ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਚ ਨਾਮੀ ਗੈਂਗਸਟਰ ਹਜ਼ਾਰਾ ਦੀ ਪੂਰੀ ਗੈਂਗ ਆਈ ਪੁਲੀਸ ਦੇ ਅੜਿੱਕੇ

ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਚ ਨਾਮੀ ਗੈਂਗਸਟਰ ਹਜ਼ਾਰਾ ਦੀ ਪੂਰੀ ਗੈਂਗ ਆਈ ਪੁਲੀਸ ਦੇ ਅੜਿੱਕੇ

ਅੰਮ੍ਰਿਤਸਰ (ਪੂਜਾ ਸ਼ਰਮਾ) ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਹਾਲਾਕਿ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਕਿਹਾ ਸੀ ਕਿ ਕਿਸੇ ਵੀ ਤਰੀਕੇ ਨਾਲ ਲਾਅ ਐਂਡ ਆਰਡਰ ਨੂੰ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਜਿਸਦੇ ਚਲਦੇ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਅਤੇ ਹੁਣ ਪੁਲਿਸ ਵੱਲੋਂ ਗੈਂਗਸਟਰਾਂ ਦੇ ਉੱਤੇ ਨਕੇਲ ਕਸੀ ਜਾ ਰਹੀ ਹੈ। ਅੰਮ੍ਰਿਤਸਰ ਛੇਹਰਟਾ ਇਲਾਕੇ ਦਾ ਜਿੱਥੇ ਨਾਮੇ ਗੈਸਟਰ ਹਜ਼ਾਰਾ ਗਰੁੱਪ ਦੇ ਮੈਂਬਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦਿਆਂ ਏਸੀਪੀ ਪੱਛਮੀ ਤੁਸ਼ਾਰ ਗੁਪਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਛੇਹਰਟਾ ਇਲਾਕੇ ‘ਚ ਸਰਗਰਮ ਨਾਮੀ ਗੈਂਗਸਟਰ ਹਜਾਰਾ ਗਰੁੱਪ ਦੇ ਗੈਂਗ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਉੱਤੇ 6 ਤੋਂ ਵੱਧ ਲੜਾਈਆਂ-ਝਗੜੇ, ਕਤਲ ਅਤੇ ਲੁੱਟ-ਖੋਹ ਮੁਕੱਦਮੇ ਦਰਜ ਹਨ ਅਤੇ ਇਹ ਸਾਰੇ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਸਨ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਪਿਛਲੇ ਹਫਤੇ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਘਣੂਪੁਰ ਕਾਲੇ ਵਿਖੋ ਇਕ ਵਿਅਕਤੀ ਦਾ ਕਤਲ ਕੀਤੇ ਜਾਣ ਇਸ ਗੈਂਗ ਦਾ ਹੱਥ ਸੀ ਅਤੇ ਹੁਣ ਇਨ੍ਹਾਂ ਗੈਂਗਸਟਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹਨਾਂ ਕੋਲੋਂ 32 ਬੋਰ ਪਿਸਤੌਲ, 6 ਰੋਂਦ, ਇਕ ਚੋਰੀ ਦਾ ਮੋਟਰਸਾਈਕਲ, ਇਕ ਦੇਸੀ ਕੱਟਾ ਆਦਿ ਬਰਾਮਦ ਕੀਤੇ ਹਨ। ਪੁਲਿਸ ਨੇ ਦੱਸਿਆ ਕਿ ਏਨਾ ਕੋਲ ਜਿੰਨੇ ਵੀ ਹਥਿਆਰ ਬਰਾਮਦ ਹੋਏ ਹਨ, ਉਹ ਸਾਰੇ ਨਾਜਾਇਜ਼ ਹਥਿਆਰ ਹਨ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿ਼ਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਲਗਾਤਾਰ ਹੀ ਗੈਂਗਵਾਰ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਸਨ ਅਤੇ ਆਏ ਦਿਨ ਹੀ ਲੁੱਟ ਖੋਹ ਦੇ ਮਾਮਲੇ ਵੀ ਸਾਹਮਣੇ ਆ ਰਹੇ ਸਨ ਜਿਸ ਕਰਕੇ ਪੁਲਿਸ ਦੇ ਨੱਕ ‘ਚ ਹੋਇਆ ਸੀ ਅਤੇ ਹੁਣ ਪੁਲਸ ਵੱਲੋਂ ਇਹਨਾ ਗੈਂਗ ਦੇ ਸਰਗਨਿਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਤਾਂ ਕਿ ਕਰਾਇਮ ਘੱਟ ਸਕੇ। ਇਸ ਦੇ ਚਲਦਿਆਂ ਹੀ ਅੰਮ੍ਰਿਤਸਰ ਛੇਹਰਟਾ ਇਲਾਕੇ ਚੋਰ ਪੁਲਿਸ ਵੱਲੋਂ ਇਕ ਗੈਂਗ ਦੇ ਸਰਗਾਣੇ ਸਮੇਤ ਪੂਰੀ ਗੈਂਗ ਦੇ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਗੈਂਗ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਨੂੰ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ।

Share: