ਸਿਡਨੀ : ਆਸਟਰੇਲੀਆ ਦੇ ਵਿਦਿਆਰਥੀ ਵੀਜ਼ਾ (ਸਬਕਲਾਸ 500) ਦੇ ਅਧਿਕਾਰਤ ਨਿਯਮਾਂ ਅਨੁਸਾਰ ਕੁਝ ਬਿਨੈਕਾਰਾਂ ਨੂੰ ਅੰਗਰੇਜ਼ੀ ਭਾਸ਼ਾ ਦੇ ਟੈਸਟ ਦਾ ਸਬੂਤ ਦੇਣ ਤੋਂ ਛੋਟ ਮਿਲ ਸਕਦੀ ਹੈ। ਯੂ.ਕੇ., ਅਮਰੀਕਾ, ਕੈਨੇਡਾ, ਨਿਊਜ਼ੀਲੈਂਡ ਅਤੇ ਆਇਰਲੈਂਡ ਦੇ ਪਾਸਪੋਰਟ ਧਾਰਕ ਇਸ ਸਬੰਧੀ ਮੁੱਖ ਛੋਟ ਵਾਲੀ ਸ਼੍ਰੇਣੀ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ, ਕੁਝ ਅਜਿਹੇ ਬਿਨੈਕਾਰ ਵੀ ਛੋਟ ਲਈ ਯੋਗ ਹੋ ਸਕਦੇ ਹਨ ਜਿਨ੍ਹਾਂ ਨੇ ਨਿਰਧਾਰਤ ਅੰਗਰੇਜ਼ੀ-ਮਾਧਿਅਮ ਵਾਲੇ ਦੇਸ਼ਾਂ ਵਿੱਚ ਲੋੜੀਂਦੀ ਮਿਆਦ ਤੱਕ ਪੜ੍ਹਾਈ ਕੀਤੀ ਹੋਵੇ। ਭਾਰਤੀ ਵਿਦਿਆਰਥੀ ਪੰਜ ਦੇਸ਼ਾਂ ਨੂੰ ਮਿਲੀ ਛੋਟ ਵਾਲੀ ਸੂਚੀ ਵਿੱਚ ਸ਼ਾਮਲ ਨਹੀਂ ਹਨ। ਆਸਟਰੇਲੀਆ ਦੀ ਕੌਮਾਂਤਰੀ ਸਿੱਖਿਆ ਵਿੱਚ ਭਾਰਤ ਦੀ ਭੂਮਿਕਾ ਬਹੁਤ ਵੱਡੀ ਹੈ। ਸਾਲ 2025 ਵਿੱਚ ਸਭ ਤੋਂ ਵੱਧ ਵਿਦਿਆਰਥੀ ਚੀਨ ਤੋਂ (1,96,957), ਭਾਰਤ ਤੋਂ (1,45,012) ਅਤੇ ਨੇਪਾਲ ਤੋਂ (71,177) ਸਨ। ਇਹ ਤਿੰਨੇ ਦੇਸ਼ ਆਸਟਰੇਲੀਆ ਲਈ ਵਿਦੇਸ਼ੀ ਵਿਦਿਆਰਥੀਆਂ ਦੇ ਸਭ ਤੋਂ ਵੱਡੇ ਸਰੋਤ ਬਣੇ ਹੋਏ ਹਨ।
Posted inAustralia
Australia Student Visa: 5 ਦੇਸ਼ਾਂ ਦੇ ਨਾਗਰਿਕਾਂ ਨੂੰ ਅੰਗਰੇਜ਼ੀ ਟੈਸਟ ਤੋਂ ਛੋਟ; ਭਾਰਤ ਸ਼ਾਮਲ ਨਹੀਂ

