Earthquake: ਅਸਾਮ ਦੇ ਕਰਬੀ ਅੰਗਲੋਂਗ ਵਿੱਚ ਭੂਚਾਲ ਦਾ ਝਟਕਾ

ਕਰਬੀ ਅੰਗਲੋਂਗ( ਅਸਮ): ਅਸਾਮ ਦੇ ਕਰਬੀ ਅੰਗਲੋਂਗ ਵਿੱਚ ਅੱਜ ਸਵੇਰੇ 10:38 ਵਜੇ 2.7 ਤੀਬਰਤਾ ਦਾ ਭੂਚਾਲ ਆਇਆ, ਜਿਸ ਦੀ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਦਿੱਤੀ। ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਅਤੇ ਇਸ ਦਾ ਕੇਂਦਰ 26.44 ਉੱਤਰੀ ਅਕਸ਼ਾਂਸ਼ ਅਤੇ 93.22 ਪੂਰਬੀ ਲੰਬਕਾਰ ਸੀ। ਐਨਸੀਐਸ ਨੇ ਆਪਣੇ ਐਕਸ ਪੋਸਟ ਵਿੱਚ ਕਿਹਾ ਕਿ ਭੂਚਾਲ ਦੇ ਕੇਂਦਰ ਧਰਤੀ ’ਚ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ।

ਹਾਲਾਂਕਿ ਉਨ੍ਹਾਂ ਦੱਸਿਆ ਕਿ ਭੂਚਾਨ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ। ਇਸ ਤੋਂ ਪਹਿਲਾਂ 21 ਅਗਸਤ ਨੂੰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ 3.5 ਤੀਬਰਤਾ ਦਾ ਭੂਚਾਲ ਆਇਆ ਸੀ। ਇਹ ਭੂਚਾਲ ਦੁਪਹਿਰ 01:39 ਵਜੇ ਆਇਆ, ਜਿਸ ਦੀ ਡੂੰਘਾਈ ਜ਼ਮੀਨ ਦੇ 5 ਕਿਲੋਮੀਟਰ ਹੇਠਾਂ ਸੀ।

Share: