ਪਾਕਿ ਪ੍ਰਧਾਨ ਮੰਤਰੀ ਸ਼ਰੀਫ਼ ਨੇ ਅਮਰੀਕਾ ਨਾਲ ਹੋਏ ਵਪਾਰਕ ਸੌਦੇ ਨੂੰ ਇਤਿਹਾਸਕ ਦੱਸਿਆ

ਪਾਕਿ ਪ੍ਰਧਾਨ ਮੰਤਰੀ ਸ਼ਰੀਫ਼ ਨੇ ਅਮਰੀਕਾ ਨਾਲ ਹੋਏ ਵਪਾਰਕ ਸੌਦੇ ਨੂੰ ਇਤਿਹਾਸਕ ਦੱਸਿਆ

ਇਸਲਾਮਾਬਾਦ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀਰਵਾਰ ਨੂੰ ਇਸਲਾਮਾਬਾਦ ਅਤੇ ਵਾਸ਼ਿੰਗਟਨ ਵਿਚਾਲੇ ਹੋਏ ਇਤਿਹਾਸਕ ਵਪਾਰਕ ਸਮਝੌਤੇ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧੇਗਾ। ਟਰੰਪ ਨੇ ਬੁੱਧਵਾਰ ਨੂੰ…
Malegaon blast case ਸਾਬਕਾ ਭਾਜਪਾ ਐੱਮਪੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ ਤੇ ਪੰਜ ਹੋਰ ਬਰੀ

Malegaon blast case ਸਾਬਕਾ ਭਾਜਪਾ ਐੱਮਪੀ ਪ੍ਰਗਿਆ ਠਾਕੁਰ, ਕਰਨਲ ਪੁਰੋਹਿਤ ਤੇ ਪੰਜ ਹੋਰ ਬਰੀ

ਨਵੀਂ ਦਿੱਲੀ: ਵਿਸ਼ੇਸ਼ ਐੱਨਆਈਏ ਕੋਰਟ ਨੇ ਸਾਬਕਾ ਭਾਜਪਾ ਸੰਸਦ ਮੈਂਬਰ ਪ੍ਰਗਿਆ ਠਾਕੁਰ ਤੇ ਸਾਬਕਾ ਫੌਜੀ ਅਧਿਕਾਰੀ ਲੈਫਟੀਨੈਂਟ ਕਰਨਲ ਸ੍ਰੀਕਾਂਤ ਪੁਰੋਹਿਤ ਸਣੇ 7 ਮੁਲਜ਼ਮਾਂ ਨੂੰ 2008 ਮਾਲੇਗਾਓਂ ਧਮਾਕਾ ਕੇਸ ਵਿਚ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ…

ਨਿਠਾਰੀ ਕੇਸ: ਕੋਲੀ ਅਤੇ ਪੰਧੇਰ ਨੂੰ ਬਰੀ ਕਰਨ ਖ਼ਿਲਾਫ਼ ਦਾਇਰ 14 ਪਟੀਸ਼ਨਾਂ ਰੱਦ

ਨਵੀਂ ਦਿੱਲੀ: ਸੀਬੀਆਈ ਤੇ 2006 ਦੇ ਨਿਠਾਰੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਵੱਡਾ ਝਟਕਾ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਜਾਂਚ ਏਜੰਸੀ ਅਤੇ ਕੁੱਝ ਪਰਿਵਾਰਕ ਮੈਂਬਰਾਂ ਦੀਆਂ ਉਨ੍ਹਾਂ 14 ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਜਿਨ੍ਹਾਂ ਵਿੱਚ ਇਸ ਹੱਤਿਆਕਾਂਡ ਵਿੱਚ ਸੁਰਿੰਦਰ ਕੋਹਲੀ…
ਇਸਰੋ-ਨਾਸਾ ਨੇ ਰਲ ਕੇ ਪੁਲਾੜ ’ਚ ਭੇਜਿਆ ‘ਨਿਸਾਰ’

ਇਸਰੋ-ਨਾਸਾ ਨੇ ਰਲ ਕੇ ਪੁਲਾੜ ’ਚ ਭੇਜਿਆ ‘ਨਿਸਾਰ’

ਸ੍ਰੀਹਰੀਕੋਟਾ:  ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਅਤੇ ਅਮਰੀਕੀ ਪੁਲਾੜ ਏਜੰਸੀ ਨਾਸਾ ਵਿਚਾਲੇ ਭਾਈਵਾਲੀ ਤਹਿਤ ਅੱਜ ਜੀਐੱਸਐੱਲਵੀ ਰਾਕੇਟ ਰਾਹੀਂ ਸੈਟੇਲਾਈਟ ‘ਨਿਸਾਰ’ ਨੂੰ ਪੰਧ ’ਤੇ ਸਥਾਪਤ ਕਰ ਦਿੱਤਾ ਗਿਆ। ਪ੍ਰਿਥਵੀ ਦੇ ਨਿਰੀਖਣ ਵਾਲੇ ਇਸ ਸੈਟੇਲਾਈਟ ਨੂੰ ਦੋਵੇਂ ਪੁਲਾੜ ਏਜੰਸੀਆਂ ਨੇ ਸਾਂਝੇ ਤੌਰ…

ਪ੍ਰੀਖਿਆਵਾਂ ਵਿੱਚ ਕਕਾਰ ਪਹਿਨਣ ਤੋਂ ਰੋਕਣ ਖ਼ਿਲਾਫ਼ ਹਾਈ ਕੋਰਟ ’ਚ ਪਟੀਸ਼ਨ

ਅੰਮ੍ਰਿਤਸਰ : ਰਾਜਸਥਾਨ ਨਿਆਂਇਕ ਸੇਵਾਵਾਂ ਪ੍ਰੀਖਿਆ ਵਿੱਚ ਅੰਮ੍ਰਿਤਧਾਰੀ ਲੜਕੀ ਨੂੰ ਦਾਖ਼ਲ ਹੋਣ ਤੋਂ ਰੋਕੇ ਜਾਣ ਦੀ ਘਟਨਾ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਸਾਰੇ ਸੂਬਿਆਂ ਨੂੰ ਨੌਕਰੀ ਤੇ ਭਰਤੀ ਸਬੰਧੀ…
ਬੇਅਦਬੀ ਖਿਲਾਫ਼ ਬਿੱਲ ’ਤੇ ਸਿਲੈਕਟ ਕਮੇਟੀ ਨੇ ਲੋਕਾਂ ਦੇ ਸੁਝਾਅ ਮੰਗੇ

ਬੇਅਦਬੀ ਖਿਲਾਫ਼ ਬਿੱਲ ’ਤੇ ਸਿਲੈਕਟ ਕਮੇਟੀ ਨੇ ਲੋਕਾਂ ਦੇ ਸੁਝਾਅ ਮੰਗੇ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਖਿਲਾਫ਼ ਬਿੱਲ ਬਾਰੇ ਬਣਾਈ ਸਿਲੈਕਟ ਕਮੇਟੀ ਨੇ ਪੰਜਾਬ ਦੇ ਲੋਕਾਂ ਤੋਂ ਸੁਝਾਅ ਮੰਗੇ ਹਨ। ਇਸ ਸਬੰਧੀ ਸਿਲੈਕਟ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਦੇ ਲੋਕ 31 ਅਗਸਤ 2025 ਤੱਕ ਆਪਣੇ ਸੁਝਾਅ ਦੇ…
ਲੈਂਡ ਪੂਲਿੰਗ ਨੀਤੀ: ਕਿਸਾਨ ਆਗੂਆਂ ਦੀ ਸਰਕਾਰ ਨੂੰ ਚੇਤਾਵਨੀ; ਨੀਤੀ ਵਾਪਸ ਲਓ ਜਾਂ ਵੱਡੇ ਅੰਦੋਲਨ ਲਈ ਤਿਆਰ ਰਹੋ

ਲੈਂਡ ਪੂਲਿੰਗ ਨੀਤੀ: ਕਿਸਾਨ ਆਗੂਆਂ ਦੀ ਸਰਕਾਰ ਨੂੰ ਚੇਤਾਵਨੀ; ਨੀਤੀ ਵਾਪਸ ਲਓ ਜਾਂ ਵੱਡੇ ਅੰਦੋਲਨ ਲਈ ਤਿਆਰ ਰਹੋ

ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਐਕੁਆਇਰ ਕਰਨ ਦੇ ਤਜਵੀਜ਼ ਦਾ ਵਿਰੋਧ ਕਰਨ ਲਈ ਪੰਜਾਬ ਦੇ 116 ਪਿੰਡਾਂ ਵਿੱਚ ਟਰੈਕਟਰ ਮਾਰਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਇਸ…
ਜਲੰਧਰ: ਟੈਂਕਰ ਤੇ ਕਾਰ ਦੀ ਟੱਕਰ; ਅੱਗ ਲੱਗਣ ਕਾਰਨ ਦੋ ਜਣੇ ਝੁਲਸੇ

