Chhattisgarh ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਲਏ ਸਨ 45 ਲੱਖ ਰੁਪਏ

Chhattisgarh ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਨੇ ਲਏ ਸਨ 45 ਲੱਖ ਰੁਪਏ

ਰਾਏਪੁਰ : ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ (ਸੀ ਜੀ ਪੀ ਐੱਸ ਸੀ) ਦੇ ਸਾਬਕਾ ਚੇਅਰਮੈਨ ਤਮਨ ਸਿੰਘ ਸੋਨਵਾਨੀ ਨੂੰ ਇੱਕ ਕਾਰੋਬਾਰੀ ਦੇ ਪੁੱਤਰ ਅਤੇ ਨੂੰਹ ਨੂੰ 2021 ਦੀ ਰਾਜ ਸੇਵਾ ਪ੍ਰੀਖਿਆ ਵਿੱਚ ਲਾਭ ਪਹੁੰਚਾਉਣ ਦੇ ਬਦਲੇ 45 ਲੱਖ ਰੁਪਏ ਮਿਲੇ ਸਨ। ਈ ਡੀ ਨੇ ਇਹ ਦਾਅਵਾ ਕੀਤਾ ਹੈ। ਇਹ ਰਕਮ ਉਨ੍ਹਾਂ ਦੇ ਕੰਟਰੋਲ ਵਾਲੀ ਸੰਸਥਾ ਰਾਹੀਂ ਕਾਰਪੋਰੇਟ ਸੋਸ਼ਲ ਰਿਸਪੌਂਸੀਬਿਲਟੀ (ਸੀ ਐੱਸ ਆਰ) ਫੰਡ ਵਜੋਂ ਦਰਸਾਈ ਗਈ।ਈ ਡੀ ਨੇ ਰਾਏਪੁਰ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਆਪਣੀ ਪਹਿਲੀ ਸ਼ਿਕਾਇਤ ਵਿੱਚ ਸੱਤ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਹੈ। ਏਜੰਸੀ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ ਅਪਰਾਧ ਦੀ ਰਕਮ 3.28 ਕਰੋੜ ਰੁਪਏ ਦੱਸੀ ਗਈ ਹੈ। ਗੋਇਲ ਦੇ ਪੁੱਤਰ ਸ਼ਸ਼ਾਂਕ ਗੋਇਲ ਅਤੇ ਨੂੰਹ ਭੂਮਿਕਾ ਕਟਿਆਰ ਨੇ ਪ੍ਰੀਖਿਆ ਵਿੱਚ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਸੀ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਉਮੀਦਵਾਰਾਂ ਤੋਂ ਪ੍ਰਸ਼ਨ ਪੱਤਰ ਪਹਿਲਾਂ ਮੁਹੱਈਆ ਕਰਵਾਉਣ ਅਤੇ ਚੋਣ ਯਕੀਨੀ ਬਣਾਉਣ ਦੇ ਨਾਂ ’ਤੇ 3.13 ਕਰੋੜ ਰੁਪਏ ਲਏ ਗਏ। ਸੋਨਵਾਨੀ ਨੂੰ ਜੁਲਾਈ ਵਿੱਚ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

Share: