡੀ-ਕੁੱਲੂ ਸੜਕ ਆਵਾਜਾਈ ਲਈ ਖੋਲ੍ਹੀ

ਚੰਡੀਗੜ੍ਹ-ਮਨਾਲੀ ਮਾਰਗ: ਮੰਡੀ-ਕੁੱਲੂ ਸੜਕ ਆਵਾਜਾਈ ਲਈ ਖੋਲ੍ਹੀ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ’ਤੇ ਮੰਡੀ-ਕੁੱਲੂ ਸੜਕ ਢਿੱਗਾਂ ਡਿੱਗਣ ਕਾਰਨ ਬੰਦ ਹੋ ਗਈ ਸੀ ਤੇ ਇਸ ਸੜਕ ’ਤੇ ਟ੍ਰੈਫਿਕ ਜਾਮ ਹੋ ਗਿਆ ਸੀ ਪਰ ਇਸ ਸੜਕ ਨੂੰ ਅੱਜ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ ਜਿਸ ਕਾਰਨ ਇਸ…
ਐੱਨਆਰਆਈ ਦੇ 11 ਮਹੀਨੇ ਤੋਂ ਬੰਦ ਪਏ ਮਕਾਨ ਦਾ 33,500 ਰੁਪਏ ਬਿਜਲੀ ਦਾ ਬਿੱਲ

ਐੱਨਆਰਆਈ ਦੇ 11 ਮਹੀਨੇ ਤੋਂ ਬੰਦ ਪਏ ਮਕਾਨ ਦਾ 33,500 ਰੁਪਏ ਬਿਜਲੀ ਦਾ ਬਿੱਲ

ਜੰਡਿਆਲਾ ਗੁਰੂ : ਸਥਾਨਕ ਜੋਤੀਸਰ ਕਲੋਨੀ ਵਿਚ ਕੈਨੇਡਾ ਰਹਿੰਦੇ ਐਨਆਰਆਈ ਪੱਤਰਕਾਰ ਕੰਵਲਜੀਤ ਸਿੰਘ ਦਾ ਮਕਾਨ ਹੈ ਤੇ ਪਿਛਲੀ 11 ਮਹੀਨਿਆਂ ਤੋਂ ਮਕਾਨ ਮਾਲਕਾਂ ਦੇ ਕੈਨੇਡਾ ਰਹਿਣ ਕਾਰਨ ਮਕਾਨ ਬੰਦ ਪਿਆ ਹੈ। ਲੰਮੇ ਸਮੇਂ ਤੋਂ ਕੈਨੇਡਾ ‘ਚ ਰਹਿ ਰਹੇ ਪੱਤਰਕਾਰ ਨੂੰ 11…

ਟਰੰਪ ਖ਼ਿਲਾਫ਼ ਮੁਕੱਦਮਿਆਂ ’ਚ ਸ਼ਾਮਲ ਸਰਕਾਰੀ ਵਕੀਲ ਤੇ ਸਟਾਫ ਬਰਖ਼ਾਸਤ

ਵਾਸ਼ਿੰਗਟਨ : ਅਮਰੀਕਾ ਦੇ ਨਿਆਂ ਵਿਭਾਗ ਨੇ ਰਾਸ਼ਟਰਪਤੀ ਡੋਨਲਡ ਟਰੰਪ ਖ਼ਿਲਾਫ਼ ਚੱਲ ਰਹੇ ਮਾਮਲਿਆਂ ਨਾਲ ਜੁੜੇ ਕਈ ਵਕੀਲਾਂ ਅਤੇ ਸਹਾਇਕ ਕਰਮਚਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਰੱਖਣ ਵਾਲੇ ਦੋ ਜਣਿਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਜੇ ਇਹ ਸਪੱਸ਼ਟ…

ਬੰਗਲਾਦੇਸ਼: ਕਬਾੜ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਹੁਣ ਤੱਕ ਸੱਤ ਕਾਬੂ

ਢਾਕਾ: ਬੰਗਲਾਦੇਸ਼ ’ਚ ਇੱਕ ਕਬਾੜ ਵਪਾਰੀ ਦੀ ਹੱਤਿਆ ਦੇ ਮਾਮਲੇ ’ਚ ਹੁਣ ਤੱਕ ਘੱਟ ਤੋਂ ਘੱਟ ਸੱਤ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ ਅਤੇ ਅੱਜ ਦੇਸ਼ ਪੱਧਰੀ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਗ੍ਰਹਿ ਮਾਮਲਿਆਂ ਦੇ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਜਹਾਂਗੀਰ ਆਲਮ…

ਯੂਕਰੇਨ ਦੀ ਸੁਰੱਖਿਆ ਏਜੰਸੀ ਵੱਲੋਂ ਦੋ ਰੂਸੀ ਏਜੰਟਾਂ ਨੂੰ ਮਾਰਨ ਦਾ ਦਾਅਵਾ

ਕੀਵ : ਯੂਕਰੇਨ ਦੀ ਸੁਰੱਖਿਆ ਏਜੰਸੀ ਨੇ ਅੱਜ ਕਿਹਾ ਕਿ ਉਸ ਨੇ ਰਾਜਧਾਨੀ ਕੀਵ ਵਿੱਚ ਉਸ ਦੇ ਇਕ ਸੀਨੀਅਰ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਸ਼ੱਕੀ ਦੋ ਰੂਸੀ ਏਜੰਟਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਦਿੱਤਾ…

ਪੀਟੀਆਈ ਵੱਲੋਂ ‘ਇਮਰਾਨ ਖਾਨ ਨੂੰ ਰਿਹਾਅ ਕਰੋ ਅੰਦੋਲਨ’ ਸ਼ੁਰੂ

ਲਾਹੌਰ : ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਨੇ ਲਾਹੌਰ ਤੋਂ ਗੈਰ-ਰਸਮੀ ਤੌਰ ’ਤੇ ‘ਇਮਰਾਨ ਖਾਨ ਨੂੰ ਰਿਹਾਅ ਕਰੋ ਅੰਦੋਲਨ’ ਦੀ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਦੀ ਰਿਹਾਈ ਦੀ ਮੰਗ ਕੀਤੀ ਗਈ ਹੈ। ਪਾਰਟੀ ਨੇ ਅੱਜ ਕਿਹਾ ਕਿ…

ਪਾਕਿਸਤਾਨ: ਥਾਣੇ ’ਤੇ ਪੰਜਵੀਂ ਵਾਰ ਕੁਆਡਕਾਪਟਰ ਨਾਲ ਹਮਲਾ

ਪਿਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਖੈਬਰ ਪਖ਼ਤੂਨਖਵਾ ਸੂਬੇ ਵਿੱਚ ਇੱਕ ਪੁਲੀਸ ਥਾਣੇ ’ਤੇ ਅਤਿਵਾਦੀਆਂ ਨੇ ਡਰੋਨ ਹਮਲਾ ਕੀਤਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਹ ਇੱਕ ਮਹੀਨੇ ਵਿੱਚ ਉਸੇ ਪੁਲੀਸ ਥਾਣੇ ’ਤੇ ਪੰਜਵਾਂ ਅਜਿਹਾ ਹਮਲਾ ਹੈ। ਅਤਿਵਾਦੀਆਂ ਨੇ ਸ਼ਨਿਚਰਵਾਰ ਨੂੰ ਬੰਨੂ…

ਮੌਨਸੂਨ ਸੈਸ਼ਨ: ਕਾਂਗਰਸ ਦੀ ਰਣਨੀਤੀ ਤੈਅ ਕਰਨ ਲਈ ਮੀਟਿੰਗ ਭਲਕੇ

ਨਵੀਂ ਦਿੱਲੀ : ਕਾਂਗਰਸ ਦੀ ਸੰਸਦੀ ਪਾਰਟੀ ਦੀ ਨੇਤਾ ਸੋਨੀਆ ਗਾਂਧੀ ਸੰਸਦ ਦੇ ਮੌਨਸੂਨ ਸੈਸ਼ਨ ਲਈ ਪਾਰਟੀ ਦੀ ਰਣਨੀਤੀ ਨੂੰ ਅੰਤਿਮ ਰੂਪ ਦੇਣ ਲਈ 15 ਜੁਲਾਈ ਨੂੰ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸੰਸਦ ਦਾ ਮੌਨਸੂਨ ਸੈਸ਼ਨ ਹੰਗਾਮਾ ਭਰਪੂਰ ਰਹਿਣ ਦੀ…

ਬਿਹਾਰ ਦੀ ਵੋਟਰ ਸੂਚੀ ’ਚ ਵੱਡੀ ਗਿਣਤੀ ਨੇਪਾਲੀ ਤੇ ਬੰਗਲਾਦੇਸ਼ੀ ਮਿਲੇ

ਨਵੀਂ ਦਿੱਲੀ : ਚੋਣ ਕਮਿਸ਼ਨ ਦੇ ਖੇਤਰੀ ਅਧਿਕਾਰੀਆਂ ਨੇ ਬਿਹਾਰ ’ਚ ਵੋਟਰ ਸੂਚੀ ਦੀ ਜਾਰੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਮੁਹਿੰਮ ਤਹਿਤ ਘਰ-ਘਰ ਜਾ ਕੇ ਪੜਤਾਲ ਕੀਤੀ ਅਤੇ ਇਸ ਦੌਰਾਨ ‘ਵੱਡੀ ਗਿਣਤੀ ਵਿੱਚ ਨੇਪਾਲ, ਬੰਗਲਾਦੇਸ਼ ਤੇ ਮਿਆਂਮਾਰ’ ਦੇ ਲੋਕ ਮਿਲੇ ਹਨ। ਅਧਿਕਾਰੀਆਂ…

ਸੁਪਰੀਮ ਕੋਰਟ ਨੇ ਵਕੀਲਾਂ ਨੂੰ ਈਡੀ ਵੱਲੋਂ ਤਲਬ ਕੀਤੇ ਜਾਣ ਦਾ ਲਿਆ ਨੋਟਿਸ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਖੁਦ ਹੀ ਇਕ ਮਾਮਲੇ ਦਾ ਨੋਟਿਸ ਲੈਂਦਿਆਂ ਸੋਮਵਾਰ ਨੂੰ ਉਸ ’ਤੇ ਸੁਣਵਾਈ ਕਰਨ ਦਾ ਫ਼ੈਸਲਾ ਲਿਆ ਹੈ ਜਿਸ ’ਚ ਜਾਂਚ ਏਜੰਸੀਆਂ ਵੱਲੋਂ ਉਨ੍ਹਾਂ ਵਕੀਲਾਂ ਨੂੰ ਤਲਬ ਕਰਨ ਦਾ ਮੁੱਦਾ ਸ਼ਾਮਲ ਹੈ ਜੋ ਧਿਰਾਂ ਨੂੰ ਰਾਏ…

ਉੜੀਸਾ: ਜ਼ਿੰਦਗੀ ਲਈ ਲੜ ਰਹੀ ਹੈ ਖ਼ੁਦ ਨੂੰ ਅੱਗ ਲਾਉਣ ਵਾਲੀ ਵਿਦਿਆਰਥਣ

ਭੁਬਨੇਸ਼ਵਰ : ਉੜੀਸਾ ਦੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਅੱਜ ਕਿਹਾ ਕਿ ਬਾਲਾਸੌਰ ਵਿੱਚ ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੀ ਕਾਲਜ ਦੀ ਵਿਦਿਆਰਥਣ ਦੀ ਹਾਲਤ ਗੰਭੀਰ ਹੈ ਅਤੇ ਸੂਬਾ ਸਰਕਾਰ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗੀ। ਕੌਮੀ ਮਹਿਲਾ ਕਮਿਸ਼ਨ ਨੇ ਇਸ ਘਟਨਾ…
Air India Plane Crash Report: ‘‘ਤੁਸੀਂ ਤੇਲ ਦੀ ਸਵਿੱਚ ਕਿਉਂ ਬੰਦ ਕੀਤੀ?’’ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਆਈ ਸਾਹਮਣੇ

Air India Plane Crash Report: ‘‘ਤੁਸੀਂ ਤੇਲ ਦੀ ਸਵਿੱਚ ਕਿਉਂ ਬੰਦ ਕੀਤੀ?’’ ਜਹਾਜ਼ ਹਾਦਸੇ ਦੀ ਜਾਂਚ ਰਿਪੋਰਟ ਆਈ ਸਾਹਮਣੇ

ਨਵੀਂ ਦਿੱਲੀ : ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਹਾਦਸਗ੍ਰਤ ਹੋਏ ਮਾਮਲੇ ਦੀ ਜਾਂਚ ਵਿੱਚ ਵੱਡਾ ਖੁਲਾਸਾ ਹੋਇਆ ਹੈ। ਹਾਲ ਹੀ ਵਿਚ ਆਈ ਰਿਪੋਰਟ ਅਨੁਸਾਰ ਏਅਰ ਇੰਡੀਆ ਦੇ ਜਹਾਜ਼ 171 ਦੇ ਦੋਵੇਂ ਇੰਜਣਾਂ ਨੂੰ ਤੇਲ ਸਪਲਾਈ ਕਰਨ ਵਾਲੇ ਦੋਵੇਂ ਸਵਿੱਚ ਬੰਦ ਕਰ…
ਕੈਲੀਫੋਰਨੀਆ: ਇਮੀਗਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ, ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪ੍ਰਵਾਸੀ ਗ੍ਰਿਫਤਾਰ

ਕੈਲੀਫੋਰਨੀਆ: ਇਮੀਗਰੇਸ਼ਨ ਵਿਭਾਗ ਵੱਲੋਂ ਛਾਪੇਮਾਰੀ, ਗੈਰਕਾਨੂੰਨੀ ਢੰਗ ਨਾਲ ਰਹਿੰਦੇ 200 ਸ਼ੱਕੀ ਪ੍ਰਵਾਸੀ ਗ੍ਰਿਫਤਾਰ

ਕੈਮਾਰੀਲੋ (ਅਮਰੀਕਾ) : ਅਮਰੀਕਾ ਦੇ ਸੰਘੀ ਇਮੀਗਰੇਸ਼ਨ ਅਧਿਕਾਰੀਆਂ ਨੇ ਕੈਲੀਫੋਰਨੀਆ ਵਿੱਚ ਭੰਗ (ਕੈਨਾਬਿਸ) ਦੇ ਦੋ ਖੇਤਾਂ ’ਤੇ ਛਾਪੇਮਾਰੀ ਕਰਦਿਆਂ ਲਗਪਗ 200 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ’ਤੇ ਦੇਸ਼ ਵਿੱਚ ਗੈਰ-ਕਾਨੂੰਨੀ ਢੰਗ ਨਾਲ ਰਹਿਣ ਦਾ ਸ਼ੱਕ ਹੈ। ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ…
ਪਾਕਿਸਤਾਨ: ਹਮਲਾਵਰਾਂ ਵੱਲੋਂ ਨੌਂ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਪਾਕਿਸਤਾਨ: ਹਮਲਾਵਰਾਂ ਵੱਲੋਂ ਨੌਂ ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ

ਇਸਲਾਮਾਬਾਦ/ਕਰਾਚੀ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ਵਿੱਚ ਬਲੋਚ ਅਤਿਵਾਦੀਆਂ ਨੇ ਸ਼ੁੱਕਰਵਾਰ ਨੂੰ ਇੱਕ ਬੱਸ ਵਿੱਚੋਂ ਉਤਾਰ ਕੇ ਪੰਜਾਬ ਦੇ ਨੌਂ ਯਾਤਰੀਆਂ ਨੂੰ ਗੋਲੀ ਮਾਰ ਦਿੱਤੀ। ਸੂਬੇ ਦੇ ਝੋਬ ਇਲਾਕੇ ਦੇ ਸਹਾਇਕ ਕਮਿਸ਼ਨਰ ਨਵੀਦ ਆਲਮ ਨੇ ਦੱਸਿਆ ਕਿ ਇਹ ਘਟਨਾ ਝੋਬ…
ਦਿੱਲੀ: 4 ਮੰਜ਼ਿਲਾ ਇਮਾਰਤ ਡਿੱਗੀ, ਕਈਆਂ ਦੇ ਫਸੇ ਹੋਣ ਦਾ ਖ਼ਦਸ਼ਾ

ਦਿੱਲੀ: 4 ਮੰਜ਼ਿਲਾ ਇਮਾਰਤ ਡਿੱਗੀ, ਕਈਆਂ ਦੇ ਫਸੇ ਹੋਣ ਦਾ ਖ਼ਦਸ਼ਾ

ਨਵੀਂ ਦਿੱਲੀ : ਉੱਤਰ-ਪੂਰਬੀ ਦਿੱਲੀ ਦੇ ਵੈਲਕਮ ਇਲਾਕੇ ਵਿੱਚ ਸ਼ਨਿਚਰਵਾਰ ਸਵੇਰੇ ਇੱਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਲੋਕਾਂ ਦੇ ਮਲਬੇ ਹੇਠਾਂ ਫਸੇ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਕਈ ਏਜੰਸੀਆਂ ਵੱਲੋਂ ਬਚਾਅ ਕਾਰਜ…
‘Maratha Military Landscapes’ ਨੂੰ ਯੂਨੈਸਕੋ ਵੱਲੋਂ ਮਾਨਤਾ ਮਿਲਣ ’ਤੇ ਹਰ ਭਾਰਤੀ ਖੁਸ਼: ਮੋਦੀ

‘Maratha Military Landscapes’ ਨੂੰ ਯੂਨੈਸਕੋ ਵੱਲੋਂ ਮਾਨਤਾ ਮਿਲਣ ’ਤੇ ਹਰ ਭਾਰਤੀ ਖੁਸ਼: ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ‘ਮਰਾਠਾ ਮਿਲਟਰੀ ਲੈਂਡਸਕੇਪ’ ਦੇ ਸ਼ਿਲਾਲੇਖ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਹਰ ਭਾਰਤੀ ਇਸ ਮਾਨਤਾ ਨਾਲ ਖੁਸ਼ ਹੈ। ਮਰਾਠਾ ਸ਼ਾਸਕਾਂ ਵੱਲੋਂ ਕਲਪਨਾ ਕੀਤੀ ਗਈ ਅਸਾਧਾਰਨ…
ਜੰਮੂ-ਕਸ਼ਮੀਰ: ਐੱਸਯੂਵੀ ਖੱਡ ਵਿੱਚ ਡਿੱਗਣ ਕਾਰਨ 5 ਮੌਤਾਂ, ਇੱਕ ਜ਼ਖਮੀ

ਜੰਮੂ-ਕਸ਼ਮੀਰ: ਐੱਸਯੂਵੀ ਖੱਡ ਵਿੱਚ ਡਿੱਗਣ ਕਾਰਨ 5 ਮੌਤਾਂ, ਇੱਕ ਜ਼ਖਮੀ

ਰਾਮਬਨ/ਜੰਮੂ : ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਇੱਕ ਨਿੱਜੀ ਯਾਤਰੀ ਵਾਹਨ ਦੇ ਸੜਕ ਤੋਂ ਖਿਸਕ ਕੇ 600 ਫੁੱਟ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਕਿਹਾ ਕਿ ਐੱਸਯੂਵੀ ਸ਼ੁੱਕਰਵਾਰ…

ਗੁਜਰਾਤ: ਪੁਲ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ 20 ਹੋਈ

ਵਡੋਦਰਾ : ਗੁਜਰਾਤ ਦੇ ਵਡੋਦਰਾ ਜ਼ਿਲ੍ਹੇ ਵਿੱਚ ਮਾਹੀਸਾਗਰ ਨਦੀ ’ਤੇ ਪੁਲ ਢਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ 20 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੋ ਲਾਪਤਾ ਵਿਅਕਤੀਆਂ ਦੀ ਭਾਲ ਹਾਲੇ ਵੀ ਜਾਰੀ ਹੈ। ਬੁੱਧਵਾਰ ਸਵੇਰੇ ਗੰਭੀਰਾ ਪਿੰਡ ਨੇੜੇ…

ਮੈਫੇਡਰੋਨ ਬਰਾਮਦਗੀ ਮਾਮਲਾ: ਯੂਏਈ ਤੋਂ ਡਿਪੋਰਟ ਮੁਲਜ਼ਮ ਗ੍ਰਿਫ਼ਤਾਰ

ਨਵੀਂ ਦਿੱਲੀ/ਮੁੰਬਈ : ਇੰਟਰਪੋਲ ਰੈੱਡ ਨੋਟਿਸ ਦਾ ਸਾਹਮਣਾ ਕਰ ਰਹੇ ਸਿੰਥੈਟਿਕ ਡਰੱਗ ਤਸਕਰੀ ਵਿੱਚ ਕਥਿਤ ਤੌਰ ’ਤੇ ਸ਼ਾਮਲ ਕੁੱਬਾਵਾਲਾ ਮੁਸਤਫਾ ਨੂੰ ਅੱਜ ਯੂਏਈ ਤੋਂ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ, ਜਿਸ ਮਗਰੋਂ ਉਸ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ’ਚ ਗ੍ਰਿਫ਼ਤਾਰ ਕਰ…
ਭਾਜਪਾ ਦਾ ਮਕਸਦ ਸੰਵਿਧਾਨ ਨੂੰ ਬਦਲਣਾ: ਖੜਗੇ

ਭਾਜਪਾ ਦਾ ਮਕਸਦ ਸੰਵਿਧਾਨ ਨੂੰ ਬਦਲਣਾ: ਖੜਗੇ

ਭੁਬਨੇਸ਼ਵਰ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਸੰਵਿਧਾਨ ’ਚੋਂ ‘ਧਰਮ ਨਿਰਪੱਖਤਾ’ ਤੇ ‘ਸਮਾਜਵਾਦ’ ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਖੜਗੇ ਨੇ ਇੱਥੇ ਪਾਰਟੀ ਦੇ ‘ਸੰਵਿਧਾਨ ਬਚਾਓ…
ਲੋਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਹੋਣ ਤੋਂ ਬਚਾਉਣਗੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ: ਕਾਂਗਰਸ

ਲੋਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਹੋਣ ਤੋਂ ਬਚਾਉਣਗੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ: ਕਾਂਗਰਸ

ਨਵੀਂ ਦਿੱਲੀ : ਕਾਂਗਰਸ ਨੇ ਅੱਜ ਕਿਹਾ ਕਿ ਬਿਹਾਰ ਵਿੱਚ ਚੋਣ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਕਿਸੇ ਵੀ…
ਦਿੱਲੀ-ਐੱਨਸੀਆਰ ’ਚ ਅੱਜ ਮੁੜ ਭੂਚਾਲ ਦੇ ਝਟਕੇ

ਦਿੱਲੀ-ਐੱਨਸੀਆਰ ’ਚ ਅੱਜ ਮੁੜ ਭੂਚਾਲ ਦੇ ਝਟਕੇ

ਨਵੀਂ ਦਿੱਲੀ : ਦਿੱਲੀ-ਐੱਨਸੀਆਰ ਦੇ ਕੁਝ ਹਿੱਸਿਆਂ ਵਿੱਚ ਅੱਜ ਸ਼ਾਮੀਂ ਮੁੜ 3.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸ਼ਾਮੀਂ ਪੌਣੇ ਅੱਠ ਵਜੇ ਦੇ ਕਰੀਬ (7:49 ਵਜੇ) ਦੇ ਕਰੀਬ ਆਏ ਭੂਚਾਲ ਦਾ ਕੇਂਦਰ ਹਰਿਆਣਾ ਦਾ ਝੱਜਰ ਸੀ।  ਕੌਮੀ ਰਾਜਧਾਨੀ ਖੇਤਰ…
75 ਸਾਲ ਦਾ ਮਤਲਬ ‘ਸੇਵਾਮੁਕਤੀ’…ਸੰਘ ਮੁਖੀ ਦੀ ਟਿੱਪਣੀ ਮੋਦੀ ਲਈ ਅਲਟੀਮੇਟਮ: ਵਿਰੋਧੀ ਧਿਰ

75 ਸਾਲ ਦਾ ਮਤਲਬ ‘ਸੇਵਾਮੁਕਤੀ’…ਸੰਘ ਮੁਖੀ ਦੀ ਟਿੱਪਣੀ ਮੋਦੀ ਲਈ ਅਲਟੀਮੇਟਮ: ਵਿਰੋਧੀ ਧਿਰ

ਨਵੀਂ ਦਿੱਲੀ : ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਵੱਲੋਂ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਹੋਣ ਸਬੰਧੀ ਦਿੱਤੇ ਬਿਆਨ ਮਗਰੋਂ ਸਿਆਸਤ ਭਖ਼ ਗਈ ਹੈ। ਵਿਰੋਧੀ ਧਿਰ ਨੇ ਇਸ ਬਿਆਨ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ…
loose FASTag Blacklisting: ਸ਼ੀਸ਼ੇ ’ਤੇ ਨਾ ਚਿਪਕਾਏ FASTag ਵਾਲੇ ਖ਼ਪਤਕਾਰਾਂ ਨੂੰ ਬਲੈਕਲਿਸਟ ਕਰੇਗਾ NHAI

loose FASTag Blacklisting: ਸ਼ੀਸ਼ੇ ’ਤੇ ਨਾ ਚਿਪਕਾਏ FASTag ਵਾਲੇ ਖ਼ਪਤਕਾਰਾਂ ਨੂੰ ਬਲੈਕਲਿਸਟ ਕਰੇਗਾ NHAI

ਨਵੀਂ ਦਿੱਲੀ : ਸਰਕਾਰੀ ਮਾਲਕੀ ਵਾਲੇ ਸੜਕੀ ਅਦਾਰੇ ਐਨਐਚਏਆਈ (National Highways Authority of India – NHAI) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਸੁਚਾਰੂ ਟੋਲਿੰਗ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਲੂਜ਼ ਫਾਸਟੈਗ (ਭਾਵ ਜਿਹੜੇ ਫਾਸਟੈਗ ਵਾਹਨ ਦੇ ਸ਼ੀਸ਼ੇ ਉਤੇ ਨਹੀਂ ਚਿਪਕਾਏ ਗਏ…
‘Cash Bag’ Video: ਸ਼ਿਵ ਸੈਨਾ ਮੰਤਰੀ ਦੀ ‘ਕੈਸ਼ ਬੈਗ’ ਵਾਲੀ ਵੀਡੀਓ ਵਾਇਰਲ; ਮੰਤਰੀ ਦਾ ਦਾਅਵਾ: ਬੈਗ ’ਚ ਸਿਰਫ਼ ਕੱਪੜੇ

‘Cash Bag’ Video: ਸ਼ਿਵ ਸੈਨਾ ਮੰਤਰੀ ਦੀ ‘ਕੈਸ਼ ਬੈਗ’ ਵਾਲੀ ਵੀਡੀਓ ਵਾਇਰਲ; ਮੰਤਰੀ ਦਾ ਦਾਅਵਾ: ਬੈਗ ’ਚ ਸਿਰਫ਼ ਕੱਪੜੇ

ਮੁੰਬਈ : ਮਹਾਰਾਸ਼ਟਰ ਦੇ ਮੰਤਰੀ ਸੰਜੇ ਸ਼ਿਰਸਾਟ (Maharashtra minister Sanjay Shirsat) ਦੀ ਸ਼ੁੱਕਰਵਾਰ ਨੂੰ ਇੱਕ ਕਮਰੇ ਵਿੱਚ ਬੈਠੇ ਹੋਏ ਤੇ ਇੱਕ ਅੰਸ਼ਕ ਤੌਰ ‘ਤੇ ਖੁੱਲ੍ਹੇ ਬੈਗ ਦੇ ਨਾਲ ਇੱਕ ਵੀਡੀਓ ਵਾਇਰਲ ਹੋਈ ਹੈ। ਸ਼ਿਵ ਸੈਨਾ ਮੰਤਰੀ ਨੇ ਇਸ ਦਾਅਵੇ ਨੂੰ ਰੱਦ…
Radhika Yadav Murder: ਰਾਧਿਕਾ ਯਾਦਵ ਦੇ ਪਿਤਾ ਦਾ ਇਕ-ਰੋਜ਼ਾ ਪੁਲੀਸ ਰਿਮਾਂਡ; ਮਾਂ ਦੀ ਭੂਮਿਕਾ ਦੀ ਜਾਂਚ ਜਾਰੀ

Radhika Yadav Murder: ਰਾਧਿਕਾ ਯਾਦਵ ਦੇ ਪਿਤਾ ਦਾ ਇਕ-ਰੋਜ਼ਾ ਪੁਲੀਸ ਰਿਮਾਂਡ; ਮਾਂ ਦੀ ਭੂਮਿਕਾ ਦੀ ਜਾਂਚ ਜਾਰੀ

ਚੰਡੀਗੜ੍ਹ : ਗੁਰੂਗ੍ਰਾਮ ਦੀ ਇੱਕ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ 49 ਸਾਲਾ ਦੀਪਕ ਯਾਦਵ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਉਤੇ ਭੇਜ ਦਿੱਤਾ। ਦੀਪਕ ਨੇ ਬੀਤੇ ਦਿਨ ਆਪਣੀ 25 ਸਾਲਾ ਧੀ ਰਾਧਿਕਾ ਯਾਦਵ, ਜੋ ਕੌਮੀ ਪੱਧਰ ਦੀ ਟੈਨਿਸ ਖਿਡਾਰਨ ਸੀ,…

EOW Pearls arrests: ਕਰੋੜਾਂ ਦੀਆਂ ਧੋਖਾਧੜੀਆਂ ਸਬੰਧੀ ਪਰਲਜ਼ ਦੇ ਸੰਚਾਲਕ ਸਣੇ ਦੋ ਜਣੇ ਯੂਪੀ EOW ਵੱਲੋਂ ਗ੍ਰਿਫ਼ਤਾਰ

ਲਖਨਊ : ਉੱਤਰ ਪ੍ਰਦੇਸ਼ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ (Economic Offences Wing – EOW) ਨੇ ਕਿਹਾ ਕਿ ਉਸ ਨੇ ਦੋ ਵੱਡੇ ਵਿੱਤੀ ਧੋਖਾਧੜੀ ਮਾਮਲਿਆਂ ਵਿੱਚ ਸ਼ਾਮਲ ਮੁੱਖ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਨੇ ਨਿਵੇਸ਼ਕਾਂ ਨਾਲ ਸਮੂਹਿਕ ਤੌਰ ‘ਤੇ ਹਜ਼ਾਰਾਂ…
ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ ’ਤੇ ਕੇਂਦਰੀ ਬਲਾਂ ਖ਼ਿਲਾਫ਼ ਮਤਾ ਪਾਸ

ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ ’ਤੇ ਕੇਂਦਰੀ ਬਲਾਂ ਖ਼ਿਲਾਫ਼ ਮਤਾ ਪਾਸ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਦੂਸਰੇ ਦਿਨ ਸਦਨ ਨੇ ਪੰਜਾਬ ਦੇ ਡੈਮਾਂ ’ਤੇ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਖ਼ਿਲਾਫ਼ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ। ਸਦਨ ’ਚ ਭਾਜਪਾ ਵਿਧਾਇਕ ਜੰਗੀ ਲਾਲ ਮਹਾਜਨ ਨੇ ਮਤੇ ਦੀ ਜ਼ੋਰਦਾਰ ਹਮਾਇਤ…