ਏਅਰਲਾਈਨਾਂ ਨੂੰ 60 ਫ਼ੀਸਦ ਸੀਟਾਂ ਲਈ ਵਾਧੂ ਚਾਰਜ ਨਾ ਲੈਣ ਲਈ ਕਿਹਾ

ਏਅਰਲਾਈਨਾਂ ਨੂੰ 60 ਫ਼ੀਸਦ ਸੀਟਾਂ ਲਈ ਵਾਧੂ ਚਾਰਜ ਨਾ ਲੈਣ ਲਈ ਕਿਹਾ

ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਏਅਰਲਾਈਨਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਘਰੇਲੂ ਉਡਾਣਾਂ ਵਿੱਚ 60 ਫ਼ੀਸਦੀ ਸੀਟਾਂ ਲਈ ਯਾਤਰੀਆਂ ਤੋਂ ਕੋਈ ਵਾਧੂ ਚਾਰਜ ਨਾ ਵਸੂਲਣ। ਇਸ ਤੋਂ ਇਲਾਵਾ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਯਾਤਰੀ ਸਹੂਲਤ ਵਿਚ ਇਜ਼ਾਫ਼ਾ ​​ਕਰਨ ਦੇ ਯਤਨਾਂ ਵਜੋਂ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਹੈ ਕਿ ਇੱਕੋ ਪੀ ਐੱਨ ਆਰ ’ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਜਹਾਜ਼ ਵਿੱਚ ਇਕੱਠੇ ਬਿਠਾਇਆ ਜਾਵੇ।

ਡਾਇਰੈਕਟੋਰੇਟ ਜਨਰਲ ਸ਼ਹਿਰੀ ਹਵਾਬਾਜ਼ੀ (ਡੀ ਜੀ ਸੀ ਏ) ਨੇ ਏਅਰਲਾਈਨਾਂ ਨੂੰ ਕਿਹਾ ਹੈ ਕਿ ਕਿਸੇ ਵੀ ਉਡਾਣ ਦੀਆਂ ਘੱਟੋ-ਘੱਟ 60 ਫ਼ੀਸਦ ਸੀਟਾਂ ਬਿਨਾ ਵਾਧੂ ਚਾਰਜ ਅਲਾਟ ਕੀਤੀਆਂ ਜਾਣ ਤਾਂ ਜੋ ਯਾਤਰੀਆਂ ਨੂੰ ਸਹੀ ਪਹੁੰਚ ਮਿਲ ਸਕੇ। ਇੱਕ ਏਅਰਲਾਈਨ ਅਧਿਕਾਰੀ ਅਨੁਸਾਰ ਇਸ ਸਮੇਂ ਸਿਰਫ਼ 20 ਫ਼ੀਸਦੀ ਸੀਟਾਂ ਹੀ ਇਸ ਤਰ੍ਹਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ, ਜਦੋਂ ਕਿ ਬਾਕੀ ਸੀਟਾਂ ਲਈ ਭੁਗਤਾਨ ਕਰਨਾ ਪੈਂਦਾ ਹੈ। ਮੰਤਰਾਲੇ ਨੇ ਇੱਕ ਰਿਲੀਜ਼ ਵਿੱਚ ਕਿਹਾ, ‘‘ਇੱਕੋ ਪੀ ਐੱਨ ਆਰ ’ਤੇ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਇਕੱਠੇ ਬਿਠਾਇਆ ਜਾਣਾ ਚਾਹੀਦਾ ਹੈ, ਤਰਜੀਹੀ ਤੌਰ ’ਤੇ ਨਾਲ ਲੱਗਦੀਆਂ ਸੀਟਾਂ ’ਤੇ।’’

Share: