ਬਠਿੰਡਾ : ਝੋਨੇ ਦੀ ਕਟਾਈ ਮਗਰੋਂ ਆਲੂ ਦੀ ਬਿਜਾਈ ਲਈ ਖੇਤ ਤਿਆਰ ਕਰਨ ਦਾ ਸਮਾਂ ਨੇੜੇ ਆਉਂਦਿਆਂ ਹੀ ਖਾਦ ਕੰਪਨੀਆਂ ਵੱਲੋਂ ਪੋਟਾਸ਼ ਖਾਦ ਦੀ ਕੀਮਤ ਵਿੱਚ 800 ਰੁਪਏ ਪ੍ਰਤੀ ਕੁਇੰਟਲ ਦਾ ਵੱਡਾ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਆਲੂ ਉਤਪਾਦਕਾਂ ਦੀਆਂ ਚਿੰਤਾਵਾਂ ਕਾਫ਼ੀ ਵਧ ਗਈਆਂ ਹਨ।
ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਆਲੂ ਦੀ ਕਾਸ਼ਤ ਲਈ ਜਾਣੇ ਜਾਂਦੇ ਖੇਤਰਾਂ ਤੋਂ ਇਲਾਵਾ ਹੁਣ ਮਾਲਵੇ ਦੇ ਕਈ ਹਿੱਸਿਆਂ ਵਿੱਚ ਵੀ ਕਿਸਾਨ ਵੱਡੇ ਪੱਧਰ ’ਤੇ ਆਲੂ ਦੀ ਕਾਸ਼ਤ ਕਰਦੇ ਹਨ। ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਹਲਕੇ ਵਿੱਚ ਵੀ ਆਲੂ ਦੀ ਬਿਜਾਈ ਵੱਡੇ ਪੱਧਰ ’ਤੇ ਕੀਤੀ ਜਾਂਦੀ ਹੈ। ਝੋਨੇ ਦੀ ਕਟਾਈ ਮਗਰੋਂ ਆਲੂ ਦੀ ਬਿਜਾਈ ਸ਼ੁਰੂ ਹੋਣੀ ਹੈ, ਇਸ ਲਈ ਪੋਟਾਸ਼ ਦੀ ਕੀਮਤ ਵਿੱਚ ਵਾਧਾ ਇਸ ਖੇਤਰ ਦੇ ਉਤਪਾਦਕਾਂ ਲਈ ਖੇਤੀ ਲਾਗਤ ਵਧਾਉਣ ਵਾਲਾ ਇਕ ਹੋਰ ਕਾਰਕ ਬਣ ਗਿਆ ਹੈ।
ਪੋਟਾਸ਼ ਦੀ ਵਰਤੋਂ ਸਿਰਫ਼ ਆਲੂ ਦੀ ਫ਼ਸਲ ਲਈ ਹੀ ਨਹੀਂ, ਸਗੋਂ ਕਈ ਹਰੀਆਂ ਸਬਜ਼ੀਆਂ ਦੀ ਕਾਸ਼ਤ ਵਿੱਚ ਵੀ ਕੀਤੀ ਜਾਂਦੀ ਹੈ। ਇਸ ਕਰਕੇ ਇਸ ਖਾਦ ਦੇ ਮਹਿੰਗੇ ਹੋਣ ਦਾ ਅਸਰ ਸਬਜ਼ੀ ਉਤਪਾਦਕਾਂ ’ਤੇ ਵੀ ਪੈਣ ਦੀ ਸੰਭਾਵਨਾ ਹੈ। ਪਹਿਲਾਂ ਹੀ ਡੀਜ਼ਲ, ਬੀਜ, ਕੀਟਨਾਸ਼ਕ ਅਤੇ ਹੋਰ ਖੇਤੀ ਸਮੱਗਰੀ ਦੀ ਲਾਗਤ ਵਧਣ ਕਾਰਨ ਕਿਸਾਨਾਂ ਲਈ ਸਬਜ਼ੀਆਂ ਅਤੇ ਆਲੂ ਦੀ ਕਾਸ਼ਤ ਮਹਿੰਗੀ ਪੈ ਰਹੀ ਹੈ।
ਇੱਕ ਮਹੀਨੇ ਵਿੱਚ ਦੂਜਾ ਵਾਧਾ
ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕਿਸਾਨਾਂ ਵੱਲੋਂ ਲਗਪਗ 40 ਲੱਖ ਟਨ ਪੋਟਾਸ਼ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਖਾਦਾਂ ’ਤੇ ਸਬਸਿਡੀ ਵਿੱਚ ਵਾਧਾ ਕਰਨ ਦੀ ਮੰਗ ਕੀਤੀ, ਤਾਂ ਜੋ ਵਧ ਰਹੀ ਖੇਤੀ ਲਾਗਤ ਤੋਂ ਕਿਸਾਨਾਂ ਨੂੰ ਰਾਹਤ ਮਿਲ ਸਕੇ।

