ਵੈਨਕੂਵਰ: ਪੀਲ ਪੁਲੀਸ ਨੇ ਕੁਝ ਦਿਨ ਪਹਿਲਾਂ ਟਰਾਂਟੋ ਯੂਨੀਵਰਸਿਟੀ ਦੇ ਸਕਾਰਬਰੋ ਕੈਂਪਸ ਵਿੱਚ ਮਾਰੇ ਗਏ ਭਾਰਤੀ ਵਿਦਿਆਰਥੀ ਸ਼ਿਵਾਂਕ ਅਵਸਥੀ (21) ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ ਹੈ, ਪਰ ਅਜੇ ਤੱਕ ਇਹ ਪਤਾ ਨਹੀਂ ਲਾਇਆ ਜਾ ਸਕਿਆ ਕਿ ਕਾਲੇ ਮੂਲ ਦੇ ਮੁਲਜਮ ਵਲੋਂ ਕਿਸ ਕਾਰਨ ਅਵਸਥੀ ਦੀ ਜਾਨ ਲਈ ਗਈ। ਜ਼ਿਕਰਯੋਗ ਹੈ ਕਿ ਘਟਨਾ ਮੌਕੇ ਯੂਨੀਵਰਸਿੱਟੀ ਕੈਂਪਸ ਵਿੱਚ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ, ਪਰ ਵਿਦਿਆਰਥੀ ਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਮੌਕੇ ਤੋਂ ਮੁਲਜਮ ਦੀ ਪਛਾਣ ਦੇ ਕੁਝ ਸਬੂਤ ਪੁਲੀਸ ਦੇ ਹੱਥ ਲੱਗੇ ਸਨ, ਜਿਸਦੇ ਅਧਾਰ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Posted inCanada
ਕੈਨੇਡਾ ’ਚ ਮਾਰੇ ਗਏ ਭਾਰਤੀ ਵਿਦਿਆਰਥੀ ਦਾ ਕਾਤਲ ਕਾਬੂ

