ਹਾਂਗਕਾਂਗ: ਕੰਬੋਡੀਆ ਅਤੇ ਥਾਈਲੈਂਡ ਦੇ ਵਿਦੇਸ਼ ਮੰਤਰੀਆਂ ਨੇ ਅੱਜ ਆਪਣੇ ਚੀਨੀ ਹਮਰੁਤਬਾ ਨਾਲ ਮੁਲਾਕਾਤ ਕੀਤੀ। ਪੇਈਚਿੰਗ ਸਰਕਾਰ, ਵਿਸ਼ਵਵਿਆਪੀ ਕੂਟਨੀਤੀ ’ਚ ਆਪਣੀ ਵਧਦੀ ਮੌਜੂਦਗੀ ਦੇ ਸਹਾਰੇ, ਦੋਹਾਂ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚਾਲੇ ਹਿੰਸਕ ਸਰਹੱਦੀ ਵਿਵਾਦ ’ਚ ਮਜ਼ਬੂਤ ਵਿਚੋਲਗੀ ਵਾਲੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਤਿੰਨ ਧਿਰੀ ਮੀਟਿੰਗ ਚੀਨ ਦੇ ਦੱਖਣ-ਪੱਛਮੀ ਸੂਬੇ ਹੂਨਾਨ ਵਿੱਚ ਹੋਈ। ਇਹ ਮੀਟਿੰਗ ਥਾਈਲੈਂਡ ਅਤੇ ਕੰਬੋਡੀਆ ਦਰਮਿਆਨ ਹਫ਼ਤਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਨਵੇਂ ਜੰਗਬੰਦੀ ਸਮਝੌਤੇ ’ਤੇ ਦਸਤਖ਼ਤ ਕਰਨ ਤੋਂ ਦੋ ਦਿਨਾਂ ਬਾਅਦ ਹੋਈ ਹੈ। ਮੀਟਿੰਗ ਤੋਂ ਬਾਅਦ ਥਾਈਲੈਂਡ ਦੇ ਵਿਦੇਸ਼ ਮੰਤਰੀ ਸਿਹਾਸਕ ਫੁਆਂਗਕੇਟਕੇਓ ਨੇ ਪੱਤਰਕਾਰਾਂ ਨੂੰ ਦੱਸਿਆ, “ਅਸੀਂ ਸਭ ਕੁਝ ਹੱਲ ਨਹੀਂ ਕੀਤਾ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਸਹੀ ਦਿਸ਼ਾ ਵਿੱਚ ਵਧ ਰਹੇ ਹਾਂ ਅਤੇ ਸਾਨੂੰ ਇਸ ਗਤੀ ਨੂੰ ਬਰਕਰਾਰ ਰੱਖਣ ਦੀ ਲੋੜ ਹੈ।”
Posted inNews