ਲਾਅ ਕਾਲਜ ਮਾਮਲਾ: ਵਿਦਿਆਰਥਣ ਦਾ ਸਸਕਾਰ, ਲੜਕੇ ਦੀ ਵੀ ਹੋਈ ਮੌਤ

ਤਰਨ ਤਾਰਨ: ਪੰਜਾਬ ਕਾਲਜ ਆਫ ਲਾਅ ਉਸਮਾਂ ਦੇ ਬੀ ਏ ਐੱਲ ਐੱਲ ਬੀ ਸਮੈਸਟਰ ਦੂਜਾ ਦੀ ਵਿਦਿਆਰਥਣ ਸੰਦੀਪ ਕੌਰ ਦਾ ਸਸਕਾਰ ਅੱਜ ਉਸ ਦੇ ਪਿੰਡ ਨੌਸ਼ਹਿਰਾ ਪੰਨੂੰਆਂ ਵਿੱਚ ਕਰ ਦਿੱਤਾ ਗਿਆ| ਉਧਰ ਵਿਦਿਆਰਥਣ ਨੂੰ ਗੋਲੀ ਮਾਰਨ ਵਾਲੇ ਪ੍ਰਿੰਸ ਰਾਜ ਸਿੰਘ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ ਹੈ। ਗੋਲੀ ਲੱਗਣ ਤੋਂ ਬਾਅਦ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਰਹਾਲੀ ਦੇ ਐੱਸ ਐੱਚ ਓ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਸ ਰਾਜ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਕੀਤਾ ਹੋਇਆ ਸੀ| ਜ਼ਿਕਰਯੋਗ ਹੈ ਕਿ ਪ੍ਰਿੰਸ ਰਾਜ ਸਿੰਘ, ਸੰਦੀਪ ਕੌਰ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਜਦੋਂ ਕਿ ਪਰਿਵਾਰ ਨੇ ਉਸ ਦੀ ਮੰਗਣੀ ਪਹਿਲਾਂ ਹੀ ਹੋਰ ਥਾਂ ’ਤੇ ਕੀਤੀ ਹੋਈ ਸੀ|

Share: