US-Canada ਤਣਾਅ ਦਾ ਅਸਰ: ਓਟਵਾ ਵਿੱਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਮੰਗ ਤੇਜ਼

US-Canada ਤਣਾਅ ਦਾ ਅਸਰ: ਓਟਵਾ ਵਿੱਚ ‘ਟਰੰਪ ਐਵੇਨਿਊ’ ਦਾ ਨਾਮ ਬਦਲਣ ਦੀ ਮੰਗ ਤੇਜ਼

ਵੈਨਕੂਵਰ : ਅਮਰੀਕਾ ਤੇ ਕੈਨੇਡਾ ਦੇ ਸਬੰਧਾਂ ਵਿੱਚ ਟੈਰਿਫ ਮਾਮਲਿਆਂ ਬਾਰੇ ਵਧੀ ਖਟਾਸ ਦਾ ਅਸਰ ਸਥਾਨਕ ਪੱਧਰ ਤੇ ਵੀ ਪੈਂਦਾ ਦਿਖਾਈ ਦੇਣ ਲੱਗਾ ਹੈ। ਇਸ ਦੀ ਇੱਕ ਉਦਾਹਰਣ ਓਟਵਾ ਸਿਟੀ ਕੌਂਸਲ ਵਲੋਂ ਉਥੋਂ ਦੀਆਂ ਕੁਝ ਸੜਕਾਂ ਦੇ ਨਾਮ ਬਦਲੇ ਜਾਣ ਤੋਂ ਸਬੰਧੀ ਸਾਹਮਣੇ ਆਈ ਹੈ, ਜਿੰਨਾਂ ਵਿੱਚ ਟਰੰਪ ਐਵੇਨਿਊ ਵੀ ਸ਼ਾਮਲ ਹੈ। ਮੈਡੀਸਨ ਐਵੇਨਿਊ, ਮੈਨਹਟਨ ਕਰੈਸੈਂਟ, ਬਲੂਮਿੰਗਡੇਲ ਸਟਰੀਟ ਅਤੇ ਸਟੈਟਨ ਸਟਰੀਟ ਦੇ ਨਾਲ ਹੀ ਮਾਮ ਬਦਲੀ ਵਾਸਤੇ ਟਰੰਪ ਐਵੇਨਿਊ ਨੂੰ ਵੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿੰਨਾਂ ਦਾ ਫਿਰ ਤੋਂ ਨਾਮਕਰਨ ਕੀਤਾ ਜਾਣਾ ਹੈ।

ਜਾਣਕਾਰੀ ਅਨੁਸਾਰ ਇਹ ਉਹ ਸੜਕਾਂ ਹਨ, ਜਿੰਨਾਂ ਦੀ ਉਸਾਰੀ ਤੇ ਨਾਮਕਰਨ ਉਦੋਂ ਹੋਏ ਜਦ ਡੋਨਲਡ ਟਰੰਪ ਵੱਡੇ ਡਿਵੈਲਪਰ ਅਤੇ ਕਾਰੋਬਾਰੀ ਸਨ ਤੇ ਓਟਵਾ ’ਚ ਉਨ੍ਹਾਂ ਦੀ ਕੰਪਨੀ ਨੇ ਕਈ ਪ੍ਰੋਜੈਕਟਾਂ ਦਾ ਨਿਰਮਾਣ ਕੀਤਾ ਸੀ। ਹੁਣ ਜਦ ਉਹ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣਕੇ ਅਮਰੀਕਾ ਨੂੰ ਆਪਣੀਆਂ ਨੀਤੀਆਂ ਦੇ ਰੰਗਾਂ ਵਿੱਚ ਰੰਗਣ ਲਈ ਯਤਨਸ਼ੀਲ ਹਨ ਤਾਂ ਉਸਦੀ ਕੈਨੇਡਾ ਪ੍ਰਤੀ ਸੁਹਿਰਦਤਾ ਵੀ ਪਹਿਲਾਂ ਵਾਲੀ ਨਹੀਂ ਰਹੀ।
ਇਸੇ ਕਾਰਨ ਕੌਂਸਲ ਦੇ ਕਈ ਮੈਂਬਰ ਪਿਛਲੇ ਮਹੀਨਿਆਂ ਤੋਂ ਇਨ੍ਹਾਂ ਸੜਕਾਂ ਦੇ ਨਾਮ ਬਦਲਣਾ ਚਾਹੁੰਦੇ ਸਨ, ਜਿਸਦਾ ਸਥਾਨਕ ਲੋਕਾਂ ਵਲੋਂ ਵੀ ਸਵਾਗਤ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਇਹ ਵੀ ਪਤਾ ਲੱਗਾ ਹੈ ਕਿ ਟਰੰਪ ਐਵੇਨਿਊ ਸੜਕ ਤੇ ਵੱਸਦੇ ਲੋਕਾਂ ਨੇ ਵੀ ਇਹ ਅਵਾਜ ਚੁੱਕੀ ਸੀ ਕਿ ਉਨ੍ਹਾਂ ਨੂੰ ਇਹ ਨਾਮ ਪਸੰਦ ਨਹੀਂ ।
Share: