ਹੜ੍ਹ ਪ੍ਰਭਾਵਿਤ ਇਲਾਕੇ ਬਾਊਪੁਰ ਮੰਡ ’ਚ ਕਿਸਾਨਾਂ ਨੂੰ ਖਾਦ ਤੇ ਕਣਕ ਦਾ ਬੀਜ ਵੰਡਿਆ

ਹੜ੍ਹ ਪ੍ਰਭਾਵਿਤ ਇਲਾਕੇ ਬਾਊਪੁਰ ਮੰਡ ’ਚ ਕਿਸਾਨਾਂ ਨੂੰ ਖਾਦ ਤੇ ਕਣਕ ਦਾ ਬੀਜ ਵੰਡਿਆ

ਜਲੰਧਰ:  ਹੜ੍ਹ ਦੀ ਮਾਰ ਹੇਠ ਆਏ ਮੰਡ ਦੇ ਇਲਾਕੇ ਬਾਊਪੁਰ ਮੰਡ ਖੇਤਰ ਦੇ ਪਿੰਡਾਂ ਦੇ ਕਿਸਾਨਾਂ ਨੂੰ ਖਾਦ ਤੇ ਕਣਕ ਦਾ ਬੀਜ ਵੰਡਿਆ ਗਿਆ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਦੀ ਅਗਵਾਈ ਵਿੱਚ ਇਹ ਬੀਜ ਤੇ ਖਾਦ ਦੇ ਬੋਰੇ ਵੰਡੇ ਗਏ।

ਹਲਕਾ ਚਮਕੌਰ ਸਾਹਿਬ ਤੋਂ ਐਨਆਰਆਈਜ਼ ਦੇ ਸਹਿਯੋਗ ਨਾਲ ਇਹ ਸਮੱਗਰੀ ਹੜ੍ਹ ਪੀੜਤ ਕਿਸਾਨਾਂ ਨੂੰ ਵੰਡੀ ਗਈ। ਕਣਕ ਤੇ ਬੀਜ ਦੀ ਇਹ ਸੇਵਾ ਕਰਨ ਵਾਲੇ ਬੀਰਦਵਿੰਦਰ ਸਿੰਘ ਬੱਲਾਂ ਅਤੇ ਸਮੂਹ ਟੀਮ ਲੰਘੀ ਰਾਤ ਹੀ ਮੋਰਿੰਡਾ ਤੋਂ ਟਰੈਕਟਰ ਟਰਾਲੀਆ ਲੈ ਕੇ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਪਵਿੱਤਰ ਵੇਂਈ ’ਤੇ ਪਹੁੰਚ ਗਏ ਸਨ। ਬੀਰਦਵਿੰਦਰ ਸਿੰਘ ਨੇ ਦੱਸਿਆ ਕਿ 200 ਬੋਰੇ ਖਾਦ ਤੇ 200 ਬੋਰੇ ਹੀ ਕਣਕ ਦੇ ਬੀਜ ਦੇ ਲਿਆਂਦੇ ਗਏ ਹਨ। ਇਸ ਮੌਕੇ ਸੁਲਤਾਨਪੁਰ ਲੋਧੀ ਦੀ ਐਸਡੀਐਮ ਅਲਕਾ ਕਾਲੀਆ ਤੇ ਤਹਿਸੀਲਦਾਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।

Share: