ਸਿਓਲ : ‘ਅਪਰੇਸ਼ਨ ਸਿੰਧੂਰ’ ਦੇ ਮੱਦੇਨਜ਼ਰ ਭਾਰਤ-ਦੱਖਣੀ ਕੋਰੀਆ ਅਤਿਵਾਦ ਵਿਰੋਧੀ ਸਹਿਯੋਗ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਸਰਬ-ਪਾਰਟੀ ਸੰਸਦੀ ਵਫ਼ਦ ਨੇ ਅੱਜ ਇਥੇ ਭਾਰਤੀ ਸਫ਼ਾਰਤਖਾਨੇ ਦਾ ਦੌਰਾ ਕੀਤਾ। ਜਨਤਾ ਦਲ (ਯੂ) ਦੇ ਰਾਜ ਸਭਾ ਮੈਂਬਰ ਸੰਜੇ ਕੁਮਾਰ ਝਾਅ ਦੀ ਅਗਵਾਈ ਹੇਠ ਇਹ ਵਫ਼ਦ ਸ਼ਨਿਚਰਵਾਰ ਨੂੰ ਇੱਥੇ ਪਹੁੰਚਿਆ ਸੀ। ਝਾਅ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਵਫ਼ਦ ਨੇ ਸਫ਼ੀਰ ਅਮਿਤ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਅਤਿਵਾਦ ਨੂੰ ਬਰਦਾਸ਼ਤ ਨਾ ਕਰਨ ਦਾ ਭਾਰਤ ਦਾ ਸਖ਼ਤ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਦੱਖਣੀ ਕੋਰੀਆ ਨਾਲ ਦੁਵੱਲਾ ਸਹਿਯੋਗ ਮਜ਼ਬੂਤ ਬਣਾਉਣ ’ਤੇ ਵੀ ਧਿਆਨ ਕੇਂਦਰਤ ਕੀਤਾ ਗਿਆ। ਆਪਣੇ ਦੌਰੇ ਦੌਰਾਨ ਵਫ਼ਦ ਦੱਖਣੀ ਕੋਰੀਆ ਦੇ ਵਿਦੇਸ਼ ਮੰਤਰਾਲੇ, ਸੰਸਦ ਮੈਂਬਰਾਂ ਅਤੇ ਹੋਰ ਬੁੱਧੀਜੀਵੀਆਂ ਨਾਲ ਗੱਲਬਾਤ ਕਰੇਗਾ। ਵਫ਼ਦ ’ਚ ਅਪਰਾਜਿਤਾ ਸਾਰੰਗੀ, ਅਭਿਸ਼ੇਕ ਬੈਨਰਜੀ, ਬ੍ਰਿਜ ਲਾਲ, ਜੌਹਨ ਬ੍ਰਿਟਾਸ, ਪ੍ਰਧਾਨ ਬਰੂਆ, ਹੇਮਾਂਗ ਜੋਸ਼ੀ, ਸਲਮਾਨ ਖੁਰਸ਼ੀਦ ਅਤੇ ਮੋਹਨ ਕੁਮਾਰ ਸ਼ਾਮਲ ਹਨ। ਇਸ ਤੋਂ ਪਹਿਲਾਂ ਵਫ਼ਦ ਨੇ ਟੋਕੀਓ ਦਾ ਦੌਰਾ ਕੀਤਾ ਸੀ।
Posted inNews
ਸਰਬ-ਪਾਰਟੀ ਵਫ਼ਦ ਵੱਲੋਂ ਸਿਓਲ ’ਚ ਭਾਰਤੀ ਸਫ਼ਾਰਤਖਾਨੇ ਦਾ ਦੌਰਾ
