ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਕੀਤਾ ਵੱਡਾ ਹਮਲਾ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਕੀਤਾ ਵੱਡਾ ਹਮਲਾ

ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ ਵੱਡਾ ਹਮਲਾ ਕੀਤਾ ਹੈ। ਪਾਰਟੀ ਨੇ ਦੋਸ਼ ਲਾਇਆ ਹੈ ਕਿ ਚੰਨੀ ਆਮ ਆਦਮੀ ਪਾਰਟੀ ਦੇ ਸਾਰੇ ਵਾਅਦੇ ਚੋਰੀ ਕਰਦਾ ਹੈ। ਇਸ ਸਬੰਧੀ ਪਾਰਟੀ ਦੇ ਫੇਸਬੁਕ ਸਫੇ ਉਤੇ ਇਕ ਪੋਸਟਰ ਜਾਰੀ ਕੀਤਾ ਗਿਆ ਹੈ।

ਜਿਸ ਵਿਚ ਚੰਨੀ ਦੀ ਫੋਟੋ ਨਾਲ ਲਿਖਿਆ ਹੈ ਕਿ ਇਹ ਨਕਲੀ ਕੇਜਰੀਵਾਲ ਹੈ, ਇਸ ਤੋਂ ਸਾਵਧਾਨ ਰਹੋ। ਪੰਜਾਬ ਵਿਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ।’ ਦੱਸ ਦਈਏ ਕਿ ਕੱਲ੍ਹ ਪੰਜਾਬ ਦੌਰੇ ਉਤੇ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਆਖਿਆ ਸੀ ਕਿ ਉਹ ਆਮ ਆਦਮੀ ਹੋਣ ਦਾ ਫੋਕਾ ਦਿਖਾਵਾ ਕਰ ਰਹੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਬਚ ਕੇ ਰਹਿਣ।

ਕੇਜਰੀਵਾਲ ਨੇ ਵਿਅੰਗਮਈ ਅੰਦਾਜ਼ ‘ਚ ਕਿਹਾ ਸੀ, ”ਇੱਕ ਬਹੁਤ ਜ਼ਰੂਰੀ ਗੱਲ ਇਹ ਕਿ ਅੱਜ ਕੱਲ੍ਹ ਪੰਜਾਬ ਅੰਦਰ ਇੱਕ ‘ਨਕਲੀ ਕੇਜਰੀਵਾਲ’ ਘੁੰਮ ਰਿਹਾ ਹੈ। ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਮੈਂ (ਅਸਲੀ ਕੇਜਰੀਵਾਲ) ਕਰਦਾ ਹਾਂ, ਦੋ ਦਿਨ ਬਾਅਦ ਉਹ ਨਕਲੀ ਕੇਜਰੀਵਾਲ ਵੀ ਉਹੀ ਗੱਲ ਦੁਹਰਾ ਦਿੰਦਾ ਹੈ, ਕਿਉਂਕਿ ਅਸਲੀ ਅਸਲੀ ਹੁੰਦਾ ਹੈ ਅਤੇ ਨਕਲੀ ਹਮੇਸ਼ਾ ਨਕਲੀ ਰਹਿੰਦਾ ਹੈ। ਇਸ ਲਈ ਇਹ ਨਕਲੀ ਕੇਜਰੀਵਾਲ ਸਿਰਫ਼ ਐਲਾਨ ਕਰਦਾ ਹੈ, ਪਰ ਅਸਲੀਅਤ ‘ਚ ਕਰਦਾ ਕੁੱਝ ਵੀ ਨਹੀਂ।

ਇਸ ਲਈ ਇਸ ਨਕਲੀ ਕੇਜਰੀਵਾਲ (ਚਰਨਜੀਤ ਸਿੰਘ ਚੰਨੀ) ਕੋਲੋਂ ਪੰਜਾਬ ਦੇ ਲੋਕ ਬਚ ਕੇ ਰਹਿਣ। ਕੰਮ ਸਿਰਫ਼ ਅਸਲੀ ਕੇਜਰੀਵਾਲ ਹੀ ਕਰੇਗਾ। ਮੁੱਖ ਮੰਤਰੀ ਚੰਨੀ ਵੱਲੋਂ ਕੀਤੀਆਂ ਜਾ ਰਹੀਆਂ ਨਕਲਾਂ ਦਾ ਹਵਾਲਾ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ, ”ਮੈਂ ਪੰਜਾਬ ਆਇਆ ਅਤੇ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ।

2 ਦਿਨ ਬਾਅਦ ‘ਨਕਲੀ ਕੇਜਰੀਵਾਲ’ ਨੇ ਗੱਪ ਮਾਰ ਦਿੱਤੀ ਕਿ ਪੰਜਾਬ ‘ਚ ਉਸ ਨੇ (ਚੰਨੀ ਸਰਕਾਰ) ਨੇ 400 ਯੂਨਿਟ ਬਿਜਲੀ ਮੁਫ਼ਤ ਕਰ ਦਿੱਤੀ, ਪਰੰਤੂ ਹਕੀਕਤ ਇਹ ਹੈ ਕਿ ਪੰਜਾਬ ਦਾ ਇੱਕ ਵੀ ਬੰਦਾ ਦੱਸੇ ਕਿ ਉਸ ਦਾ ਬਿਜਲੀ ਦਾ ਬਿਲ ਜ਼ੀਰੋ ਆਇਆ ਹੈ।

 

www.worldpunjabinews.com
Share: