ਪੁੱਤਰ ਨੂੰ ਕੀਟਨਾਸ਼ਕ ਪਿਲਾ ਕੇ ਮਾਰਿਆ

ਜਲੰਧਰ: ਪਿੰਡ ਹਜ਼ਾਰਾ ’ਚ ਪਰਵਾਸੀ ਮਜ਼ਦੂਰ ਨੇ ਆਪਣੇ ਛੇ ਸਾਲ ਦੇ ਪੁੱਤ ਨੂੰ ਕੀਟਨਾਸ਼ਕ ਦਵਾਈ ਪਿਲਾ ਕੇ ਮਾਰ ਦਿੱਤਾ। ਮ੍ਰਿਤਕ ਬੱਚੇ ਦੀ ਮਾਂ ਮਮਤਾ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਬਿਹਾਰ ਦੇ ਰਹਿਣ ਵਾਲੇ ਹਨ। ਉਸ ਨੇ ਕਿਹਾ ਕਿ ਜਦੋਂ ਉਹ ਰੋਟੀ ਬਣਾ ਰਹੀ ਸੀ ਤਾਂ ਪੁੱਤਰ ਨੇ ਦੱਸਿਆ ਕਿ ਪਿਤਾ ਨੇ ਉਸ ਨੂੰ ਕੋਈ ਦਵਾਈ ਪਿਲਾ ਦਿੱਤੀ ਹੈ। ਮਮਤਾ ਮੁਤਾਬਕ ਉਹ ਬੱਚੇ ਨੂੰ ਬੇਹੋਸ਼ੀ ਦੀ ਹਾਲਤ ’ਚ ਸਿਵਲ ਹਸਪਤਾਲ ਲੈ ਕੇ ਗਏ ਪਰ ਉਸ ਦੀ ਮੌਤ ਹੋ ਗਈ। ਮਮਤਾ ਨੇ ਘਟਨਾ ਦੀ ਸੂਚਨਾ ਥਾਣਾ ਪਤਾਰਾ ’ਚ ਦਿੱਤੀ ਹੈ। ਪੁਲੀਸ ਨੇ ਮ੍ਰਿਤਕ ਬੱਚੇ ਦੇ ਪਿਤਾ ਗਜਿੰਦਰ ਮੁਖੀਆ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਮੁਤਾਬਕ ਗਜਿੰਦਰ ਆਪਣੇ ਕਿਸੇ ਰਿਸ਼ਤੇਦਾਰ ਨਾਲ ਕਿਸੇ ਗੱਲੋਂ ਨਾਰਾਜ਼ ਸੀ, ਜਿਸ ਨੂੰ ਫਸਾਉਣ ਲਈ ਉਸ ਨੇ ਹੱਤਿਆ ਕਰ ਦਿੱਤੀ।

Share: