Tata-Ernakulam Express: ਸੈਂਕੜੇ ਯਾਤਰੀਆਂ ਨਾਲ ਭਰੀ ਰੇਲਗੱਡੀ ਅੱਗ ਲੱਗੀ, 1 ਮੌਤ

Tata-Ernakulam Express: ਸੈਂਕੜੇ ਯਾਤਰੀਆਂ ਨਾਲ ਭਰੀ ਰੇਲਗੱਡੀ ਅੱਗ ਲੱਗੀ, 1 ਮੌਤ

ਵਿਸ਼ਾਖਾਪਟਨਮ: ਇੱਥੋਂ ਲਗਪਗ 66 ਕਿਲੋਮੀਟਰ ਦੂਰ ਯੇਲਾਮੰਚਿਲੀ ਵਿਖੇ ਟਾਟਾਨਗਰ-ਏਰਨਾਕੁਲਮ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਅੱਗ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਪੁਲੀਸ ਨੂੰ ਰਾਤ 12:45 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਇੱਕ ਪੁਲੀਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਰੇਲਗੱਡੀ ਨੂੰ ਅੱਗ ਲੱਗੀ ਤਾਂ ਪ੍ਰਭਾਵਿਤ ਕੋਚਾਂ ਵਿੱਚੋਂ ਇੱਕ ਵਿੱਚ 82 ਅਤੇ ਦੂਜੇ ਵਿੱਚ 76 ਯਾਤਰੀ ਸਵਾਰ ਸਨ।

ਉਨ੍ਹਾਂ ਦੱਸਿਆ ਕਿ ਬਦਕਿਸਮਤੀ ਨਾਲ ਬੀ1 (B1) ਕੋਚ ਵਿੱਚੋਂ ਇੱਕ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਛਾਣ ਚੰਦਰਸ਼ੇਖਰ ਸੁੰਦਰਮ ਵਜੋਂ ਹੋਈ ਹੈ। ਅੱਗ ਨਾਲ ਨੁਕਸਾਨੇ ਗਏ ਦੋਵਾਂ ਕੋਚਾਂ ਨੂੰ ਰੇਲਗੱਡੀ ਤੋਂ ਵੱਖ ਕਰ ਦਿੱਤਾ ਗਿਆ ਅਤੇ ਰੇਲਗੱਡੀ ਏਰਨਾਕੁਲਮ ਵੱਲ ਰਵਾਨਾ ਹੋ ਗਈ, ਜਦਕਿ ਪ੍ਰਭਾਵਿਤ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ‘ਤੇ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।  ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦੋ ਫੋਰੈਂਸਿਕ ਟੀਮਾਂ ਕੰਮ ਕਰ ਰਹੀਆਂ ਹਨ। ਦੱਖਣੀ ਮੱਧ ਰੇਲਵੇ (SCR) ਨੇ ਇੱਕ ਬਿਆਨ ਵਿੱਚ ਕਿਹਾ ਕਿ ਰੇਲਗੱਡੀ ਨੰਬਰ 18189 ਦੇ ਬੀ1 (B1) ਅਤੇ ਐਮ2 (M2) ਕੋਚਾਂ ਨੂੰ ਅੱਗ ਲੱਗੀ ਸੀ, ਜਿਸ ਤੋਂ ਬਾਅਦ ਰੇਲਵੇ ਸਟਾਫ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਅਤੇ ਯਾਤਰੀਆਂ ਨੂੰ ਉਤਾਰਨ ਵਿੱਚ ਮਦਦ ਕੀਤੀ।

ਅੱਗ ਬੁਝਾਊ ਦਸਤੇ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਸਾਵਧਾਨੀ ਵਜੋਂ ਤਿੰਨ ਕੋਚਾਂ (B1, M2 ਅਤੇ M1) ਨੂੰ ਵੱਖ ਕਰ ਦਿੱਤਾ ਗਿਆ ਹੈ ਅਤੇ ਬਾਕੀ ਰੇਲਗੱਡੀ ਨੂੰ ਸਾਮਲਕੋਟ ਰੇਲਵੇ ਸਟੇਸ਼ਨ ਭੇਜਿਆ ਜਾ ਗਿਆ ਹੈ, ਜਿੱਥੇ ਤਿੰਨ ਨਵੇਂ ਕੋਚ ਜੋੜੇ ਜਾਣਗੇ। ਇਸ ਦੌਰਾਨ ਪ੍ਰਭਾਵਿਤ ਯਾਤਰੀਆਂ ਨੂੰ ਬੱਸਾਂ ਰਾਹੀਂ ਸਾਮਲਕੋਟ ਪਹੁੰਚਾਇਆ ਜਾ ਰਿਹਾ ਹੈ। ਰੇਲਵੇ ਸੁਰੱਖਿਆ ਕਮਿਸ਼ਨਰ ਅਤੇ ਹੋਰ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਰੇਲਵੇ ਵੱਲੋਂ ਸਹਾਇਤਾ ਲਈ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ।

Share: