ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਵਧਾਇਆ

ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਵਧਾਇਆ

ਨਵੀਂ ਦਿੱਲੀ : ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਦੇ ਖਤਰੇ ਨੂੰ ਦੇਖਦੇ ਹੋਏ ਕੈਨੇਡਾ ਦੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਾਂ ’ਤੇ ਲੱਗੀ ਰੋਕ ਨੂੰ ਇਕ ਮਹੀਨੇ ਲਈ ਹੋਰ ਵਧਾ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 22 ਅਪ੍ਰੈਲ 2021 ਨੂੰ ਕੈਨੇਡਾ ਨੇ ਭਾਰਤ ਤੋਂ ਆਉਣ ਵਾਲੀਆਂ ਫਲਾਈਟਾਂ ’ਤੇ ਰੋਕ ਲਗਾਈ ਸੀ, ਜੋ ਕੱਲ੍ਹ ਖਤਮ ਹੋਣ ਵਾਲੀ ਸੀ, ਪਰ ਇਸ ਰੋਕ ਨੂੰ ਇਕ ਮਹੀਨੇ ਲਈ ਵਧਾ ਦਿੱਤਾ ਗਿਆ ਹੈ।

 

Share: