ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ Anurag Verma ਸੰਮਨ ਮਾਮਲੇ ’ਚ ਬਦਲਾਅ; ਹੁਣ 9 ਸਤੰਬਰ ਨੂੰ ਹੋਣਗੇ ਪੇਸ਼

ED ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ Anurag Verma ਸੰਮਨ ਮਾਮਲੇ ’ਚ ਬਦਲਾਅ; ਹੁਣ 9 ਸਤੰਬਰ ਨੂੰ ਹੋਣਗੇ ਪੇਸ਼

ਜਲੰਧਰ (ਮਨੀਸ਼ ਰਿਹਾਨ ) : ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਦੇ ਸਾਬਕਾ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਭੇਜੇ ਗਏ ਸੰਮਨਾਂ ਦੀ ਤਾਰੀਖ਼ ਵਿੱਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਉਨ੍ਹਾਂ ਨੂੰ ਸੋਮਵਾਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ, ਪਰ ਹੁਣ ਉਨ੍ਹਾਂ ਦੀ ਪੇਸ਼ੀ ਦੋ ਦਿਨ ਅੱਗੇ ਵਧਾ ਕੇ 9 ਸਤੰਬਰ ਕਰ ਦਿੱਤੀ ਗਈ ਹੈ।  ਈਡੀ ਵੱਲੋਂ ਸਮੇਂ ਦੀ ਤਾਰੀਖ਼ ਵਿੱਚ ਇਹ ਬਦਲਾਅ ਆਪਣੇ ਪੱਧਰ ’ਤੇ ਕੀਤਾ ਗਿਆ ਹੈ ਅਤੇ ਇਸ ਸਬੰਧੀ ਆਈ.ਏ.ਐੱਸ. (IAS) ਅਧਿਕਾਰੀ ਅਨੁਰਾਗ ਵਰਮਾ ਨੂੰ ਈਮੇਲ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਰਮਾ ਨੂੰ 31 ਅਗਸਤ ਨੂੰ ਤਲਬ ਕੀਤਾ ਗਿਆ ਸੀ, ਪਰ ਉਸ ਸਮੇਂ ਉਨ੍ਹਾਂ ਨੇ ਪੇਸ਼ੀ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ। ਅਨੁਰਾਗ ਵਰਮਾ ਤੋਂ ਪਹਿਲਾਂ, ਇੱਕ ਹੋਰ ਸੀਨੀਅਰ ਆਈ.ਏ.ਐੱਸ. ਅਧਿਕਾਰੀ ਕੰਵਲਪ੍ਰੀਤ ਬਰਾੜ ਨੂੰ ਵੀ 18 ਅਤੇ 27 ਅਗਸਤ ਨੂੰ ਦੋ ਵਾਰ ਸੰਮਨ ਭੇਜ ਕੇ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਈਡੀ ਵੱਲੋਂ ਮੁਹਾਲੀ ਦੇ ਸੁਨਟੈਕ ਸਿਟੀ ਹਾਊਸਿੰਗ ਪ੍ਰੋਜੈਕਟ ਵਿੱਚ ਮਨਜ਼ੂਰ ਕੀਤੇ ਗਏ ਸੀ.ਐੱਲ.ਯੂ. (CLUs) ਅਤੇ ਲੇਆਉਟ ਵਿੱਚ ਕੀਤੇ ਗਏ ਬਦਲਾਅ (modifications) ਦੇ ਸਬੰਧ ਵਿੱਚ ਇਹ ਜਾਂਚ ਕੀਤੀ ਜਾ ਰਹੀ ਹੈ।ਦੂਜੇ ਪਾਸੇ, ਸਬੰਧਤ ਅਧਿਕਾਰੀ ਲਗਾਤਾਰ ਆਪਣਾ ਪੱਖ ਰੱਖ ਰਹੇ ਹਨ ਕਿ ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦੀ ਉਲੰਘਣਾ ਨਹੀਂ ਕੀਤੀ ਹੈ ਅਤੇ ਨਾ ਹੀ ਕਿਸੇ ਬਿਲਡਰ ਨੂੰ ਕੋਈ ਨਜਾਇਜ਼ ਲਾਭ ਜਾਂ ਪੱਖਪਾਤ ਪਹੁੰਚਾਇਆ ਹੈ।

Share: