ਜਲੰਧਰ ਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਭਗਤ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ਦੇ ਵਾਰਡ ਨੰਬਰ 40 ਤੋਂ ਅਜੇ ਬੱਬਲ ਭਗਤ ਲੜਨਗੇ ਨਗਰ-ਨਿਗਮ ਦੀਆ ਚੋਣਾਂ

ਜਲੰਧਰ ( ਵਰਿੰਦਰ ਸਿੰਘ ) ਜਲੰਧਰ ਦੇ ਵਾਰਡ ਨੰਬਰ 40 ਤੋਂ ਸਮਾਜ ਸੇਵੀ ਅਜੇ ਬੱਬਲ ਭਗਤ ਜੋ ਕਿ ਸਮਾਜ ਹਿੱਤ ਵਿੱਚ ਲੋਕ ਸੇਵਾ ਕਰਦੇ ਹਨ ਜਿਨ੍ਹਾਂ ਦੇ ਵੱਲੋਂ ਕੋਰੋਨਾ ਦੌਰਾਨ ਵੀ ਕਈ ਸੇਵਾਵਾਂ ਲੋਕ ਹਿੱਤ ਵਿੱਚ ਕੀਤੀਆਂ ਗਈਆਂ ਕੋਰੋਨਾ ਕਾਲ ਦੌਰਾਨ ਮੈਡੀਕਲ ਕੈਂਪ ਲਗਵਾਏ ਗਏ ਜਿਸਦੇ ਵਿਚ ਵੀ ਲੋਕਾਂ ਦੇ ਵੱਲੋਂ ਪਹਿਲੀ ਅਤੇ ਦੂਸਰੀ ਡੋਸ ਲਗਵਾਈਆਂ ਗਈਆਂ ਤੇ ਇਨ੍ਹਾਂ ਦੇ ਵੱਲੋਂ ਵਿਧਵਾ ਪੈਨਸ਼ਨ, ਬੁਢਾਪਾ ਪੈਨਸ਼ਨ ਵੀ ਆਪਣੇ ਵਾਰਡ ਦੇ ਜਰੂਰਤਮੰਦ ਲੋਕਾਂ ਦੀ ਲਗਵਾਈ ਲੋਕਾਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੂੰ ਉਹ ਲੋੜੀਂਦਾ ਚੀਜਾਂ ਉਪਲੱਬਧ ਕਰਵਾਉਣ ਵਿੱਚ ਇਨ੍ਹਾਂ ਦੇ ਵਲੋਂ ਅਹਿਮ ਯੋਗਦਾਨ ਦਿੱਤਾ ਗਿਆ ਜਿਸ ਦੇ ਚਲਦਿਆਂ ਇਨ੍ਹਾਂ ਦੇ ਵੱਲੋਂ ਹੁਣ ਆਉਣ ਵਾਲੇ ਜਲੰਧਰ ਦੇ ਵਿਚ ਨਗਰ-ਨਿਗਮ ਦੀਆ ਚੋਣਾਂ ਦੇ ਵਿਚੋਂ ਇਹ ਜਲੰਧਰ ਦੇ ਵਾਰਡ ਨੰਬਰ 40 ਤੋਂ ਚੋਣ ਲੜਨਗੇ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਹਰ ਸਮੇਂ ਜਦੋਂ ਵੀ ਲੋਕਾਂ ਨੂੰ ਇਨ੍ਹਾਂ ਦੀ ਲੋੜ ਹੁੰਦੀ ਹੈ ਇਹ ਅੱਗੇ ਆ ਕੇ ਲੋਕਾਂ ਦੀ ਸੇਵਾ ਕਰਦੇ ਨੇ ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਗਿਆ ਹੈ ਕਿ ਆਉਣ ਵਾਲਿਆਂ ਨਗਰ-ਨਿਗਮ ਦੀਆ ਚੋਣਾਂ ਦੇ ਵਿਚ ਇਹ ਇਨ੍ਹਾਂ ਨੂੰ ਵੋਟ ਪਾ ਕੇ ਭਾਰੀ ਬਹੁਮਤ ਨਾਲ ਜਿਤਾਉਣਗੇ

Share: