#tarnTaran, #punjabNews, #soldierKilled, #martyrKuldeepSingh, #JammuKashmir, #BurjVillage, #armyTribute, #funeralWithHonors, #familyAppeal, #punjabGovernment, #militarySalute, #dutySacrifice, #martyrFuneral, #tarnTaranNews, #KuldeepSinghFuneral,
ਤਰਨਤਾਰਨ: ਬੀਤੇ ਕੱਲ੍ਹ ਤਰਨਤਾਰਨ ਦੇ ਪਿੰਡ ਬੁਰਜ ਦੇ ਰਹਿਣ ਵਾਲੇ ਸਿਪਾਹੀ ਕੁਲਦੀਪ ਸਿੰਘ ਦੀ ਜੰਮੂ-ਕਸ਼ਮੀਰ ‘ਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਦਾ ਬੁਰਾ ਹਾਲ ਹੋ ਗਿਆ। ਸ਼ਹੀਦ ਕੁਲਦੀਪ ਸਿੰਘ ਦਾ ਅੱਜ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਪਿੰਡ ਬੁਰਜ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਕੁਲਦੀਪ ਸਿੰਘ ਦੇ ਦੋ ਪੁੱਤਰ ਹਨ। ਸ਼ਹੀਦ ਕੁਲਦੀਪ ਸਿੰਘ ਦੇ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਹੈ। ਸ਼ਹੀਦ ਕੁਲਦੀਪ ਸਿੰਘ ਦੀ ਪਤਨੀ ਅਤੇ ਬੱਚੇ ਜੰਮੂ ਵਿੱਚ ਰਹਿੰਦੇ ਹਨ।
ਪਿੰਡ ਵਾਸੀਆਂ ਨੂੰ ਜਿੱਥੇ ਕੁਲਦੀਪ ਸਿੰਘ ਦੀ ਸ਼ਹਾਦਤ ‘ਤੇ ਫ਼ਖ਼ਰ ਮਹਿਸੂਸ ਹੋ ਰਿਹਾ ਸੀ, ਉੱਥੇ ਹੀ ਪ੍ਰਸ਼ਾਸ਼ਨਿਕ ਅਧਿਕਾਰੀਆਂ ‘ਤੇ ਰੋਸ ਵੀ ਵੇਖਣ ਨੂੰ ਮਿਲਿਆ ਕਿਉਕਿ ਪਰਿਵਾਰ ਮੁਤਾਬਿਕ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਮੌਕੇ ‘ਤੇ ਹਾਜ਼ਰ ਜ਼ਰੂਰ ਹੋਏ ਸਨ ਪਰ ਉਹਨਾਂ ਵੱਲੋ ਨਾ ਤਾਂ ਪਰਿਵਾਰ ਨੂੰ ਹਮਦਰਦੀ ਜਤਾਈ ਅਤੇ ਨਾ ਹੀ ਪਰ ਪਰਿਵਾਰ ਨੂੰ ਕੋਈ ਸਰਕਾਰੀ ਸਹੂਲਤ ਦੇਣ ਦੀ ਗੱਲ ਕੀਤੀ ਅਤੇ ਬਿਨਾਂ ਅਫਸੋਸ ਕੀਤੇ ਹੀ ਵਾਪਸ ਚਲੇ ਗਏ।
Keywords:
tarn taran, punjab, burj village, soldier killed, martyr kuldeep singh, jammu kashmir, army tribute, funeral with honors, military salute, punjab government, family appeal, martyr funeral, duty sacrifice, tarn taran news, kuldeep singh funeral