UN ’ਚ ਗੂੰਜੀ ਪੰਜਾਬ ਦੇ ਪੁੱਤ ਦੀ ਆਵਾਜ਼: ਅੰਮ੍ਰਿਤਸਰ ਦੇ IFS Anmol Sher Bedi ਨੇ ਵਿਸ਼ਵ ਮੰਚ ’ਤੇ ਭਾਰਤ ਦਾ ਵਧਾਇਆ ਮਾਣ

UN ’ਚ ਗੂੰਜੀ ਪੰਜਾਬ ਦੇ ਪੁੱਤ ਦੀ ਆਵਾਜ਼: ਅੰਮ੍ਰਿਤਸਰ ਦੇ IFS Anmol Sher Bedi ਨੇ ਵਿਸ਼ਵ ਮੰਚ ’ਤੇ ਭਾਰਤ ਦਾ ਵਧਾਇਆ ਮਾਣ

ਚੰਡੀਗੜ੍ਹ : ਅੰਮ੍ਰਿਤਸਰ ਦੇ ਰਹਿਣ ਵਾਲੇ ਅਤੇ ਸੰਯੁਕਤ ਰਾਸ਼ਟਰ (UN) ਵਿੱਚ ਭਾਰਤ ਦੇ ਵੱਡੇ ਅਫ਼ਸਰ (IFS) ਅਨਮੋਲ ਸ਼ੇਰ ਬੇਦੀ ਨੇ ਵਿਸ਼ਵ ਮੰਚ ’ਤੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ। ਉਨ੍ਹਾਂ ਨੇ ਆਖਿਆ ਹੈ ਕਿ ਦੁਨੀਆ ਦਾ ਸੰਸਥਾਵਾਂ ’ਤੇ ਭਰੋਸਾ ਮੁੜ ਕਾਇਮ ਕਰਨ ਲਈ ਸਭ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (Security Council) ਵਿੱਚ ਸੁਧਾਰ ਕਰਨੇ ਪੈਣਗੇ। ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੰਦਿਆਂ ਅਨਮੋਲ ਸ਼ੇਰ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਅਹਿਮ ਚਰਚਾ ਵਿੱਚ ਭਾਰਤ ਵੱਲੋਂ ਆਪਣਾ ਪੱਖ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੌਮਾਂਤਰੀ ਸੰਸਥਾਵਾਂ ’ਤੇ ਲੋਕਾਂ ਦਾ ਭਰੋਸਾ ਬਣਾਏ ਰੱਖਣਾ ਬਹੁਤ ਜ਼ਰੂਰੀ ਹੈ। ਬੇਦੀ ਨੇ ਆਖਿਆ, “ਦੁਨੀਆ ਦਾ ਭਰੋਸਾ ਹੀ ਇਸ ਸਿਸਟਮ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਭਰੋਸੇ ਨੂੰ ਬਚਾਉਣ ਦੀ ਸ਼ੁਰੂਆਤ ਉੱਥੋਂ ਹੀ ਹੋਣੀ ਚਾਹੀਦੀ ਹੈ ਜਿੱਥੇ ਸਭ ਤੋਂ ਵੱਧ ਬਦਲਾਅ ਦੀ ਲੋੜ ਹੈ, ਯਾਨੀ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ।” ਭਾਰਤ ਵੀ ਲਗਾਤਾਰ ਸੁਰੱਖਿਆ ਪਰਿਸ਼ਦ ਵਿੱਚ ਬਦਲਾਅ ਦੀ ਮੰਗ ਕਰਦਾ ਰਿਹਾ ਹੈ, ਕਿਉਂਕਿ ਇਸ ਦਾ ਪੁਰਾਣਾ ਢਾਂਚਾ ਅੱਜ ਦੇ ਦੌਰ ਅਤੇ ਵਿਕਾਸਸ਼ੀਲ ਦੇਸ਼ਾਂ ਦੀਆਂ ਲੋੜਾਂ ਮੁਤਾਬਕ ਸਹੀ ਨਹੀਂ ਹੈ। ਇਹ ਗੱਲਬਾਤ ਵਿਸ਼ਵ ਸੁਰੱਖਿਆ ਅਤੇ ਹਥਿਆਰਾਂ ਦੀ ਰੋਕਥਾਮ ਨਾਲ ਜੁੜੀ ਇੱਕ ਮਹੱਤਵਪੂਰਨ ਬੈਠਕ ਦੌਰਾਨ ਹੋਈ। ਇਸ ਤੋਂ ਪਹਿਲਾਂ ਵੀ ਅਨਮੋਲ ਸ਼ੇਰ ਬੇਦੀ ਜੈਵਿਕ ਹਥਿਆਰਾਂ ਨਾਲ ਸਬੰਧਤ ਕੌਮਾਂਤਰੀ ਕਮੇਟੀ ਵਿੱਚ ਅਹਿਮ ਜ਼ਿੰਮੇਵਾਰੀ ਨਿਭਾ ਚੁੱਕੇ ਹਨ।

Share: