Kurash Player ਪਿੰਕੀ ਬਲਹਾਰਾ ਨੇ Bronze Medal ਜਿੱਤਿਆ

Kurash Player ਪਿੰਕੀ ਬਲਹਾਰਾ ਨੇ Bronze Medal ਜਿੱਤਿਆ

ਨਾਗੋਆ : ਭਾਰਤ ਦੀ ਪਿੰਕੀ ਬਲਹਾਰਾ ਏਸ਼ਿਆਈ ਖੇਡਾਂ ਦੇ ਕੁਰਾਸ਼ ਮੁਕਾਬਲੇ ਵਿੱਚ ਅੱਜ ਕਾਂਸੇ ਦਾ ਤਗ਼ਮਾ ਜਿੱਤ ਕੇ ਇਸ ਖੇਡ ਵਿੱਚ ਦੋ ਏਸ਼ਿਆਈ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣ ਗਈ ਹੈ। ਮਹਿਲਾ 78 ਕਿਲੋਗ੍ਰਾਮ ਭਾਰ ਵਰਗ ਦੇ ਸੈਮੀ ਫਾਈਨਲ ਵਿੱਚ ਉਸ ਨੂੰ ਦੱਖਣੀ ਕੋਰੀਆ ਦੀ ਸੁਮਿਨ ਮੋ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਮੈਚ ਦੌਰਾਨ ਪਿੰਕੀ ਨੂੰ ਡੱਕੀ (ਪੈਨਲਟੀ) ਦਾ ਸਾਹਮਣਾ ਕਰਨਾ ਪਿਆ; ਵਿਰੋਧੀ ਖਿਡਾਰਨ ਨੇ ‘ਯੋਨਬੋਸ਼’ ਅੰਕ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਪਿੰਕੀ ਨੇ ਇਸ ਤੋਂ ਪਹਿਲਾਂ 2018 ਦੀਆਂ ਜਕਾਰਤਾ ਖੇਡਾਂ ਵਿੱਚ ਵੀ 52 ਕਿਲੋਗ੍ਰਾਮ ਵਰਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਤੋਂ ਪਹਿਲਾਂ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਉਸ ਨੇ ਦੱਖਣੀ ਕੋਰੀਆ ਦੀ ਹੀ ਗਰਮ ਲਿਮ ਨੂੰ 3-0 ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਸੀ। ਸੈਮੀ ਫਾਈਨਲ ਹਾਰਨ ਮਗਰੋਂ ਭਾਵੁਕ ਹੋਈ ਪਿੰਕੀ ਨੇ ਦੱਸਿਆ ਕਿ ਕੁਆਰਟਰ ਫਾਈਨਲ ਦੌਰਾਨ ਉਸ ਦੇ ਸੱਜੇ ਗੋਡੇ ’ਤੇ ਸੱਟ ਲੱਗ ਗਈ ਸੀ। ਉਸ ਦੋਸ਼ ਲਾਇਆ ਕਿ ਸੈਮੀ ਫਾਈਨਲ ਵਾਲੀ ਕੋਰਿਆਈ ਖਿਡਾਰਨ ਇਸ ਸੱਟ ਬਾਰੇ ਜਾਣਦੀ ਸੀ, ਇਸੇ ਲਈ ਉਸ ਨੇ ਵਾਰ-ਵਾਰ ਗੋਡੇ ’ਤੇ ਹੀ ਵਾਰ ਕੀਤੇ ਜਿਸ ਕਾਰਨ ਉਸ ਨੂੰ ਪੈਨਲਟੀ ਮਿਲੀ ਅਤੇ ਉਹ ਹਾਰ ਗਈ। ਦੱਸਣਯੋਗ ਹੈ ਕਿ ਕੁਰਾਸ਼ ਮੱਧ ਏਸ਼ੀਆ, ਖ਼ਾਸ ਕਰ ਕੇ ਉਜ਼ਬੇਕਿਸਤਾਨ ਦੀ ਰਵਾਇਤੀ ਮਾਰਸ਼ਲ ਆਰਟ ਖੇਡ ਹੈ, ਜਿਸ ਵਿੱਚ ਖਿਡਾਰੀ ਇੱਕ ਦੂਜੇ ਨੂੰ ਜ਼ਮੀਨ ’ਤੇ ਸੁੱਟ ਕੇ ਅੰਕ ਹਾਸਲ ਕਰਦੇ ਹਨ।

Share: