ਛੱਤੀਸਗੜ੍ਹ ਵਿੱਚ 45 ਲੱਖ ਰੁਪਏ ਦੇ ਇਨਾਮ ਵਾਲੇ 9 ਨਕਸਲੀਆਂ ਵੱਲੋਂ ਆਤਮ ਸਮਰਪਣ

ਛੱਤੀਸਗੜ੍ਹ ਵਿੱਚ 45 ਲੱਖ ਰੁਪਏ ਦੇ ਇਨਾਮ ਵਾਲੇ 9 ਨਕਸਲੀਆਂ ਵੱਲੋਂ ਆਤਮ ਸਮਰਪਣ

ਗਾਰੀਆਬੰਦ (ਛੱਤੀਸਗੜ੍ਹ): ਛੱਤੀਸਗੜ੍ਹ ਦੇ ਗਾਰੀਆਬੰਦ ਜ਼ਿਲ੍ਹੇ ਵਿੱਚ 45 ਲੱਖ ਰੁਪਏ ਦੇ ਇਨਾਮ ਵਾਲੇ ਨੌਂ ਨਕਸਲੀਆਂ ਨੇ ਅੱਜ ਆਤਮ ਸਮਰਪਣ ਕਰ ਦਿੱਤਾ। ਇੱਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਆਤਮ ਸਮਰਪਣ ਕਰਨ ਵਾਲਾ ਕਾਡਰ ਸਿਨਾਪਾਲੀ ਅਤੇ ਐਸਡੀਕੇ (ਨਕਸਲੀਆਂ ਦੀਆਂ ਸੋਨਾਬੇਦਾ-ਧਰਮਬੰਧਾ-ਖੋਲੀਬਤਰ ਏਰੀਆ ਕਮੇਟੀਆਂ) ਨਾਲ ਸਬੰਧਤ ਹੈ ਤੇ ਇਨ੍ਹਾਂ ਵਿੱਚ ਛੇ ਔਰਤਾਂ ਵੀ ਸ਼ਾਮਲ ਹਨ।

ਰਾਏਪੁਰ ਰੇਂਜ ਦੇ ਪੁਲੀਸ ਇੰਸਪੈਕਟਰ ਜਨਰਲ ਅਮਰੇਸ਼ ਮਿਸ਼ਰਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਆਤਮ ਸਮਰਪਣ ਅਤੇ ਪੁਨਰਵਾਸ ਨੀਤੀ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਨਕਸਲੀ ਆਤਮ-ਸਮਰਪਣ ਕਰ ਰਹੇ ਹਨ। ਇਨ੍ਹਾਂ ਨੌਂ ਨਕਸਲੀਆਂ ਵਿੱਚੋਂ ਚਾਰ- ਅੰਜੂ ਉਰਫ ਕਵਿਤਾ (40) ਡਿਵੀਜ਼ਨਲ ਕਮੇਟੀ ਮੈਂਬਰ ਅਤੇ ਐਸਡੀਕੇ ਏਰੀਆ ਕਮੇਟੀ ਸਕੱਤਰ, ਬਲਦੇਵ ਉਰਫ ਵਾਮਨਵਤੀ, ਸਿਨਾਪਾਲੀ ਏਰੀਆ ਕਮੇਟੀ ਦੇ ਇੰਚਾਰਜ, ਡਮਰੂ ਉਰਫ ਮਹਾਦੇਵ (35), ਇੱਕ ਹੋਰ ਡਿਵੀਜ਼ਨਲ ਕਮੇਟੀ ਮੈਂਬਰ ਅਤੇ ਸੋਨੀ ਉਰਫ ਬੁਦਰੀ (37), ਸਿਨਾਪਾਲੀ ਏਰੀਆ ਕਮੇਟੀ ਸਕੱਤਰ ’ਤੇ 8-8 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਸੀ।

Share: