ਵਾਸ਼ਿੰਗਟਨ : ਗਰਭ ਅਵਸਥਾ ਦੌਰਾਨ ਕੋਵਿਡ-19 ਨਾਲ ਪੀੜਤ ਔਰਤਾਂ ਤੋਂ ਪੈਦਾ ਹੋਏ ਬੱਚਿਆਂ ਬਾਰੇ ਅਕਸਰ ਮਾਪੇ ਫਿਕਰਮੰਦ ਹੁੰਦੇ ਹਨ। ਮਾਪੇ ਇਹ ਜਾਣਨਾ ਚਾਹੂੁੰਦੇ ਹਨ ਕਿ ਬੱਚਿਆਂ ਦੇ ਵਿਕਾਸ ਵਿੱਚ ਕਰੋਨਾ ਕਿਸ ਪੱਧਰ ਦਾ ਨੁਕਸਾਨ ਕਰੇਗਾ। ਪਰ ਹੁਣ ਤਾਜ਼ਾ ਖੋਜ ਨੇ ਮਾਪਿਆਂ ਦੀ ਫਿਕਰਮੰਦੀ ਦੂਰ ਕੀਤੀ ਹੈ। ਇਸ ਵਿੱਚ ਗਰਭ ਅਵਸਥਾ ਦੌਰਾਨ ਕੋਵਿਡ-19 ਨਾਲ ਪੀੜਤ ਔਰਤਾਂ ਤੋਂ ਪੈਦਾ ਹੋਏ ਬੱਚਿਆਂ ਬਾਰੇ ਛੇ ਮਹੀਨਿਆਂ ਦੇ ਫਾਲੋ-ਅੱਪ ‘ਤੇ ਵਾਧਾ ਅਤੇ ਵਿਕਾਸ ਦੇ ਭਰੋਸੇਮੰਦ ਨਮੂਨੇ ਦਿਖਾਏ। ਇਹ ਬਹੁਤ ਹੀ ਚੰਗੀ ਖਬਰ ਅਮਰੀਕਾ ਦੀ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਇਸ ਸਬੰਧੀ ਇੱਕ ਖੋਜ ‘ਜਰਨਲ ਆਫ਼ ਪੇਰੀਨੇਟਲ ਮੈਡੀਸਨ’ ਵਿੱਚ ਪ੍ਰਕਾਸ਼ਿਤ ਹੋਈ ਹੈ। ਮਲਿਕਾ ਸ਼ਾਹ, ਐੱਮ.ਡੀ., ਲੂਰੀ ਚਿਲਡਰਨ ਹਸਪਤਾਲ ਦੀ ਇੱਕ ਨਿਓਨੈਟੋਲੋਜਿਸਟ ਅਤੇ ਪ੍ਰੈਂਟਿਸ ਵੂਮੈਨ ਹਸਪਤਾਲ ਵਿੱਚ ਨਵਜੰਮੇ ਨਰਸਰੀ ਦੀ ਮੈਡੀਕਲ ਡਾਇਰੈਕਟਰ ਅਤੇ ਨਾਰਥਵੈਸਟਰਨ ਯੂਨੀਵਰਸਿਟੀ ਫੇਨਬਰਗ ਸਕੂਲ ਆਫ਼ ਮੈਡੀਸਨ ਵਿੱਚ ਬਾਲ ਰੋਗਾਂ ਦੀ ਐਸੋਸੀਏਟ ਪ੍ਰੋਫੈਸਰ, ਖੋਜ ਦੀ ਸੀਨੀਅਰ ਲੇਖਕ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਸੀਂ 6 ਮਹੀਨਿਆਂ ਤੱਕ ਅਜਿਹੇ ਵਿਸ਼ੇਸ਼ ਬੱਚਿਆਂ ਦਾ ਪਾਲਣ ਕੀਤਾ ਅਤੇ ਉਨ੍ਹਾਂ ਵਿੱਚ ਆਮ ਬੱਚਿਆਂ ਵਾਂਗ ਗ੍ਰੋਥ ਪੈਟਰਨ ਅਤੇ ਵਿਕਾਸਆਤਮ ਪੜਾਅ ਦੇਖੇ ਗਏ। ਜਿਵੇਂ ਕਿ ਅਸੀਂ ਆਮ ਤੌਰ ‘ਤੇ ਦੇਖਦੇ ਹਾਂ, ਇਨ੍ਹਾਂ ਬੱਚਿਆਂ ਵਿੱਚ ਵੀ ਇਹੀ ਦੇਖਿਆ ਗਿਆ ਸੀ, ਉਨ੍ਹਾਂ ਵਿੱਚ ਉੱਚ ਵਿਕਾਸ ਸੰਬੰਧੀ ਰੈਫਰਲ ਦਰ ਵੀ ਨਹੀਂ ਹੈ। ਇਹ ਮਹਾਂਮਾਰੀ ਦੇ ਸਮੇਂ ਵਿੱਚ ਇੱਕ ਬਹੁਤ ਚੰਗੀ ਖ਼ਬਰ ਹੈ, ਜੋ ਕਿ ਸਿਹਤ ਵਿੱਚ ਅਸਮਾਨਤਾਵਾਂ ਅਤੇ ਕੋਰੋਨਾ ਦੇ ਮਾੜੇ ਪ੍ਰਭਾਵਾਂ ਤੋਂ ਬਿਲਕੁਲ ਵੱਖਰੀ ਹੈ।