Iran ਨੇ American Vessel ’ਤੇ Attack ਦਾ ਦਾਅਵਾ ਕੀਤਾ

Iran ਨੇ American Vessel ’ਤੇ Attack ਦਾ ਦਾਅਵਾ ਕੀਤਾ

ਕਾਹਿਰਾ : ਇਰਾਨ ਨੇ ਅੱਜ ਕਿਹਾ ਕਿ ਉਸ ਨੇ ਹਰਮੁਜ਼ ਜਲ ਮਾਰਗ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਅਮਰੀਕਾ ਦੇ ਬਿਨਾਂ ਮਲਾਹ ਵਾਲੇ ਸਮੁੰਦਰੀ ਬੇੜੇ ’ਤੇ ਹਮਲਾ ਕੀਤਾ ਹੈ। ਇਹ ਦੋਵਾਂ ਦੇਸ਼ਾਂ ਵਿਚਾਲੇ ਵਧਦੀ ਜੰਗ ਵਿੱਚ ਨਵੀਂ ਘਟਨਾ ਹੈ। ਅਮਰੀਕਾ ਨੇ ਇਸ ਕਥਿਤ ਹਮਲੇ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਇਹ ਦਾਅਵਾ ਅਮਰੀਕੀ ਫ਼ੌਜ ਦੇ ਉਸ ਬਿਆਨ ਤੋਂ ਇੱਕ ਦਿਨ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜਲ ਸੈਨਾ ਦੇ ਜੰਗੀ ਜਹਾਜ਼ਾਂ ’ਤੇ ਮਿਜ਼ਾਈਲ ਹਮਲੇ ਦੇ ਜਵਾਬ ਵਿੱਚ ਅਮਰੀਕੀ ਬਲਾਂ ਨੇ ਇਰਾਨ ਦੇ ਤੇਲ ਵਾਲੇ ਤਿੰਨ ਟੈਂਕਰਾਂ ’ਤੇ ਹਮਲਾ ਕੀਤਾ ਸੀ।

ਇਹ ਜੰਗ 28 ਫਰਵਰੀ ਨੂੰ ਇਰਾਨ ’ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਸ਼ੁਰੂ ਹੋਈ ਸੀ। ਹਾਲਾਂਕਿ, ਜੂਨ ਵਿੱਚ ਜੰਗਬੰਦੀ ਦੇ ਸਮਝੌਤੇ ਦਾ ਐਲਾਨ ਕੀਤਾ ਗਿਆ ਸੀ, ਪਰ ਗੱਲਬਾਤ ਟੁੱਟਣ ਤੋਂ ਬਾਅਦ ਦੋਵੇਂ ਧਿਰਾਂ ਇੱਕ-ਦੂਜੇ ਨੂੰ ਫ਼ੌਜੀ ਅਤੇ ਮਾਲੀ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਰੁਕ-ਰੁਕ ਕੇ ਜੰਗ ਜਾਰੀ ਹੈ। ਇੱਕ ਮਹੀਨੇ ਦੀ ਸ਼ਾਂਤੀ ਤੋਂ ਬਾਅਦ, ਅਮਰੀਕਾ ਅਤੇ ਇਰਾਨ ਨੇ ਪਿਛਲੇ ਹਫਤੇ ਦੁਬਾਰਾ ਹਮਲੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿੱਚ ਹਰਮੁਜ਼ ਜਲ ਮਾਰਗ ਅਤੇ ਇਸ ਦੇ ਨਾਲ ਲੱਗਦੇ ਇਰਾਨੀ ਇਲਾਕਿਆਂ ਨੂੰ ਦੁਬਾਰਾ ਨਿਸ਼ਾਨਾ ਬਣਾਇਆ ਗਿਆ। ਹਫ਼ਤੇ ਦੇ ਸ਼ੁਰੂ ਵਿੱਚ ਦੱਖਣੀ ਇਰਾਨ ’ਤੇ ਅਮਰੀਕੀ ਬੰਬਾਰੀ ਦੌਰਾਨ ਘੱਟੋ-ਘੱਟ ਪੰਜ ਲੋਕ ਮਾਰੇ ਗਏ ਸਨ। ਇੱਕ ਪਾਸੇ ਜਲ ਮਾਰਗ ਵਿੱਚ ਹੋਣ ਵਾਲੇ ਹਮਲਿਆਂ ਦਾ ਫ਼ੌਜੀ ਢੰਗ ਨਾਲ ਜਵਾਬ ਦੇਣਾ ਅਤੇ ਦੂਜੇ ਪਾਸੇ ਇਰਾਨ ਦਾ ਪੈਸਾ ਸੰਭਾਲਣ ਵਾਲੇ ਵਿਦੇਸ਼ੀ ਵਿੱਤੀ ਅਦਾਰਿਆਂ ’ਤੇ ਸ਼ਿਕੰਜਾ ਕੱਸਣਾ ਪਰ ਲਗਾਤਾਰ ਪਾਬੰਦੀਆਂ ਦਾ ਸਾਹਮਣਾ ਕਰਨ ਤੋਂ ਬਾਅਦ, ਤਹਿਰਾਨ ਦੇ ਨਵੇਂ ਕੱਟੜਪੰਥੀ ਸੀਨੀਅਰ ਆਗੂਆਂ ਨੇ ਆਪਣੀ ਜ਼ਿੱਦ ’ਤੇ ਅੜੇ ਰਹਿਣ ਦੇ ਸੰਕੇਤ ਦਿੱਤੇ ਹਨ।

ਇਰਾਨ ’ਚ ਤੇਲ ਟੈਂਕਰ ਫਟਣ ਕਾਰਨ 11 ਮੌਤਾਂ

ਤਹਿਰਾਨ: ਪੱਛਮੀ ਇਰਾਨ ਵਿੱਚ ਤੇਲ ਵਾਲਾ ਟੈਂਕਰ ਫਟਣ ਕਾਰਨ 11 ਜਣਿਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਸਰਕਾਰੀ ਮੀਡੀਆ ਏਜੰਸੀ ਇਰਨਾ ਮੁਤਾਬਕ ਬੀਤੀ ਦੇਰ ਰਾਤ ਰਾਜਧਾਨੀ ਤਹਿਰਾਨ ਤੋਂ ਕਰੀਬ 400 ਕਿਲੋਮੀਟਰ ਦੂਰ ਕੁਰਦ ਸ਼ਹਿਰ ਸਨੰਦਜ ਨੇੜੇ ਇਹ ਹਾਦਸਾ ਵਾਪਰਿਆ। ਇੱਥੇ ਟਰੈਫਿਕ ਪੁਲੀਸ ਥਾਣੇ ਕੋਲ ਹੋਰ ਕਾਰਾਂ ਨਾਲ ਟਕਰਾਉਣ ਮਗਰੋਂ ਟਰੱਕ ਨੂੰ ਅੱਗ ਲੱਗ ਗਈ। ਰਿਪੋਰਟ ਵਿੱਚ ਹਾਦਸੇ ਦਾ ਕਾਰਨ ਬਰੇਕ ਸਿਸਟਮ ਫੇਲ੍ਹ ਹੋਣਾ ਦੱਸਿਆ ਗਿਆ ਹੈ। ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਵੀ ਸਨੰਦਜ ਨੇੜੇ ਤੇਲ ਟੈਂਕਰ ਅਤੇ ਬੱਸ ਵਿਚਾਲੇ ਅਜਿਹਾ ਸੜਕ ਹਾਦਸਾ ਵਾਪਰਿਆ ਸੀ, ਜਿਸ ਵਿੱਚ 15 ਜਣਿਆਂ ਦੀ ਜਾਨ ਚਲੀ ਗਈ ਸੀ ਅਤੇ ਚਾਰ ਜ਼ਖ਼ਮੀ ਹੋਏ ਸਨ।

Share: