ਭਾਰਤ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਦਿੱਲੀ, ਪੰਜਾਬ ਵਿੱਚ ਸੂਬਾ ਸਰਕਾਰ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਾਮਲੇ ਵਧਣ ‘ਤੇ ਮੁੰਬਈ ‘ਚ ਵੀ ਲੌਕਡਾਊਨ ਲਗਾਇਆ ਜਾ ਸਕਦਾ ਹੈ।
ਅਜਿਹੇ ‘ਚ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਨਫੈਕਸ਼ਨ ਦੇ ਮਾਮਲਿਆਂ ‘ਚ ਭਾਰੀ ਵਾਧਾ ਦਰਜ ਕੀਤਾ ਜਾਵੇਗਾ। ਨੈਸ਼ਨਲ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਫ਼ ਇਮਿਊਨਾਈਜ਼ੇਸ਼ਨ (NTAGI) ਦੇ ਮੈਂਬਰ ਡਾ: ਐਨ ਕੇ ਅਰੋੜਾ ਦਾ ਮੰਨਣਾ ਹੈ ਕਿ ਲੌਕਡਾਊਨ ਦੀ ਬਜਾਏ ‘ਸਮਾਰਟ ਕੰਟੇਨਮੈਂਟ’ ਦੀ ਲੋੜ ਹੈ।
ਨਿਊਜ਼ 18 ਨਾਲ ਗੱਲਬਾਤ ਦੌਰਾਨ ਡਾਕਟਰ ਅਰੋੜਾ ਨੇ ਦੱਸਿਆ ਕਿ ਦੇਸ਼ ‘ਚ ਕੋਰੋਨਾ ਦੀ ਤੀਜੀ ਲਹਿਰ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਲੋਕਾਂ ਦੇ ਹਸਪਤਾਲ ਵਿੱਚ ਦਾਖਲ ਹੋਣ ਦੇ ਮਾਮਲੇ ਵਧੇ ਹਨ, ਪਰ ਦੇਸ਼ ਵਿੱਚ 90 ਤੋਂ 95% ਕੋਵਿਡ ਦੇ ਲਈ ਬੈੱਡ ਖਾਲੀ ਹਨ। ਇਹ ਸਹੀ ਹੈ ਕਿ ਦੂਜੀ ਲਹਿਰ ਡੈਲਟਾ ਦੇ ਸਮੇਂ ਕੇਸ ਵਧਣ ਨਾਲ ਬੈੱਡ ਭਰਦੇ ਗਏ। ਇਸ ਵਾਰ ਲੱਛਣਾਂ ਤੋਂ ਬਿਨਾਂ ਜ਼ਿਆਦਾ ਮਾਮਲੇ ਹਨ ਜਾਂ ਕੋਈ ਹਲਕਾ ਕੇਸ ਹੈ। ਜਿਨ੍ਹਾਂ ਨੂੰ ਵੀ ਦਾਖਲ ਕੀਤਾ ਗਿਆ ਹੈ ਉਹ ਕੋਮੋਰਬਿਡੀਟੀਜ਼ ਵਾਲੇ ਲੋਕ ਹਨ।