ਜਲੰਧਰ: ਟੈਂਕਰ ਤੇ ਕਾਰ ਦੀ ਟੱਕਰ; ਅੱਗ ਲੱਗਣ ਕਾਰਨ ਦੋ ਜਣੇ ਝੁਲਸੇ

ਜੰਡਿਆਲਾ ਗੁਰੂ : ਸਥਾਨਕ ਨੈਸ਼ਨਲ ਹਾਈਵੇ ਉੱਪਰ ਜਲੰਧਰ ਵਾਲੀ ਸਾਈਡ ਤੋਂ ਅੰਮ੍ਰਿਤਸਰ ਆ ਰਹੇ ਇੱਕ ਤੇਲ ਟੈਂਕਰ ਦਾ ਟਾਇਰ ਫਟਣ ਕਾਰਨ ਵਾਪਰੇ ਹਾਦਸੇ ’ਚ ਦੋ ਜਣਿਆਂ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਪੈਟਰੋਲੀਅਮ ਦਾ ਤੇਲ ਟੈਂਕਰ ਜਲੰਧਰ ਤੋਂ…
ਜਲੰਧਰ: ‘ਰਾਜ ਕੁਮਾਰ ਰਾਓ’ ਦੀ ਫਿਲਮ ਵਿਵਾਦ ਨੁੂੰ ਲੈਕੇ ਕੋਰਟ ਵਿੱਚ ਸੁਣਵਾਈ

ਜਲੰਧਰ: ‘ਰਾਜ ਕੁਮਾਰ ਰਾਓ’ ਦੀ ਫਿਲਮ ਵਿਵਾਦ ਨੁੂੰ ਲੈਕੇ ਕੋਰਟ ਵਿੱਚ ਸੁਣਵਾਈ

ਜਲੰਧਰ : ਸਾਲ 2017 ਵਿੱਚ 'ਬਹਿਨ ਹੋਗੀ ਤੇਰੀ' (Behen Hogi Teri) ਫ਼ਿਲਮ ਦੀ ਪ੍ਰਮੋਸ਼ਨ ਦੌਰਾਨ ਇੱਕ ਵਿਵਾਦਿਤ ਪੋਸਟਰ ਸਬੰਧੀ ਅੱਜ ਜਲੰਧਰ ਅਦਾਲਤ ਵਿੱਚ ਮੁੜ ਸੁਣਵਾਈ ਹੋਈ।ਹਾਲਾਂਕਿ ਅਦਾਕਾਰ ਰਾਜ ਕੁਮਾਰ ਰਾਓ ਸੁਣਵਾਈ ਦੌਰਾਨ ਖ਼ੁਦ ਹਾਜ਼ਰ ਨਹੀਂ ਹੋਏ। ਐਡਵੋਕੇਟ ਦਰਸ਼ਨ ਦਿਆਲ ਨੇ ਅਦਾਕਾਰ…
Tsunami after earthquake: ਰੂਸ ਵਿਚ 8.8 ਦੀ ਤੀਬਰਤਾ ਵਾਲੇ ਭੂਚਾਲ ਨਾਲ ਧਰਤੀ ਕੰਬੀ, ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ

Tsunami after earthquake: ਰੂਸ ਵਿਚ 8.8 ਦੀ ਤੀਬਰਤਾ ਵਾਲੇ ਭੂਚਾਲ ਨਾਲ ਧਰਤੀ ਕੰਬੀ, ਜਾਪਾਨ ਤੋਂ ਲੈ ਕੇ ਅਮਰੀਕਾ ਤੱਕ ਸੁਨਾਮੀ

ਟੋਕੀਓ : ਰੂਸ ਦੇ ਪੂਰਬ ਵਿੱਚ ਬੁੱਧਵਾਰ ਤੜਕੇ ਕਾਮਚਟਕਾ ਪ੍ਰਾਇਦੀਪ ਨੇੜੇ 8.8 ਤੀਬਰਤਾ ਦੇ ਭੂਚਾਲ ਕਾਰਨ ਉੱਤਰੀ ਪ੍ਰਸ਼ਾਂਤ ਵਿੱਚ ਚਾਰ ਚਾਰ ਫੁੱਟ ਉੱਚੀਆਂ ਸੁਨਾਮੀ ਦੀਆਂ ਲਹਿਰਾਂ ਆਈਆਂ, ਜਿਸ ਮਗਰੋਂ ਅਮਰੀਕਾ ਦੇ ਅਲਾਸਕਾ ਅਤੇ ਹਵਾਈ, ਜਾਪਾਨ ਅਤੇ ਨਿਊਜ਼ੀਲੈਂਡ ਦੇ ਦੱਖਣ ਵਿੱਚ ਚੇਤਾਵਨੀ ਜਾਰੀ…
ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੂਟਿਊਬ ਦੀ ਵਰਤੋਂ ਕਰਨ ’ਤੇ ਲੱਗੇਗੀ ਪਾਬੰਦੀ

ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਯੂਟਿਊਬ ਦੀ ਵਰਤੋਂ ਕਰਨ ’ਤੇ ਲੱਗੇਗੀ ਪਾਬੰਦੀ

ਸਿਡਨੀ : ਨਾਬਾਲਗਾਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਦਾਇਰਾ ਵਧਾਉਂਦਿਆਂ ਹੁਣ ਯੂਟਿਊਬ ਨੂੰ ਵੀ ਇਸ ਵਿੱਚ ਸ਼ਾਮਲ ਕਰ ਲਿਆ ਹੈ। ਇਹ ਵੱਡਾ ਫੈਸਲਾ ਆਸਟਲੇਰੀਆ ਸਰਕਾਰ ਵੱਲੋਂ ਲਿਆ ਗਿਆ ਹੈ, ਜਿਸ ਨਾਲ ਸਰਕਾਰ ਵੱਲੋਂ ਪਹਿਲਾਂ ਦਿੱਤੀ ਗਈ ਛੋਟ ਖ਼ਤਮ ਹੋ ਗਈ…
ਲੈਂਡ ਪੂਲਿੰਗ ਨੀਤੀ: ਕਿਸਾਨਾਂ ਨੇ ਵਿਰੋਧ ਕਰਨ ਲਈ ਟਰੈਕਟਰ ਮਾਰਚ ਦੀ ਤਿਆਰੀ ਖਿੱਚੀ

ਲੈਂਡ ਪੂਲਿੰਗ ਨੀਤੀ: ਕਿਸਾਨਾਂ ਨੇ ਵਿਰੋਧ ਕਰਨ ਲਈ ਟਰੈਕਟਰ ਮਾਰਚ ਦੀ ਤਿਆਰੀ ਖਿੱਚੀ

ਚੰਡੀਗਡ਼੍ਹ : ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਵੱਖ-ਵੱਖ ਜਥੇਬੰਦੀਆਂ ਦੇ ਕਿਸਾਨਾਂ ਨੇ ਸੂਬਾ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨ ਐਕੁਆਇਰ ਕਰਨ ਦੇ ਤਜਵੀਜ਼ ਦਾ ਵਿਰੋਧ ਕਰਨ ਲਈ ਪੰਜਾਬ ਦੇ 116 ਪਿੰਡਾਂ ਵਿੱਚ ਟਰੈਕਟਰ ਮਾਰਚ ਕੱਢਣ ਦੀ ਪੂਰੀ ਤਿਆਰੀ ਖਿੱਚ…
ਜੰਮੂ ਕਸ਼ਮੀਰ ਦੇ ਗੰਦਰਬਲ ’ਚ ਆਈਟੀਬੀਪੀ ਜਵਾਨਾਂ ਨੂੰ ਲਿਜਾ ਰਹੀ ਬੱਸ ਸਿੰਧ ਦਰਿਆ ’ਚ ਡਿੱਗੀ

ਜੰਮੂ ਕਸ਼ਮੀਰ ਦੇ ਗੰਦਰਬਲ ’ਚ ਆਈਟੀਬੀਪੀ ਜਵਾਨਾਂ ਨੂੰ ਲਿਜਾ ਰਹੀ ਬੱਸ ਸਿੰਧ ਦਰਿਆ ’ਚ ਡਿੱਗੀ

ਸ੍ਰੀਨਗਰ : ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਸੁਰੱਖਿਆ ਬਲਾਂ ਨੂੰ ਲਿਜਾ ਰਹੀ ਬੱਸ ਅੱਜ ਸਵੇਰੇ ਸਿੰਧ ਦਰਿਆ ਵਿਚ ਡਿੱਗ ਗਈ ਹੈ। ਹਾਲਾਂਕਿ ਬੱਸ ਵਿਚ ਸਵਾਰ ਸਾਰੇ ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਬੱਸ ਦੇ ਡਰਾਈਵਰ ਨੂੰ ਸੱਟਾਂ ਲੱਗੀਆਂ ਹਨ,…
ਯੂਕਰੇਨ ’ਤੇ ਰੂਸੀ ਹਮਲਿਆਂ ਕਾਰਨ 22 ਹਲਾਕ

ਯੂਕਰੇਨ ’ਤੇ ਰੂਸੀ ਹਮਲਿਆਂ ਕਾਰਨ 22 ਹਲਾਕ

ਕੀਵ : ਰੂਸ ਵੱਲੋਂ ਯੂਕਰੇਨ ’ਚ ਜੇਲ੍ਹ ਅਤੇ ਮੈਡੀਕਲ ਕੇਂਦਰ ’ਤੇ ਰਾਤ ਭਰ ਕੀਤੇ ਹਮਲਿਆਂ ’ਚ ਘੱਟੋ-ਘੱਟ 22 ਵਿਅਕਤੀ ਮਾਰੇ ਗਏ। ਰੂਸ ਵੱਲੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਾਬੰਦੀਆਂ ਅਤੇ ਟੈਕਸ ਲਾਉਣ ਦੀ ਧਮਕੀ ਦੇ ਬਾਵਜੂਦ ਰਿਹਾਇਸ਼ੀ ਇਲਾਕਿਆਂ ’ਚ ਹਮਲੇ…
ਗਾਜ਼ਾ ’ਚ ਭੁੱਖਮਰੀ: ਕਿਲੋ ਆਟਾ 60 ਡਾਲਰ ਦਾ

ਗਾਜ਼ਾ ’ਚ ਭੁੱਖਮਰੀ: ਕਿਲੋ ਆਟਾ 60 ਡਾਲਰ ਦਾ

ਦੀਰ ਅਲ-ਬਲਾਹ : ਇਜ਼ਰਾਈਲ ਵੱਲੋਂ ਤਬਾਹ ਗਾਜ਼ਾ ਅੰਨ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸੁਰੱਖਿਆ ਵਿਵਸਥਾ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਭੁੱਖੇ ਫਲਸਤੀਨੀਆਂ ਨੂੰ ਖ਼ੁਰਾਕੀ ਵਸਤਾਂ ਪਹੁੰਚਾਉਣਾ ਲਗਪਗ ਅਸੰਭਵ ਹੋ ਗਿਆ ਹੈ। ਪਹੁੰਚਾਈ ਜਾ ਰਹੀ ਸੀਮਤ ਸਹਾਇਤਾ ਦਾ ਜ਼ਿਆਦਾਤਰ ਹਿੱਸਾ…
ਕਿਮ-ਟਰੰਪ ਵਿਚਾਲੇ ਸਬੰਧ ਮਾੜੇ ਨਹੀਂ ਪਰ ਪਰਮਾਣੂ ਹਥਿਆਰ ਨਹੀਂ ਛੱਡਾਂਗੇ: ਉੱਤਰੀ ਕੋਰੀਆ

ਕਿਮ-ਟਰੰਪ ਵਿਚਾਲੇ ਸਬੰਧ ਮਾੜੇ ਨਹੀਂ ਪਰ ਪਰਮਾਣੂ ਹਥਿਆਰ ਨਹੀਂ ਛੱਡਾਂਗੇ: ਉੱਤਰੀ ਕੋਰੀਆ

ਸਿਓਲ : ਉੱਤਰੀ ਕੋਰੀਆ ਦੇ ਨੇਤਾ ਕਿਮ ਯੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਪਰਮਾਣੂ ਨਿਸ਼ਸਤਰੀਕਰਨ ’ਤੇ ਕੂਟਨੀਤੀ ਬਹਾਲ ਕਰਨ ’ਚ ਅਮਰੀਕੀ ਇਰਾਦਿਆਂ ਨੂੰ ਖਾਰਜ ਕੀਤਾ ਤੇ ਵਾਸ਼ਿੰਗਟਨ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਮੁਲਕ ਨੂੰ ਪਰਮਾਣੂ ਹਥਿਆਰ…
ਕੈਨੇਡਾ: ਬੈਟਲ ਰਿਵਰ ਕ੍ਰੋਫੁਟ ਦੀ ਜ਼ਿਮਨੀ ਚੋਣ ਲਈ 117 ਉਮੀਦਵਾਰ ਮੈਦਾਨ ’ਚ

ਕੈਨੇਡਾ: ਬੈਟਲ ਰਿਵਰ ਕ੍ਰੋਫੁਟ ਦੀ ਜ਼ਿਮਨੀ ਚੋਣ ਲਈ 117 ਉਮੀਦਵਾਰ ਮੈਦਾਨ ’ਚ

ਵੈਨਕੂਵਰ : ਕੈਨੇਡਾ ਦੀ ਮੁੱਖ ਵਿਰੋਧੀ ਪਾਰਟੀ ਦੇ ਆਗੂ ਪੀਅਰ ਪੋਲੀਵਰ ਇੱਕ ਵਾਰ ਫਿਰ ਸੰਸਦ ਵਿੱਚ ਦਾਖਲ ਹੋਣ ਲਈ ਚੋਣ ਲੜ ਰਹੇ ਹਨ। ਓਟਵਾ ਦੇ ਨੇਪੀਅਨ ਕਾਰਲਟਨ ਹਲਕੇ ਤੋਂ ਪਹਿਲਾਂ 7 ਵਾਰ ਜਿੱਤ ਚੁੱਕੇ ਪੋਲੀਵਰ ਇਸ ਸਾਲ 28 ਅਪੈਰਲ ਨੂੰ…
‘ਅਪਰੇਸ਼ਨ ਸਿੰਧੂਰ’ ਰੋਕਣ ਲਈ ਕਿਸੇ ਕੌਮਾਂਤਰੀ ਆਗੂ ਨੇ ਨਹੀਂ ਕਿਹਾ: ਮੋਦੀ

‘ਅਪਰੇਸ਼ਨ ਸਿੰਧੂਰ’ ਰੋਕਣ ਲਈ ਕਿਸੇ ਕੌਮਾਂਤਰੀ ਆਗੂ ਨੇ ਨਹੀਂ ਕਿਹਾ: ਮੋਦੀ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ’ਚ ਕਿਹਾ ਕਿ ਕਿਸੇ ਵੀ ਦੇਸ਼ ਦੇ ਨੇਤਾ ਨੇ ਭਾਰਤ ਨੂੰ ਅਪਰੇਸ਼ਨ ਸਿੰਧੂਰ ਰੋਕਣ ਲਈ ਨਹੀਂ ਕਿਹਾ ਪਰ ਉਨ੍ਹਾਂ ਇਸ ਗੱਲ ’ਤੇ ਅਫਸੋਸ ਜ਼ਾਹਿਰ ਕੀਤਾ ਕਿ ਦੇਸ਼ ਨੂੰ ਪੂਰੀ…
ਪ੍ਰਧਾਨ ਮੰਤਰੀ ਨੇ ਆਪਣਾ ਅਕਸ ਬਚਾਉਣ ਲਈ ਫ਼ੌਜ ਵਰਤੀ: ਰਾਹੁਲ

ਪ੍ਰਧਾਨ ਮੰਤਰੀ ਨੇ ਆਪਣਾ ਅਕਸ ਬਚਾਉਣ ਲਈ ਫ਼ੌਜ ਵਰਤੀ: ਰਾਹੁਲ

ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਆਪਣਾ ਅਕਸ ਬਚਾਉਣ ਲਈ ਫ਼ੌਜ ਵਰਤਣ ਦਾ ਦੋਸ਼ ਲਾਇਆ ਤੇ ਕਿਹਾ ਕਿ ਜੇ ਉਨ੍ਹਾਂ ’ਚ ਹਿੰਮਤ ਹੈ ਤਾਂ ਉਹ ਅਮਰੀਕੀ ਰਾਸ਼ਟਰਪਤੀ…
ਨਹਿਰੂ ਤੇ ਮੇਰੀ ਮਾਂ ਦੇ ਹੰਝੂਆਂ ਦਾ ਜ਼ਿਕਰ ਕੀਤਾ ਪਰ ਇਹ ਨਹੀਂ ਦੱਸਿਆ ਅਪਰੇਸ਼ਨ ਸਿੰਧੂਰ ਕਿਉਂ ਰੋਕਿਆ: ਪ੍ਰਿਯੰਕਾ

ਨਹਿਰੂ ਤੇ ਮੇਰੀ ਮਾਂ ਦੇ ਹੰਝੂਆਂ ਦਾ ਜ਼ਿਕਰ ਕੀਤਾ ਪਰ ਇਹ ਨਹੀਂ ਦੱਸਿਆ ਅਪਰੇਸ਼ਨ ਸਿੰਧੂਰ ਕਿਉਂ ਰੋਕਿਆ: ਪ੍ਰਿਯੰਕਾ

ਨਵੀਂ ਦਿੱਲੀ : ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਪਹਿਲਗਾਮ ਹਮਲੇ ਲਈ ਜ਼ਿੰਮੇਵਾਰ ‘ਕੁਤਾਹੀ’ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਜਵਾਹਰਲਾਲ ਨਹਿਰੂ, ਇੰਦਰਾ ਗਾਂਧੀ ਤੇ ਇੱਥੋਂ…
ਮੁੱਖ ਮੰਤਰੀ ਵੱਲੋਂ ਬੈਲ ਗੱਡੀ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਦਾ ਐਲਾਨ

ਮੁੱਖ ਮੰਤਰੀ ਵੱਲੋਂ ਬੈਲ ਗੱਡੀ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਦਾ ਐਲਾਨ

ਮੰਡੀ ਅਹਿਮਦਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਿੰਘ ਵਿੱਚ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਵਾਉਣ ਦਾ ਰਸਮੀ ਐਲਾਨ ਕੀਤਾ ਹੈ। ਪੇਂਡੂ ਖੇਡਾਂ ਦੀ ਪਛਾਣ ਸਮਝੀਆਂ ਜਾਂਦੀਆਂ ਬੈਲ ਗੱਡੀਆਂ ਦੀਆਂ ਦੌੜਾਂ ਦਹਾਕੇ ਤੋਂ ਵੱਧ…
ਲੈਂਡ ਪੂਲਿੰਗ ਨੀਤੀ ਨੂੰ ਹਾਈ ਕੋਰਟ ’ਚ ਚੁਣੌਤੀ

ਲੈਂਡ ਪੂਲਿੰਗ ਨੀਤੀ ਨੂੰ ਹਾਈ ਕੋਰਟ ’ਚ ਚੁਣੌਤੀ

ਚੰਡੀਗਡ਼੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਜ਼ਰੀਏ ਪੰਜਾਬ ਸਰਕਾਰ ਦੀ ‘ਲੈਂਡ ਪੂਲਿੰਗ ਨੀਤੀ’ ਨੂੰ ਚੁਣੌਤੀ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਨੋਟੀਫਾਈਡ ਕੀਤੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਪਹਿਲਾਂ ਹੀ ਸੂਬੇ ਵਿੱਚ ਵਿਰੋਧੀ ਧਿਰਾਂ ਅਤੇ ਕਿਸਾਨ ਜਥੇਬੰਦੀਆਂ…
ਭਾਖੜਾ ਨਹਿਰ: ਹਰਿਆਣਾ ਨੂੰ ਭੇਜਿਆ 113 ਕਰੋੜ ਦਾ ਬਿੱਲ..!

ਭਾਖੜਾ ਨਹਿਰ: ਹਰਿਆਣਾ ਨੂੰ ਭੇਜਿਆ 113 ਕਰੋੜ ਦਾ ਬਿੱਲ..!

ਚੰਡੀਗਡ਼੍ਹ : ਪੰਜਾਬ ਸਰਕਾਰ ਨੇ ਭਾਖੜਾ ਨਹਿਰ ਦੇ ਅਪਰੇਸ਼ਨ ਅਤੇ ਰੱਖ-ਰਖਾਅ ਦੇ ਬਕਾਏ ਦਾ ਕਰੀਬ 113 ਕਰੋੜ ਰੁਪਏ ਦਾ ਬਿੱਲ ਹਰਿਆਣਾ ਨੂੰ ਭੇਜ ਦਿੱਤਾ ਹੈ, ਜਦੋਂ ਜਲ ਸਰੋਤ ਵਿਭਾਗ ਪੰਜਾਬ ਵੱਲੋਂ ਅੰਦਰੂਨੀ ਆਡਿਟ ਕਰਾਇਆ ਗਿਆ ਤਾਂ ਹੈਰਾਨੀ ਭਰੇ ਤੱਥ ਸਾਹਮਣੇ ਆਏ।…
ਪਾਕਿਸਤਾਨ ਨੂੰ ‘ਕਲੀਨ ਚਿੱਟ’ ਦੇਣ ਲਈ ਸ਼ਾਹ ਵੱਲੋਂ ਵਿਰੋਧੀ ਧਿਰ ਦੀ ਆਲੋਚਨਾ

ਪਾਕਿਸਤਾਨ ਨੂੰ ‘ਕਲੀਨ ਚਿੱਟ’ ਦੇਣ ਲਈ ਸ਼ਾਹ ਵੱਲੋਂ ਵਿਰੋਧੀ ਧਿਰ ਦੀ ਆਲੋਚਨਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ’ਚ ਐਲਾਨ ਕੀਤਾ ਕਿ ਪਹਿਲਗਾਮ ਹਮਲੇ ਨੂੰ ਅੰਜਾਮ ਦੇਣ ਵਾਲੇ ਤਿੰਨ ਅਤਿਵਾਦੀਆਂ ਨੂੰ ਸ੍ਰੀਨਗਰ ਨੇੜੇ ਸੈਨਾ, ਸੀਆਰਪੀਐੱਫ ਤੇ ਜੰਮੂ ਕਸ਼ਮੀਰ ਪੁਲੀਸ ਦੀ ਸਾਂਝੀ ਮੁਹਿੰਮ ’ਚ ਮਾਰ ਮੁਕਾਇਆ ਗਿਆ ਹੈ। ਇਹ ਅਤਿਵਾਦੀ…

ਬੀਬੀਐੱਮਬੀ ਵੱਲੋਂ ਸੀਆਈਐੱਸਐੱਫ ਦੀ ਤਾਇਨਾਤੀ ਦਾ ਰਾਹ ਪੱਧਰਾ

ਰੋਪਡ਼ : ਪੰਜਾਬ ਵੱਲੋਂ ਸਖ਼ਤ ਵਿਰੋਧ ਦਰਜ ਕਰਵਾਉਣ ਦੇ ਬਾਵਜੂਦ ਬੀਬੀਐੱਮਬੀ ਨੇ ਭਾਖੜਾ ਡੈਮ ’ਤੇ ਸੀਆਈਐੱਸਐੱਫ ਦੀ ਤਾਇਨਾਤੀ ਦਾ ਰਾਹ ਪੱਧਰਾ ਕਰ ਦਿੱਤਾ ਹੈ। ਬੀਬੀਐੱਮਬੀ ਨੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੀ ਤਾਇਨਾਤੀ ਲਈ ਕੇਂਦਰੀ ਗ੍ਰਹਿ ਮੰਤਰਾਲੇ ਕੋਲ 8.5 ਕਰੋੜ…
ਜੰਮੂ-ਕਸ਼ਮੀਰ: ਪਾਕਿ ਗੋਲੀਬਾਰੀ ਕਾਰਨ ਅਨਾਥ ਹੋਏ 22 ਬੱਚਿਆਂ ਦਾ ਖਰਚਾ ਚੁੱਕਣਗੇ ਰਾਹੁਲ

ਜੰਮੂ-ਕਸ਼ਮੀਰ: ਪਾਕਿ ਗੋਲੀਬਾਰੀ ਕਾਰਨ ਅਨਾਥ ਹੋਏ 22 ਬੱਚਿਆਂ ਦਾ ਖਰਚਾ ਚੁੱਕਣਗੇ ਰਾਹੁਲ

ਰਾਜੌਰੀ/ਜੰਮੂ :  ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਅਪਰੇਸ਼ਨ ਸਿੰਧੂਰ ਦੌਰਾਨ ਕੰਟਰੋਲ ਰੇਖਾ (ਐੱਲਓਸੀ) ’ਤੇ ਪਾਕਿਸਤਾਨੀ ਗੋਲੀਬਾਰੀ ਦੌਰਾਨ ਆਪਣੇ ਮਾਪੇ ਜਾਂ ਦੋਵਾਂ ’ਚੋਂ ਇੱਕ ਗੁਆਉਣ ਵਾਲੇ 22 ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ। ਪ੍ਰਦੇਸ਼ ਕਾਂਗਰਸ…

ਬੇਅਦਬੀ: ਜਨਤਕ ਸੁਝਾਅ 31 ਅਗਸਤ ਤੱਕ ਲੈਣ ਦਾ ਫ਼ੈਸਲਾ

ਚੰਡੀਗਡ਼੍ਹ : ਪੰਜਾਬ ਵਿਧਾਨ ਸਭਾ ਵੱਲੋਂ ਬੇਅਦਬੀ ਖ਼ਿਲਾਫ਼ ਬਿੱਲ ਦੇ ਮਾਮਲੇ ’ਤੇ ਗਠਿਤ ਸਿਲੈਕਟ ਕਮੇਟੀ ਦੀ ਦੂਜੀ ਮੀਟਿੰਗ ਵਿੱਚ ਬਿੱਲ ਦੇ ਖਰੜੇ ’ਤੇ ਮੰਥਨ ਹੋਇਆ। ਅੱਜ ਸਿਲੈਕਟ ਕਮੇਟੀ ਨੇ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਰੋਕਥਾਮ ਬਿੱਲ’ ਦੇ ਖਰੜੇ ’ਤੇ 31 ਅਗਸਤ…
ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ ਹੈ:ਹਰਜੋਤ ਬੈਂਸ

ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਕੇਂਦਰ ਸੂਬਿਆਂ ਦੇ ਹੱਕ ਖੋਹ ਰਿਹਾ ਹੈ:ਹਰਜੋਤ ਬੈਂਸ

ਨਵੀਂ ਦਿੱਲੀ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਖ਼ਤ ਵਿਰੋਧ ਦਰਜ ਕਰਵਾਉਂਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਆਪਣੀਆਂ ਹੱਦਾਂ ਤੋਂ ਬਾਹਰ ਜਾ ਕੇ ਨਵੀਂ ਸਿੱਖਿਆ ਨੀਤੀ ਦੀ ਆੜ ਹੇਠ ਸੂਬਿਆਂ ਦੇ ਹੱਕ ਖੋਹ ਰਹੀ ਹੈ। ਬੈਂਸ ਇਥੋਂ ਦੇ…

ਪੰਜਾਬ ’ਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 31 ਜੁਲਾਈ ਨੂੰ ਛੁੱਟੀ ਦਾ ਐਲਾਨ

ਚੰਡੀਗਡ਼੍ਹ :  ਪੰਜਾਬ ਸਰਕਾਰ ਨੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਮੌਕੇ 31 ਜੁਲਾਈ ਵੀਰਵਾਰ ਨੂੰ ਗਜ਼ਟਿਡ ਛੁੱਟੀ ਦਾ ਐਲਾਨ ਕੀਤਾ ਹੈ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇ ਸਕੂਲਾਂ ਕਾਲਜਾਂ ਵਿੱਚ 31 ਜੁਲਾਈ…

ਪਨਸਪ ਦੇ 18,771 ਗੱਟੇ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਪਤੀ-ਪਤਨੀ ਗ੍ਰਿਫ਼ਤਾਰ

ਫਿਰੋਜ਼ਪੁਰ/ਤਲਵੰਡੀ ਭਾਈ : ਇਥੋਂ ਥੋੜ੍ਹੀ ਦੂਰ ਘੱਲ ਖੁਰਦ ਵਿੱਚ ਪਨਸਪ ਸ਼ੈਲਰ ਵਿੱਚੋਂ ਕਰੋੜਾਂ ਰੁਪਏ ਦਾ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਥਾਣਾ ਘੱਲ ਖੁਰਦ ਪੁਲੀਸ ਨੇ ਜੋੜੇ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਥਾਣਾ ਘੱਲ ਖੁਰਦ ਦੇ…