ਕਾਹਿਰਾ: ਸੂਡਾਨੀ ਨੀਮ ਸੈਨਿਕ ਬਲਾਂ ਵੱਲੋਂ ਇਕ ਕਬਾਇਲੀ ਆਗੂ ਦੇ ਗੜ੍ਹ ’ਤੇ ਕੀਤੇ ਗਏ ਹਮਲੇ ’ਚ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਮੁਲਕ ਦੇ ਦਾਫੁਰ ਸੂਬੇ ਵਿਚ ਸੁਰੱਖਿਆ ਬਲਾਂ ਨੇ ਨੀਮ ਕਬਾਇਲੀ ਆਗੂ ਮੂਸਾ ਹਿਲਾਲ ਦੇ ਗੜ੍ਹ ਨੂੰ ਨਿਸ਼ਾਨਾ ਬਣਾਇਆ ਹੈ। ਹਮਲੇ ਵਿਚ ਘੱਟੋ-ਘੱਟ 39 ਲੋਕ, ਜਿਨ੍ਹਾਂ ’ਚ 10 ਔਰਤਾਂ ਵੀ ਹਨ, ਫੱਟੜ ਹੋ ਗਏ। ਦੱਸਣਯੋਗ ਹੈ ਕਿ ਸੂਡਾਨ 2023 ਤੋਂ ਖਾਨਾਜੰਗੀ ਦਾ ਸ਼ਿਕਾਰ ਹੈ। ਇਸ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਹਨ, ਬਿਮਾਰੀਆਂ ਤੇ ਭੁੱਖਮਰੀ ਫੈਲੀ ਹੋਈ ਹੈ। ਮਦਦ ਪਹੁੰਚਾਉਣ ਵਾਲਿਆਂ ਨੂੰ ਵੀ ਅਕਸਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਲੱਖਾਂ ਲੋਕਾਂ ਨੂੰ ਘਰੋਂ ਉਜੜਨਾ ਪਿਆ ਹੈ।
Posted inNews