ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ: ਡਾ. ਮਨਜਿੰਦਰ ਕੌਰ

ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ: ਡਾ. ਮਨਜਿੰਦਰ ਕੌਰ

ਜਲੰਧਰ, (ਮਨੀਸ਼ ਰਿਹਾਨ)- ਸ਼੍ਰੋਮਣੀ ਜਠੇਰੇ ਬਾਬਾ ਭਟੋਆ ਸਾਹਿਬ ਪਿੰਡ ਕਾਲਰਾ ਆਦਮਪੁਰ ਜਲੰਧਰ ਵਿਖੇ ਜੇਠੇ ਐਤਵਾਰ ਨੂੰ ਮੁੱਖ ਰੱਖਦਿਆਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹਮਸਫ਼ਰ ਸੋਸ਼ਲ ਵੈਲਫੇਅਰ ਯੂਥ ਕਲੱਬ ਅਤੇ ਸ਼੍ਰੋਮਣੀ ਜਠੇਰੇ ਬਾਬਾ ਭਟੋਆ ਦੀ ਛਤਰਛਾਇਆ ਹੇਠ ਸਮੂਹ ਸੰਗਤਾਂ ਅਤੇ ਇਲਾਕਾ ਨਿਵਾਸੀਆਂ ਲਈ ਪੂਰੇ ਬਾਡੀ ਚੈੱਕਅਪ ਦਾ ਕੈਂਪ ਲਗਾਇਆ ਗਿਆ। ਜਿਸ ਵਿੱਚ ਡਾਕਟਰ ਮਨਜਿੰਦਰ ਕੌਰ ਐਮ.ਬੀ. ਏ. ਸੰਪੂਰਨ ਆਯੁਰਵੈਦਿਕ ਮਾਹਿਰ ਵੱਲੋਂ 150 ਤੋਂ ਵੱਧ ਮਰੀਜ਼ਾਂ ਦਾ ਨਾ ਮਾਤਰ ਫ਼ੀਸ ਤੇ ਚੈਕਅੱਪ ਦੌਰਾਨ ਟੈਸਟ ਥੈਰਪੀ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ। ਡਾਕਟਰ ਮਨਜਿੰਦਰ ਕੌਰ ਵਲੋਂ ਦੱਸਿਆ ਗਿਆ ਕਿ ਬਾਬਾ ਭਟੋਆ ਦਰਵਾਰ ਦੇ ਮੁਖ ਸੇਵਾਦਾਰ ਅਤੇ ਪ੍ਰਧਾਨ ਸਰਦਾਰ ਬੂਟਾ ਸਿੰਘ ਬਾਬਾ ਬਲਵੰਤ ਸਿੰਘ ਜੀ ਵਾਂਗੂੰ ਮਾਨਵਤਾ ਦੀ ਸੇਵਾ ਕਰਨਾ ਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ ਜਿਹਨਾਂ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਗੇ ਵੀ ਮੇਰੇ ਅਤੇ ਮੇਰੀ ਸੰਪੂਰਣ ਟੀਮ ਵਲੋਂ ਸੰਗਤਾਂ ਅਤੇ ਨਗਰ ਵਾਸੀਆਂ ਲਈ ਮੈਡੀਕਲ ਹੈਲਥ ਚੈੱਕਅਪ ਕੈਂਪਾਂ ਦਾ ਸਿਲਸਿਲਾ ਨਿਰੰਤਰ ਚਲਦਾ ਰਵੇਗਾ। ਕੈਂਪ ਦੌਰਾਨ ਐਮ ਐਸ ਐਮ ਈ ਪ੍ਰਮੋਸ਼ਨ ਕੌਂਸਲ ਇੰਡੀਆ ਦੇ ਪੰਜਾਬ ਡਾਇਰੈਕਟਰ ਤੇ ਸਟੇਟ ਮੀਡੀਆ ਡਾਇਰੈਕਟਰ ਅਤੇ ਹਮਸਫ਼ਰ ਸੋਸ਼ਲ ਵੈੱਲਫੇਅਰ ਯੂਥ ਕਲੱਬ ਦੇ ਪ੍ਰਧਾਨ ਰੋਹਿਤ ਭਾਟੀਆ ਐਮ ਐਸ ਐਮ ਈ ਪੀ ਸੀ ਆਈ ਕੌਂਸਿਲ ਦੇ ਪੰਜਾਬ ਪ੍ਰੋਜੈਕਟ ਅਫਸਰ ਪੂਨਮ ਭਾਟੀਆ ਨੇ ਦਸਿਆ ਕਿ ਸੰਪੁਰਣ ਆਯੁਰਵੈਦਿਕ ਮਾਹਿਰ ਡਾਕਟਰ ਮਨਜਿੰਦਰ ਕੌਰ, ਸੰਪੁਰਣ ਆਯੂਰਵੈਦਿਕ ਮਾਹਿਰ ਡਾਕਟਰ ਨੀਰਜ, ਫਿਜ਼ਿਓਥਰੈਪਿਸਟ ਹਰਜੀਤ ਸਿੰਘ ਵੱਲੋਂ ਜਿਸ ਫੀਸ ਦੀ ਬੁਨਿਆਦ ਤੇ ਇਸ ਮੈਡੀਕਲ ਕੈਂਪ, ਟੈਸਟ ਅਤੇ ਦਵਾਈਆਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਇਕ ਮਨੁੱਖਤਾ ਦੀ ਸੇਵਾ ਕਰਨ ਦੀ ਇਕ ਜਿਊਂਦੀ ਜਾਗਦੀ ਮਿਸਾਲ ਹੈ। ਜਿਹਨਾ ਦੀ ਦੇਖ ਰੇਖ ਵਿਚ 150 ਤੋਂ ਵੱਧ ਮਰੀਜਾਂ ਦੇ ਸੰਪੁਰਣ ਬਾਡੀ ਚੈੱਕਅਪ ਦੌਰਾਨ ਰਿਆਇਤੀ ਦਰ ਤੇ ਮੈਡੀਕਲ ਟੈਸਟ ਤੇ ਦਵਾਈਆਂ ਦਿੱਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਜਠੇਰੇ ਬਾਬਾ ਭਟੋਆ ਦਰਵਾਰ ਪ੍ਰਧਾਨ ਸਰਦਾਰ ਬੂਟਾ ਸਿੰਘ, ਸਰਦਾਰ ਬਲਵੰਤ ਸਿੰਘ, ਸੁਰਜੀਤ ਰਾਮ, ਸੁਖਦੇਵ ਸਿੰਘ, ਜੋਗਿੰਦਰ ਸਿੰਘ, ਮਦਨ ਲਾਲ, ਸ਼ੀਤਲ ਸਿੰਘ, ਗੁਰਦੇਵ ਸਿੰਘ ਤੇ ਅਨੇਕਾਂ ਪਤਵੰਤੇ ਸੱਜਣਾਂ ਨੇ ਹਾਜ਼ਰੀ ਭਰੀ।

 

Share: