ਆਖਰਕਾਰ ਇੰਨਾ ਵੱਡਾ ਟੋਇਆ ਪੱਟਣ ਦੀ ਇਜਾਜ਼ਤ ਕਿਸ ਅਧਾਰ ‘ਤੇ ਨਗਰ ਨਿਗਮ ਨੇ ਦਿੱਤੀ?
ਜਲੰਧਰ (ਪੂਜਾ ਸਰਮਾ) ਜਿਲ੍ਹੇ ਦੇ ਕਪੂਰਥਲਾ ਚੌਂਕ ਨੇੜੇ ਬਣ ਰਹੇ ਜੋਸ਼ੀ ਹਸਪਤਾਲ ਇਮਾਰਤਾਂ ਦੀ ਨਜਾਇਜ਼ ਖੁਦਾਈ ਕਾਰਨ ਬੀਤੀ ਰਾਤ ਕਰੀਬ ਅੱਧਾ ਦਰਜ ਹਨ ਤੋਂ ਵੱਧ ਘਰਾਂ ਦੀਆਂ ਨੀਂਹਾਂ ਤੱਕ ਹਿੱਲ ਗਈਆਂ ਅਤੇ ਘਰਾਂ ਚ ਤਰੇੜਾਂ ਆ ਗਈਆਂ ਹਨ। ਆਸ ਪਾਸ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਹਸਪਤਾਲ ਦੇ ਮਾਲਕ ਨੂੰ ਜਾਣੂ ਕਰਵਾਇਆ ਗਿਆ ਸੀ ਪਰ ਕਿਸੇ ਨੇ ਵੀ ਉਨ੍ਹਾਂ ਨੂੰ ਗ਼ੰਭੀਰਤਾ ਨਾਲ ਨਹੀਂ ਲਿਆ। ਲੋਕਾਂ ਦਾ ਕਹਿਣਾ ਹੈ ਕਿ ਨਕਸ਼ੇ ਦੀ ਮਨਜ਼ੂਰੀ ਲਏ ਬਿਨਾਂ ਹੀ ਇਹ ਇਮਾਰਤ ਬਣਾਈ ਜਾ ਰਹੀ ਹੈ ਅਤੇ ਕਰੀਬ 80 ਫੁੱਟ ਡੂੰਗੀ ਖੁਦਾਈ ਕੀਤੀ ਗਈ ਹੈ। ਇਸ ਮੌਕੇ ਤੇ ਦੇਰ ਰਾਤ ਆਪ ਵਿਧਾਇਕ ਰਮਨ ਅਰੋੜਾ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਉਸ ਸਮੇਂ ਨਗਰ ਨਿਗਮ ਕਮਿਸ਼ਨਰ ਨੂੰ ਫੋਨ ਕਰਕੇ ਇਥੇ ਆਉਣ ਲਈ ਕਿਹਾ ਦੇਰ ਰਾਤ ਵਿਧਾਇਕ ਦੇ ਸੱਦੇ ਤੋ ਬਾਅਦ ਭਾਵੇਂ ਨਗਰ ਕਮਿਸ਼ਨਰ ਮੌਕੇ ਤੇ ਨਹੀਂ ਪੁੱਜੇ ਪਰ ਨਿਗਮ ਦੀ ਟੀਮ ਜਾਇਜ਼ਾ ਲੈਣ ਮੌਕੇ ਤੇ ਪਹੁੰਚ ਗਈ। ਇਸ ਦੇ ਨਾਲ ਹੀ ਰਮਨ ਅਰੋੜਾ ਨੇ ਕਿਹਾ ਕਿ ਜੇਕਰ ਇਹ ਸਾਰਾ ਮਾਮਲਾ ਗੈਰ-ਕਨੂੰਨੀ ਸਾਬਤ ਹੁੰਦਾ ਹੈ ਤਾਂ ਹਸਪਤਾਲ ਦੇ ਮਾਲਕ ਦੇ ਨਾਲ-ਨਾਲ ਇਸ ਇਮਾਰਤ ਦੀ ਉਸਾਰੀ ਕਰਨ ਵਾਲੇ ਠੇਕੇਦਾਰ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕੇ ਨਿਗਮ ਅਧਿਕਾਰੀਆਂ ਨੇ ਕਿਸ ਅਧਾਰ ਤੇ ਜੋਸ਼ੀ ਹਸਪਤਾਲ ਨੂੰ ਏਨਾ ਵੱਡਾ ਡੂੰਘਾ ਟੋਆ ਪੱਟਣ ਦੀ ਇਜ਼ਾਜ਼ਤ ਕਿਸ ਨੇ ਦਿੱਤੀ? ਜ਼ਿਕਰਯੋਗ ਹੈ ਹੁਣ ਖਬਰਾਂ ਸਾਹਮਣੇ ਆਉਣ ਕਾਰਨ ਨਿਗਮ ਅਧਿਕਾਰੀਆਂ ਦੀ ਪੋਲ ਖੁੱਲ੍ਹ ਗਈ ਹੈ ਅਤੇ ਨਿਗਮ ਅਧਿਕਾਰੀਆਂ ਨੇ ਇਜਾਜ਼ਤ ਦੇ ਕੇ ਲੋਕਾਂ ਦੀ ਜਾਨ ਵੀ ਜੋਖਮ ਵਿਚ ਪਾ ਦਿੱਤੀ ਹੈ।