Viral Monkey Video: ਜਦੋਂ ਲੋਕਾਂ ਨੇ ਫੜ੍ਹਿਆ 51 ਹਜ਼ਾਰ ਇਨਾਮੀ ਦਹਿਸ਼ਤੀ ਬਾਂਦਰ, ਵੀਡੀਓ ਵਾਇਰਲ

Viral Monkey Video: ਜਦੋਂ ਲੋਕਾਂ ਨੇ ਫੜ੍ਹਿਆ 51 ਹਜ਼ਾਰ ਇਨਾਮੀ ਦਹਿਸ਼ਤੀ ਬਾਂਦਰ, ਵੀਡੀਓ ਵਾਇਰਲ

ਚੰਡੀਗੜ੍ਹ : ਇੱਕ ਹੈਰਾਨੀਜਨਕ ਅਤੇ ਚਰਚਾ ਦਾ ਦਾ ਵਿਸ਼ਾ ਬਣੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਿਛਲੇ 10 ਦਿਨਾਂ ਤੋਂ ਇਲਾਕੇ ‘ਚ ਆਤੰਕ ਮਚਾਉਣ ਵਾਲੇ ਇੱਕ ਇਨਾਮੀ ਬਾਂਦਰ ਨੂੰ ਆਖ਼ਰਕਾਰ ਫੜ ਲਿਆ ਗਿਆ ਹੈ। ਇਹ ਬਾਂਦਰ ਲੋਕਾਂ ਨੂੰ ਵੱਢ ਰਿਹਾ ਸੀ ਅਤੇ ਰਿਹਾਇਸ਼ੀਆਂ ਵਿੱਚ ਇਸ ਦਾ ਇੰਨਾ ਖ਼ੌਫ਼ ਸੀ ਕਿ ਹਥੀਨ ਨਗਰ ਕੌਂਸਲ ਦੀ ਚੇਅਰਪਰਸਨ ਦੇ ਪਤੀ ਨੂੰ ਇਸ ਨੂੰ ਫੜਨ ਲਈ 51,000 ਰੁਪਏ ਦੇ ਇਨਾਮ ਦਾ ਐਲਾਨ ਕਰਨਾ ਪਿਆ ਸੀ। ਇਹ ਘਟਨਾ ਹਰਿਆਣਾ ਦੇ ਹਥੀਨ ਤੋਂ ਸਾਹਮਣੇ ਆਈ ਹੈ। ਬਾਂਦਰ ਦੇ ਫੜੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਗਲੀਆਂ ਵਿੱਚੋਂ ਖ਼ੌਫ਼ ਦਾ ਮਾਹੌਲ ਖ਼ਤਮ ਹੋਇਆ, ਪਰ ਖ਼ੁਸ਼ੀ ਦੀ ਇਹ ਰਾਹਤ ਬਹੁਤੀ ਦੇਰ ਨਹੀਂ ਟਿਕ ਸਕੀ।  ਬਾਂਦਰ ਦੇ ਫੜੇ ਜਾਣ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੀ, ਜਿਸ ਨੇ ਖ਼ੁਸ਼ੀ ਦੇ ਮਾਹੌਲ ਨੂੰ ਵਿਵਾਦ ਵਿੱਚ ਬਦਲ ਦਿੱਤਾ। ਇਸ ਵੀਡੀਓ ਵਿੱਚ ਫੜੇ ਗਏ ਬਾਂਦਰ ਦੀ ਕਥਿਤ ਤੌਰ ‘ਤੇ ਕੁੱਟਮਾਰ ਕਰਨ ਅਤੇ ਉਸ ਨੂੰ ਬੇਰਹਿਮੀ ਨਾਲ ਕੈਦ ਕਰਕੇ ਰੱਖਣ ਦਾ ਦ੍ਰਿਸ਼ ਸਾਹਮਣੇ ਆਇਆ ਹੈ।

ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਆਨਲਾਈਨ ਪਲੇਟਫਰਮਾਂ ’ਤੇ ਗੁੱਸੇ ਦੀ ਲਹਿਰ ਦੌੜ ਗਈ ਹੈ। ਪਸ਼ੂ ਅਧਿਕਾਰਾਂ (Animal Rights) ਲਈ ਕੰਮ ਕਰਨ ਵਾਲੇ ਸੰਗਠਨਾਂ ਨੇ ਇਸ ਅਣਮਨੁੱਖੀ ਵਿਵਹਾਰ ‘ਤੇ ਕੜਾ ਇਤਰਾਜ਼ ਜਤਾਇਆ ਹੈ ਅਤੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੇ ਜਾਂਚ ਦੀ ਮੰਗ ਕੀਤੀ ਹੈ।

ਰੀਸਸ ਮਕਾਕ (Rhesus Macaques) ਪ੍ਰਜਾਤੀ ਦੇ ਬਾਂਦਰਾਂ ਵੱਲੋਂ ਲੋਕਾਂ ‘ਤੇ ਹਮਲੇ ਕਰਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਨੇ ਜਨਤਕ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਹਾਲਾਂਕਿ, ਪਸ਼ੂ ਭਲਾਈ ਪ੍ਰੇਮੀਆਂ ਦਾ ਮੰਨਣਾ ਹੈ ਕਿ ਭਾਵੇਂ ਸੁਰੱਖਿਆ ਜ਼ਰੂਰੀ ਹੈ, ਪਰ ਕਿਸੇ ਵੀ ਜਾਨਵਰ ਨਾਲ ਅਣਮਨੁੱਖੀ ਵਰਤਾਓ ਨਹੀਂ ਕੀਤਾ ਜਾਣਾ ਚਾਹੀਦਾ। ਅਜਿਹੇ ਮਾਮਲਿਆਂ ਵਿੱਚ ਪ੍ਰਸ਼ਾਸਨ ਨੂੰ ਕਾਨੂੰਨੀ ਅਤੇ ਮਾਨਵੀ ਤਰੀਕਿਆਂ ਨਾਲ ਹੀ ਕਦਮ ਚੁੱਕਣੇ ਚਾਹੀਦੇ ਹਨ।

Share: