ਆਸਾਮ ਵਿਚ ਰਾਜਧਾਨੀ ਐਕਸਪ੍ਰੈਸ ਹੇਠ ਆਉਣ ਕਾਰਨ 7 ਹਾਥੀਆਂ ਦੀ ਮੌਤ

ਆਸਾਮ ਵਿਚ ਰਾਜਧਾਨੀ ਐਕਸਪ੍ਰੈਸ ਹੇਠ ਆਉਣ ਕਾਰਨ 7 ਹਾਥੀਆਂ ਦੀ ਮੌਤ

ਗੁਹਾਟੀ: ਆਸਾਮ ਵਿਚ ਅੱਜ ਵੱਡੇ ਤੜਕੇ ਸਾਰਾਂਗ-ਨਵੀਂ ਦਿੱਲੀ ਰਾਜਧਾਨੀ ਰੇਲ ਗੱਡੀ ਹੇਠ ਆਉਣ ਕਾਰਨ ਸੱਤ ਹਾਥੀ ਹਲਾਕ ਹੋ ਗਏ। ਵਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਹੋਜਾਈ ਜ਼ਿਲ੍ਹੇ ਵਿਚ ਵਾਪਰਿਆ। ਇਸ ਹਾਦਸੇ ਕਾਰਨ ਹਾਥੀ ਰੇਲ ਟਰੈਕ ਵਿਚ ਫਸ ਗਏ ਤੇ ਰੇਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਲੱਥ ਗਏ ਤੇ ਰੇਲ ਆਵਾਜਾਈ ਪ੍ਰਭਾਵਿਤ ਹੋਈ। ਰੇਲ ਵਿਭਾਗ ਤੇ ਵਣ ਵਿਭਾਗ ਦੇ ਅਮਲੇ ਨੇ ਹਾਥੀਆਂ ਨੂੰ ਪਟੜੀ ਤੋਂ ਪਾਸੇ ਕਰਨ ਦਾ ਕੰਮ ਆਰੰਭ ਦਿੱਤਾ ਹੈ। ਇਹ ਹਾਦਸਾ ਗੁਹਾਟੀ ਤੋਂ 126 ਕਿਲੋਮੀਟਰ ਦੂਰ ਵਾਪਰਿਆ। ਦੂਜੇ ਪਾਸੇ ਰੇਲ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਟਰੈਕ ਨੇੜੇ ਹਾਥੀਆਂ ਦੇ ਆਉਣ ਜਾਣ ਦਾ ਕੋਈ ਨਿਸ਼ਾਨ ਨਹੀਂ ਲਾਇਆ ਗਿਆ ਸੀ ਤੇ ਉਨ੍ਹਾਂ ਨੂੰ ਇਸ ਥਾਂ ’ਤੇ ਸਪੀਡ ਘਟਾਉਣ ਦਾ ਕੋਈ ਇਲਮ ਹੀ ਨਹੀਂ ਸੀ। ਰੇਲਵੇ ਨੇ ਕਿਹਾ ਹੈ ਕਿ ਇਸ ਹਾਦਸੇ ਕਾਰਨ ਸਾਰੇ ਯਾਤਰੀ ਸੁਰੱਖਿਅਤ ਹਨ।

Share: