ਅੰਮ੍ਰਿਤਸਰ: ਅੰਮ੍ਰਿਤਸਰ ਬਾਈਪਾਸ ’ਤੇ ਅੱਜ ਰੇਤ ਨਾਲ ਭਰਿਆ ਟਿੱਪਰ ਤਿੰਨ ਕਾਰਾਂ ’ਤੇ ਪਲਟਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਮ੍ਰਿਤਕਾਂ ਦੀ ਪਛਾਣ ਚੰਦਨ ਮਲਹੋਤਰਾ ਵਾਸੀ ਰੇਲਵੇ ਮੰਡੀ, ਹੁਸ਼ਿਆਰਪੁਰ ਅਤੇ ਸੁਰੇਸ਼ ਕੁਮਾਰ ਵਾਸੀ ਭਾਰਤ ਨਗਰ, ਨਾਭਾ ਵਜੋਂ ਹੋਈ ਹੈ। ਚਸ਼ਮਦੀਦਾਂ ਅਨੁਸਾਰ ਟਿੱਪਰ ਅਚਾਨਕ ਫੁੱਟਪਾਥ ’ਤੇ ਚੜ੍ਹ ਕੇ ਬੇਕਾਬੂ ਹੋ ਗਿਆ ਅਤੇ ਕੋਲੋਂ ਲੰਘ ਰਹੀਆਂ ਕਾਰਾਂ ’ਤੇ ਪਲਟ ਗਿਆ। ਘਟਨਾ ਮਗਰੋਂ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਸਥਾਨਕ ਲੋਕਾਂ ਅਤੇ ਪੁਲੀਸ ਨੇ ਕਾਰਾਂ ਵਿੱਚ ਫਸੇ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਇਸ ਮਗਰੋਂ ਕਰੇਨ ਦੀ ਮਦਦ ਨਾਲ ਨੁਕਸਾਨੇ ਵਾਹਨ ਸੜਕ ਤੋਂ ਹਟਾਏ ਗਏ। ਹਾਦਸੇ ਕਾਰਨ ਤਕਰੀਬਨ ਕਿਲੋਮੀਟਰ ਤੱਕ ਜਾਮ ਲੱਗ ਗਿਆ ਅਤੇ ਕਰੀਬ ਡੇਢ ਘੰਟੇ ਤੱਕ ਆਵਾਜਾਈ ਠੱਪ ਰਹੀ।
Posted inAmritsar
ਰੇਤ ਨਾਲ ਭਰਿਆ ਟਿੱਪਰ ਤਿੰਨ ਕਾਰਾਂ ’ਤੇ ਪਲਟਿਆ, ਦੋ ਹਲਾਕ

