Doping: ਐਥਲੈਟਿਕਸ ਕੋਚ ਯੂਨਸ ਖ਼ਾਨ ਮੁਅੱਤਲ

Doping: ਐਥਲੈਟਿਕਸ ਕੋਚ ਯੂਨਸ ਖ਼ਾਨ ਮੁਅੱਤਲ

ਨਵੀਂ ਦਿੱਲੀ : ਭਾਰਤੀ ਐਥਲੈਟਿਕਸ ਕੋਚ ਮੁਹੰਮਦ ਯੂਨਸ ਖ਼ਾਨ ਨੂੰ ਡੋਪਿੰਗ ਨਿਯਮਾਂ ਦੀ ਉਲੰਘਣਾ ਵਿੱਚ ਮਿਲੀਭੁਗਤ ਦੇ ਦੋਸ਼ ਹੇਠ ਕੌਮੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੇ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ। ਪੁਣੇ ਦੇ ਆਰਮੀ ਸਪੋਰਟਸ ਇੰਸਟੀਚਿਊਟ ਦੇ 28 ਸਾਲਾ ਕੋਚ ਯੂਨਸ ਖ਼ਾਨ ’ਤੇ ਨਾਡਾ ਦੇ ਨਿਯਮ 2.9 ਤਹਿਤ ਕਾਰਵਾਈ ਕੀਤੀ ਹੈ। ਇਹ ਨਿਯਮ ਡੋਪਿੰਗ ਵਿੱਚ ਮਦਦ ਕਰਨ, ਉਤਸ਼ਾਹਿਤ ਕਰਨ ਜਾਂ ਸਾਜ਼ਿਸ਼ ਰਚਣ ਨਾਲ ਸਬੰਧਤ ਹੈ। ਉਹ 2017 ਤੱਕ ਲੰਮੀ ਦੂਰੀ ਦਾ ਦੌੜਾਕ ਰਿਹਾ ਹੈ ਅਤੇ ਉਸ ਨੇ ਕੌਮੀ ਮੁਕਾਬਲਿਆਂ ਵਿੱਚ ਤਗ਼ਮੇ ਵੀ ਜਿੱਤੇ ਹਨ। ਉਹ ਏਸ਼ਿਆਈ ਖੇਡਾਂ ਦੇ ਸਟਾਰ ਦੌੜਾਕ ਗੁਲਵੀਰ ਸਿੰਘ ਦਾ ਵੀ ਕੋਚ ਰਿਹਾ ਹੈ। ਉਸ ਨੇ 2021 ਵਿੱਚ ਅਰੁਣਾਚਲ ਪ੍ਰਦੇਸ਼ ’ਚ ਉਸ ਨੂੰ ਤਰਾਸ਼ਿਆ ਸੀ। ਗੁਲਵੀਰ ਨੇ ਐਤਕੀਂ ਏਸ਼ਿਆਈ ਖੇਡਾਂ ਵਿੱਚ ਦੋ ਚਾਂਦੀ ਤੇ ਇੱਕ ਕਾਂਸੇ ਦਾ ਤਗ਼ਮਾ ਜਿੱਤਿਆ ਹੈ।

Share: