ਮੁਲਾਜ਼ਮਾਂ ਨੂੰ ਕੱਢੇ ਜਾਣ ਤੋਂ ਬਾਅਦ ਹਾਂਗਕਾਂਗ ‘ਤੇ ਭੜਕਿਆ ਤਾਇਵਾਨ

ਮੁਲਾਜ਼ਮਾਂ ਨੂੰ ਕੱਢੇ ਜਾਣ ਤੋਂ ਬਾਅਦ ਹਾਂਗਕਾਂਗ ‘ਤੇ ਭੜਕਿਆ ਤਾਇਵਾਨ

ਤਾਇਪੇ: ਚੀਨ ਸ਼ਾਸਿਤ ਹਾਂਗਕਾਂਗ ‘ਚੋਂ ਤਾਇਵਾਨੀ ਮੁਲਾਜ਼ਮਾਂ ਨੂੰ ਕੱਢੇ ਜਾਣ ਤੋਂ ਬਾਅਦ ਤਾਇਵਾਨ ਨੇ ਹਾਂਗਕਾਂਗ ਦੀ ਸਖ਼ਤ ਨਿੰਦਾ ਕੀਤਾ ਹੈ। ਤਾਇਵਾਨ ਨੇ ਕਿਹਾ ਕਿ ਆਪਣੇ ਮੁਲਾਜ਼ਮਾਂ ਲਈ ਵੀਜ਼ੇ ਦੀ ਸਮੱਸਿਆ ਹੋਣ ਦੇ ਬਾਵਜੂਦ ਉਹ ਹਾਂਗਕਾਂਗ ‘ਚ ਆਪਣੇ ਕੌਂਸਲੇਟ ਨੂੰ ਜਾਰੀ ਰੱਖੇਗਾ। ਇਸ ਤੋਂ ਇਲਾਵਾ, ਉਹ ਆਨਲਾਈਨ ਕੌਂਸਲੇਟ ਸੇਵਾਵਾਂ ਵੀ ਜਾਰੀ ਰੱਖੇਗਾ।

ਮੌਜੂਦਾ ਹਾਲਾਤ ‘ਚ ਤਾਇਵਾਨ ਦਾ ਸਿਰਫ ਇਕ ਡਿਪਲੋਮੈਟ ਹਾਂਗਕਾਂਗ ਦੇ ਉਸ ਦੇ ਕੌਂਸਲਰ ਅਫਸਰ ‘ਚ ਬਚਿਆ ਹੈ। ਹਾਲਾਂਕਿ ਉਸ ਦਾ ਵੀਜ਼ਾ ਅਗਲੇ ਮਹੀਨੇ ਹੀ ਖ਼ਤਮ ਹੋ ਰਿਹਾ ਹੈ। ਤਾਇਵਾਨ ‘ਤੇ ਚੀਨੀ ਪ੍ਰਭੂਸੱਤਾ ਦਾ ਦਾਅਵਾ ਕਰਨ ਵਾਲੇ ਦਸਤਾਵੇਜ਼ ‘ਤੇ ਦਸਤਖ਼ਤ ਕਰਨ ਦਾ ਦਬਾਅ ਪਾਉਣ ਤੇ ਅਜਿਹਾ ਨਾ ਕਰਨ ‘ਤੇ ਹਾਂਗਕਾਂਗ ਛੱਡਣ ਦਾ ਨਿਰਦੇਸ਼ ਦੇਣ ਤੋਂ ਬਾਅਦ ਬੀਤੇ ਐਤਵਾਰ ਤੋਂ ਹੀ ਤਾਇਵਾਨੀ ਅਫਸਰਾਂ ਨੇ ਹਾਂਗਕਾਂਗ ਤੋਂ ਪਰਤਣਾ ਸ਼ੁਰੂ ਕਰ ਦਿੱਤਾ।

ਤਾਇਵਾਨੀ ਮੁਲਾਜ਼ਮ ਐਤਵਾਰ ਨੂੰ ਸਾਬਕਾ ਬਿ੍ਟਿਸ਼ ਕਾਲੋਨੀ ਹਾਂਗਕਾਂਗ ਦੇ ਪ੍ਰਤੀਨਿਧੀ ਦਫ਼ਤਰ ਤੋਂ ਹਾਂਗਕਾਂਗ ਸਰਕਾਰ ਦੀ ਮੰਗ ਤੋਂ ਬਾਅਦ ਪਰਤਣ ਲੱਗੇ ਹਨ। ਚੀਨ ਸ਼ਾਸਿਤ ਹਾਂਗਕਾਂਗ ਸਰਕਾਰ ਨੇ ਤਾਇਵਾਨ ਦੇ ਸੰਦਰਭ ‘ਚ ‘ਵਨ ਚਾਈਨਾ’ ਨੀਤੀ ‘ਤੇ ਹਮਾਇਤ ਕਰਨ ਨੂੰ ਕਿਹਾ ਹੈ। ਇਸ ‘ਤੇ ਭੜਕੇ ਤਾਇਵਾਨ ਦੀ ਮੁੱਖ ਕੌਂਸਲ ਦੇ ਮੁਖੀ ਚਿਉ ਤਾਇਵਾਨ ਨੇ ਪੱਤਰਕਾਰਾਂ ਨੂੰ ਸੋਮਵਾਰ ਨੂੰ ਦੱਸਿਆ ਕਿ ਹਾਂਗਕਾਂਗ ਸਥਿਤ ਤਾਇਪੇ ਦੇ ਆਰਥਿਕ ਤੇ ਸੱਭਿਆਚਾਰਕ ਦਫ਼ਤਰ ‘ਚ ਮੁਲਾਜ਼ਮਾਂ ਨੂੰ ਨਵੇਂ ਵੀਜ਼ਾ ਜਾਰੀ ਨਹੀਂ ਕੀਤੇ, ਕਿਉਂਕਿ ਤਾਇਵਾਨ ਨੇ ਚੀਨ ਸਰਕਾਰ ਦੇ ਸਮਝੌਤੇ ‘ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਖ਼ੁਦਮੁਖਤਿਆਰ ਤਾਇਵਾਨ ਨੇ ਚੀਨ ਸਰਕਾਰ ਨੇ ਇਸ ਕਦਮ ਨੂੰ ਸਿਆਸੀ ਅੱਤਿਆਚਾਰ ਕਰਾਰ ਦਿੱਤਾ ਹੈ।

ਹਾਂਗਕਾਂਗ ਸਰਕਾਰ ਦੀ ਮਨਮਰਜ਼ੀ ਵਾਲੀ ਅਪੀਲ ਨੂੰ ਦੇਖਦਿਆਂ ਮੁਲਾਜ਼ਮਾਂ ਦਾ ਵੀਜ਼ਾ ਖ਼ਤਮ ਹੋ ਰਿਹਾ ਹੈ। ਇਥੋਂ ਦੇ ਅਧਿਕਾਰੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਭੇਜਿਆ ਜਾ ਰਿਹਾ ਹੈ। ਹਾਂਗਕਾਂਗ ਸਰਕਾਰ ਵੱਲੋਂ ਦਸਤਾਵੇਜ਼ ‘ਤੇ ਦਸਤਖ਼ਤ ਨਾ ਕਰਨ ‘ਤੇ ਉਨ੍ਹਾਂ ਨੂੰ 21 ਜੂਨ ਨੂੰ ਹਾਂਗਕਾਂਗ ਛੱਡਣਾ ਪਵੇਗਾ।

Share:
Scroll to Top