ਹਾਂਗਕਾਂਗ: ਹਾਂਗਕਾਂਗ ਦੀ ਸਭ ਤੋਂ ਵੱਡੀ ਲੋਕਤੰਤਰ ਪੱਖੀ ਡੈਮੋਕਰੈਟਿਕ ਪਾਰਟੀ ਨੂੰ ਭੰਗ ਕਰਨ ਲਈ ਐਤਵਾਰ ਨੂੰ ਵੋਟਿੰਗ ਹੋਈ। ਕਰੀਬ 30 ਸਾਲ ਤੱਕ ਪਾਰਟੀ ਦੇ ਸਰਗਰਮ ਰਹਿਣ ਮਗਰੋਂ ਇਹ ਇਕ ਯੁੱਗ ਦੇ ਅੰਤ ਦਾ ਪ੍ਰਤੀਕ ਹੈ। ਡੈਮੋਕਰੈਟਿਕ ਪਾਰਟੀ ਦੇ ਚੇਅਰਪਰਸਨ ਲੋ ਕਿਨ-ਹੇਈ ਨੇ ਕਿਹਾ ਕਿ ਕਰੀਬ 97 ਫ਼ੀਸਦ ਮੈਂਬਰਾਂ ਨੇ ਪਾਰਟੀ ਭੰਗ ਕਰਨ ਦੇ ਪੱਖ ’ਚ ਵੋਟਿੰਗ ਕੀਤੀ ਹੈ ਅਤੇ ਇਹ ਮੈਂਬਰਾਂ ਦੇ ਹਿੱਤ ’ਚ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹੁਣ ਸਮਾਂ ਬਦਲ ਗਿਆ ਹੈ ਅਤੇ ਵੱਡੇ ਅਫ਼ਸੋਸ ਨਾਲ ਇਸ ਅਧਿਆਏ ਨੂੰ ਬੰਦ ਕਰਨਾ ਪੈ ਰਿਹਾ ਹੈ। ਲੋ ਨੇ ਪਹਿਲਾਂ ਕਿਹਾ ਸੀ ਕਿ ਪਾਰਟੀ ਭੰਗ ਕਰਨ ਦਾ ਫ਼ੈਸਲਾ ਮੌਜੂਦਾ ਸਿਆਸੀ ਹਾਲਾਤ ਅਤੇ ਸਮਾਜਿਕ ਮਾਹੌਲ ਨੂੰ ਦੇਖਦਿਆਂ ਕੀਤਾ ਗਿਆ ਹੈ।
Posted inNews