ਖਾਨ ਯੂਨਿਸ (ਗਾਜ਼ਾ ਪੱਟੀ): ਗਾਜ਼ਾ ਪੱਟੀ ਵਿੱਚ ਮੀਂਹ ਦਰਮਿਆਨ ਕੈਂਪ ਪਾਣੀ ਵਿੱਚ ਡੁੱਬ ਗਏ ਅਤੇ ਫ਼ਲਸਤੀਨੀ ਆਪਣੇ ਤੰਬੂਆਂ ’ਚ ਖ਼ੁਦ ਨੂੰ ਕਿਸੇ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਗਾਜ਼ਾ ਵਿੱਚ ਦੋ ਸਾਲਾਂ ਤੋਂ ਜਾਰੀ ਜੰਗ ਕਾਰਨ ਬੇਘਰ ਹੋਏ ਫ਼ਲਸਤੀਨੀ, ਮਹੀਨਿਆਂ ਤੋਂ ਇਨ੍ਹਾਂ ਤੰਬੂਆਂ ਵਿੱਚ ਰਹਿ ਰਹੇ ਹਨ। ਹੁਣ ਇਹ ਤੰਬੂ ਖ਼ਸਤਾ ਹਾਲ ਹੋ ਚੁੱਕੇ ਹਨ। ਉੱਧਰ, ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਫਲੋਰਿਡਾ ’ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਜੰਗਬੰਦੀ ਦੇ ਦੂਜੇ ਪੜਾਅ ਬਾਰੇ ਸੰਭਾਵੀ ਤੌਰ ’ਤੇ ਅੱਜ ਹੋਣ ਵਾਲੀ ਮੀਟਿੰਗ ਲਈ ਰਵਾਨਾ ਹੋਏ। ਜੰਗਬੰਦੀ ਦਾ ਪਹਿਲਾ ਪੜਾਅ 10 ਅਕਤੂਬਰ ਤੋਂ ਲਾਗੂ ਹੋਇਆ ਜਿਸ ਦਾ ਉਦੇਸ਼ ਗਾਜ਼ਾ ਲਈ ਮਨੁੱਖੀ ਸਹਾਇਤਾ ਵਧਾਉਣਾ ਸੀ ਅਤੇ ਇਸ ਵਿੱਚ ਆਸਰੇ ਵਰਗੀਆਂ ਸੁਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ। ਨੇਤਨਯਾਹੂ ਨੇ ਰਵਾਨਾ ਹੁੰਦੇ ਸਮੇਂ ਕੋਈ ਜਨਤਕ ਬਿਆਨ ਨਹੀਂ ਦਿੱਤਾ। ਦੱਖਣ ਵਿੱਚ ਸਥਿਤ ਖਾਨ ਯੂਨਿਸ ਸ਼ਹਿਰ ਵਿੱਚ ਮੀਂਹ ਕਾਰਨ ਬਿਸਤਰੇ, ਕੱਪੜੇ ਅਤੇ ਹੋਰ ਸਾਮਾਨ ਭਿੱਜ ਗਿਆ ਅਤੇ ਮਿੱਟੀ ਦੇ ਚੁੱਲ੍ਹੇ ਪਾਣੀ ’ਚ ਡੁੱਬ ਗਏ।
Posted inNews