ਭਾਰਤ ਵੱਲੋਂ ਅਫ਼ਗਾਨਿਸਤਾਨ ਲਈ ਵੀਜ਼ਾ ਸੇਵਾ ਮੁੜ ਸ਼ੁਰੂ

ਨਵੀਂ ਦਿੱਲੀ: ਅਫ਼ਗਾਨਿਸਤਾਨ ਦੇ ਨਾਗਰਿਕ ਹੁਣ ਭਾਰਤ ਆਉਣ ਲਈ ਵੀਜ਼ਾ ਅਪਲਾਈ ਕਰ ਸਕਣਗੇ। ਦਰਅਸਲ, ਭਾਰਤ ਸਰਕਾਰ ਨੇ ਪੰਜ ਸਾਲਾਂ ਦੇ ਵਕਫ਼ੇ ਮਗਰੋਂ ਅਫ਼ਗਾਨਿਸਤਾਨ ਲਈ ਵੀਜ਼ਾ ਸੇਵਾ ਮੁੜ ਸ਼ੁਰੂ ਕੀਤੀ ਹੈ। ਇਹ ਫ਼ੈਸਲਾ ਚੀਨ, ਪਾਕਿਸਤਾਨ ਅਤੇ ਅਫ਼ਗਾਨਿਸਤਾਨ ’ਚ ਹੋਈ ਤਿੰਨ ਧਿਰੀ ਮੀਟਿੰਗ ਮਗਰੋਂ ਲਿਆ ਗਿਆ ਹੈ। ਇਸ ਮੀਟਿੰਗ ਵਿੱਚ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਦਾ ਦਾਇਰਾ ਅਫ਼ਗਾਨਿਤਾਨ ਤੱਕ ਵਧਾਉਣ ਦਾ ਫ਼ੈਸਲਾ ਲਿਆ ਗਿਆ ਸੀ। ਭਾਰਤ ਨੇ ਵੱਖ-ਵੱਖ ਕੈਟਾਗਿਰੀਆਂ ’ਚ ਅਫ਼ਗਾਨ ਨਾਗਰਿਕਾਂ ਲਈ ਵੀਜ਼ਾ ਸੇਵਾ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਕਾਰੋਬਾਰ, ਮੈਡੀਕਲ, ਕਲਾਕਾਰਾਂ ਤੇ ਰਿਸ਼ਤੇਦਾਰਾਂ ਲਈ ਐਂਟਰੀ ਵੀਜ਼ਾ ਸ਼ਾਮਲ ਹਨ। ਭਾਰਤ ਨੇ ਇਹ ਸੇਵਾ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਾਬਜ਼ ਹੋਣ ਮਗਰੋਂ ਮੁਅੱਤਲ ਕਰ ਦਿੱਤੀ ਸੀ। ਸਰਕਾਰੀ ਵੀਜ਼ਾ ਪੋਰਟਲ-indianvisaonline.gov.in ਨੇ ‘ਅਫ਼ਗਾਨ ਵੀਜ਼ਾ’ ਸੇਵਾ ਮੁੜ ਸ਼ੁਰੂ ਕਰਨ ਬਾਰੇ ਨੋਟੀਫਿਕੇਸ਼ਨ ਪਾਇਆ ਹੈ।

Share: