ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ

ਪੁਲਿਸ ਨੇ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਦਾ ਨਤੀਜਾ ਦੱਸਿਆ

ਚੰਡੀਗੜ੍ਹ (ਬਿਊਰੋ) ਪੰਜਾਬ ਪੁਲਿਸ ਦੀ ਚਾਰਜਸ਼ੀਟ ਵਿੱਚ ਸਿੱਧੂ ਮੂਸੇਵਾਲਾ ਦੀ ਹੱਤਿਆ ਲਈ ਲਾਰੈਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗਰੁੱਪਾਂ ਵਿਚਾਲੇ ਚੱਲ ਰਹੀ ਗੈਂਗ ਵਾਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਚਾਰਜਸ਼ੀਟ ‘ਚ ਕਿਹਾ ਗਿਆ ਹੈ ਕਿ ਮੂਸੇਵਾਲਾ ਦਾ ਕਤਲ ਬਿਸ਼ਨੋਈ-ਭਗਵਾਨਪੁਰੀਆ ਗਰੁੱਪਾਂ ਅਤੇ ਬੰਬੀਹਾ ਗਰੁੱਪ ਵਿਚਾਲੇ ਸਿੱਧੀ ਦੁਸ਼ਮਣੀ ਦਾ ਨਤੀਜਾ ਹੈ। ਹਥਿਆਰਾਂ ਦੇ ਸਰੋਤ ਬਾਰੇ ਬਿਸ਼ਨੋਈ ਨੇ ਪੁਲਿਸ ਨੂੰ ਦੱਸਿਆ ਕਿ ਸਿਰਫ਼ ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਬਰਾੜ ਨੂੰ ਹੀ ਪਤਾ ਸੀ ਕਿ ਪ੍ਰਿਅਵਰਤ ਫ਼ੌਜੀ ਅਤੇ ਹੋਰਾਂ ਨੇ ਹਥਿਆਰ ਅਤੇ ਗ੍ਰਨੇਡ ਕਿੱਥੋਂ ਮੰਗਵਾਏ ਸਨ।

ਪੁਲਿਸ ਅਨੁਸਾਰ ਬੰਬੀਹਾ ਗਰੁੱਪ ਨੇ 11 ਅਕਤੂਬਰ 2020 ਨੂੰ ਚੰਡੀਗੜ੍ਹ ‘ਚ ਗੁਰਲਾਲ ਬਰਾੜ ਦਾ ਗੈਂਗ ਵਾਰ ਦੇ ਤਹਿਤ ਕਤਲ ਕਰ ਦਿੱਤਾ ਸੀ, ਬਾਅਦ ‘ਚ ਬਿਸ਼ਨੋਈ ਨੇ ਨਵੰਬਰ ਮਹੀਨੇ ਫ਼ਰੀਦਕੋਟ ਦੇ ਤਲਵੰਡੀ ਰੋਡ ‘ਤੇ ਬੰਬੀਹਾ ਗਰੁੱਪ ਦੇ ਮੈਂਬਰ ਰਜਤ ਕੁਮਾਰ ਉਰਫ਼ ਸਫ਼ੀ ‘ਤੇ ਗੋਲੀਆਂ ਚਲਾ ਦਿੱਤੀਆਂ ਸਨ।

-y
Share: