Delhi ਵਿੱਚ ਪੁਰਾਣੇ Petrol Vehicles ’ਤੇ ਤੁਰੰਤ ਪਾਬੰਦੀ ਨਹੀਂ

Delhi ਵਿੱਚ ਪੁਰਾਣੇ Petrol Vehicles ’ਤੇ ਤੁਰੰਤ ਪਾਬੰਦੀ ਨਹੀਂ

ਨਵੀਂ ਦਿੱਲੀ : ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਉਣ ਅਤੇ ਆਵਾਜਾਈ ਖੇਤਰ ਵਿੱਚ ਸੁਧਾਰ ਲਈ ਨਵੀਂ ਈ ਵੀ ਨੀਤੀ ਪਹਿਲੀ ਜੁਲਾਈ ਤੋਂ ਅਧਿਕਾਰਤ ਤੌਰ ’ਤੇ ਲਾਗੂ ਕਰ ਦਿੱਤੀ ਹੈ। ਇਸ ਨੀਤੀ ਬਾਰੇ ਫੈਲ ਰਹੀਆਂ ਅਫ਼ਵਾਹਾਂ ਖ਼ਾਰਜ ਕਰਦਿਆਂ ਮੁੱਖ ਮੰਤਰੀ ਰੇਖਾ ਗੁਪਤਾ ਨੇ ਸਾਫ਼ ਕੀਤਾ ਕਿ ਪੁਰਾਣੇ ਪੈਟਰੋਲ ਵਾਹਨਾਂ ਨੂੰ ਤੁਰੰਤ ਬੰਦ ਨਹੀਂ ਕੀਤਾ ਜਾ ਰਿਹਾ। ਨਿਰਧਾਰਤ ਸਮਾਂ ਸੀਮਾ ਵਾਲੇ ਵਾਹਨ ਬਿਨਾਂ ਕਿਸੇ ਪਾਬੰਦੀ ਦੇ ਚੱਲ ਸਕਦੇ ਹਨ। ਨੀਤੀ ਤਹਿਤ ਇਲੈਕਟ੍ਰਿਕ ਦੋਪਹੀਆ ਵਾਹਨ ਖਰੀਦਣ ’ਤੇ 30,000, ਤਿੰਨ-ਪਹੀਆ ਵਾਹਨਾਂ ’ਤੇ 50,000 ਅਤੇ ਹਲਕੇ ਵਪਾਰਕ ਵਾਹਨਾਂ ’ਤੇ 1 ਲੱਖ ਰੁਪਏ ਦੀ ਸਬਸਿਡੀ ਮਿਲੇਗੀ। ਇਸ ਤੋਂ ਇਲਾਵਾ 30 ਲੱਖ ਤੋਂ ਘੱਟ ਕੀਮਤ ਵਾਲੀਆਂ ਸਾਰੀਆਂ ਇਲੈਕਟ੍ਰਿਕ ਕਾਰਾਂ ਨੂੰ ਸੜਕ ਟੈਕਸ ਅਤੇ ਰਜਿਸਟ੍ਰੇਸ਼ਨ ਫੀਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ।

Share: