ਜਲੰਧਰ: ਆਰ ਟੀ ਏ ਅਫ਼ਸਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਮਿਲੀ

ਜਲੰਧਰ: ਆਰ ਟੀ ਏ ਅਫ਼ਸਰ ਦੀ ਭੇਦਭਰੀ ਹਾਲਤ ਵਿੱਚ ਲਾਸ਼ ਮਿਲੀ

ਜਲੰਧਰ: ਇੱਥੇ ਤਾਇਨਾਅਤ ਰੀਜਨਲ ਟਰਾਂਸਪੋਰਟ ਅਥਾਰਟੀ ਅਫਸਰ ਰਵਿੰਦਰ ਸਿੰਘ ਗਿੱਲ ਦੀ ਜਲੰਧਰ ਹਾਈਟਸ ਵਿਚਲੀ ਰਿਹਾਇਸ਼ ਦੇ ਬਾਥਰੂਮ ਵਿੱਚੋਂ ਲਾਸ਼ ਮਿਲੀ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਗਿੱਲ ਸਵੇਰੇ ਆਪਣੇ ਫਲੈਟ ਵਿੱਚੋਂ ਦੇਰ ਤੱਕ ਬਾਹਰ ਨਹੀਂ ਆਏ ਤਾਂ ਉਨ੍ਹਾਂ ਦੇ ਡਰਾਈਵਰ ਤੇ ਗਨਮੈਨ ਨੇ ਘਰ ਦੇ ਕਮਰਿਆਂ ਵਿੱਚ ਭਾਲ ਕਰਨ ਦੌਰਾਨ ਬਾਥਰੂਮ ਦਾ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਉੱਥੇ ਰਵਿੰਦਰ ਸਿੰਘ ਗਿੱਲ ਫਰਸ਼ ’ਤੇ ਡਿੱਗੇ ਹੋਏ ਸਨ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲੰਧਰ ਹਾਈਟਸ ਪੁਲਿਸ ਚੌਂਕੀ ਦੇ ਇੰਚਾਰਜ ਸੁਰਜੀਤ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਗਿੱਲ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਮੰਨਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਰਵਿੰਦਰ ਸਿੰਘ ਗਿੱਲ ਦੇ ਦੋ ਪੁੱਤਰ ਹਨ। ਇੱਕ ਪੁੱਤਰ ਦਾ ਵਿਆਹ ਕੁਝ ਦਿਨ ਪਹਿਲਾਂ ਹੀ ਹੋਇਆ ਸੀ। ਇਸ ਕਾਰਨ ਪਰਿਵਾਰ ਵਿੱਚ ਖੁਸ਼ੀ ਵਾਲਾ ਮਾਹੌਲ ਅਚਾਨਕ ਗਮ ਵਿੱਚ ਬਦਲ ਗਿਆ ਹੈ। ਮ੍ਰਿਤਕ ਰਵਿੰਦਰ ਸਿੰਘ ਗਿੱਲ ਇਸ ਤੋਂ ਪਹਿਲਾਂ ਬਠਿੰਡਾ ਵਿੱਚ ਮੋਟਰ ਵਹੀਕਲ ਇੰਸਪੈਕਟਰ ਵਜੋਂ ਰਹੇ ਅਤੇ ਤਰੱਕੀ ਮਿਲਣ ਤੋਂ ਬਾਅਦ ’ਚ ਚੰਡੀਗੜ੍ਹ ਹੈਡ ਆਫਿਸ ਵਿੱਚ ਡਿਊਟੀ ਕਰ ਰਹੇ ਸਨ ਅਤੇ ਜਲੰਧਰ ਆਰਟੀਏ ਦਾ ਚਾਰਜ ਵੀ ਉਨ੍ਹਾਂ ਕੋਲ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਗਿੱਲ ਦੇ ਪਰਿਵਾਰਿਕ ਮੈਂਬਰ ਮ੍ਰਿਤਕ ਦੇ ਲੈਣ ਲਈ ਜਲੰਧਰ ਪਹੁੰਚ ਗਏ ਹਨ।

Share: