NEET Paper leak: ਫਾਸਟ ਟਰੈਕ ਅਦਾਲਤ ਨੇ ਪੇਪਰ ਲੀਕ ‘ਤੇ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ ’ਤੇ ਲਿਆ

NEET Paper leak: ਫਾਸਟ ਟਰੈਕ ਅਦਾਲਤ ਨੇ ਪੇਪਰ ਲੀਕ ‘ਤੇ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ ’ਤੇ ਲਿਆ

ਨਵੀਂ ਦਿੱਲੀ : ਪਬਲਿਕ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਹੋਰ ਗਲਤ ਤਰੀਕਿਆਂ ਦੀ ਵਰਤੋਂ ਨਾਲ ਜੁੜੇ ਅਪਰਾਧਿਕ ਮਾਮਲਿਆਂ ਨਾਲ ਨਜਿੱਠਣ ਲਈ ਬਣਾਈ ਗਈ ਨਿਯੁਕਤ ਫਾਸਟ-ਟਰੈਕ ਅਦਾਲਤ ਨੇ ਬੁੱਧਵਾਰ ਨੂੰ ਨੀਟ ਪੇਪਰ ਲੀਕ ਕੇਸ ਵਿੱਚ ਸੀ.ਬੀ.ਆਈ. ਦੀ ਚਾਰਜਸ਼ੀਟ ਨੂੰ ਰਿਕਾਰਡ ‘ਤੇ ਲਿਆ।

ਵਿਸ਼ੇਸ਼ ਜੱਜ ਅਨੂ ਗਰੋਵਰ ਬਾਲਿਗਾ ਨੇ 13 ਦੋਸ਼ੀਆਂ ਵਿਰੁੱਧ ਏਜੰਸੀ ਦੀ ਅੰਤਿਮ ਰਿਪੋਰਟ ਨੂੰ ਰਿਕਾਰਡ ‘ਤੇ ਲਿਆ ਅਤੇ ਸੀ.ਬੀ.ਆਈ. ਨੂੰ ਅਨੁਪਰਕ (ਐਨੈਕਸ਼ਰ) ਦਾਖ਼ਲ ਕਰਨ ਲਈ ਸਮਾਂ ਦਿੱਤਾ। ਸੀ.ਬੀ.ਆਈ. ਨੇ ਕਿਹਾ ਕਿ ਲਗਪਗ 20,000 ਪੰਨਿਆਂ ਦੇ ਐਨੈਕਸ਼ਰਾਂ ਨੂੰ ਸਕੈਨ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਨ੍ਹਾਂ ਨੂੰ ਤਿੰਨ ਦਿਨਾਂ ਬਾਅਦ ਪੇਸ਼ ਕੀਤਾ ਜਾਵੇਗਾ।  ਜੱਜ ਨੇ ਮਾਮਲੇ ਦੀ ਅਗਲੀ ਸੁਣਵਾਈ 3 ਅਗਸਤ ਲਈ ਤੈਅ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੋਂ ਬਾਅਦ ਵਕੀਲ ਵੀ.ਕੇ. ਪਾਠਕ ਅਤੇ ਅਰਜੁਨ ਆਨੰਦ ਨੂੰ ਇਸ ਕੇਸ ਵਿੱਚ ਸੀ.ਬੀ.ਆਈ. ਦਾ ਪਬਲਿਕ ਪ੍ਰੌਸੀਕਿਊਟਰ ਨਿਯੁਕਤ ਕੀਤਾ ਗਿਆ ਹੈ।

ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਮੰਗਲਵਾਰ ਨੂੰ ਸੀ.ਬੀ.ਆਈ. ਨੇ ਨੀਟ ਯੂ.ਜੀ. 2026 ਪੇਪਰ ਲੀਕ ਕੇਸ ਵਿੱਚ 13 ਦੋਸ਼ੀਆਂ ਵਿਰੁੱਧ ਚਾਰਜਸ਼ੀਟ ਦਾਖ਼ਲ ਕੀਤੀ, ਜਿਸ ਵਿੱਚ ਤਿੰਨ ਪੇਪਰ ਮਾਹਰ, ਕੋਚਿੰਗ ਸੈਂਟਰਾਂ ਨਾਲ ਜੁੜੇ ਦੋ ਵਿਅਕਤੀ, ਵਿਚੋਲੇ ਅਤੇ ਕਈ ਲਾਭਪਾਤਰੀ ਉਮੀਦਵਾਰ ਸ਼ਾਮਲ ਹਨ।

ਇੱਕ ਵਿਸ਼ੇਸ਼ ਅਦਾਲਤ ਵਿੱਚ ਦਾਖ਼ਲ ਆਪਣੀ ਚਾਰਜਸ਼ੀਟ ਵਿੱਚ ਸੀ.ਬੀ.ਆਈ. ਨੇ ਅਪਰਾਧਿਕ ਸਾਜ਼ਿਸ਼, ਧੋਖਾਧੜੀ, ਅਪਰਾਧਿਕ ਭਰੋਸਾ ਤੋੜਨ, ਸਬੂਤ ਨਸ਼ਟ ਕਰਨ ਅਤੇ ਹੋਰ ਧਾਰਾਵਾਂ ਤਹਿਤ ਬੀ.ਐੱਨ.ਐੱਸ. ਦੇ ਤਹਿਤ ਅਪਰਾਧਿਕ ਦੁਰਆਚਾਰ ਲਈ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਅਤੇ ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਂਸ਼ਨ ਆਫ ਅਨਫੇਅਰ ਮੀਨਜ਼) ਐਕਟ, 2024 ਦੇ ਤਹਿਤ ਅਪਰਾਧਾਂ ਲਈ ਦੋਸ਼ ਲਗਾਏ ਹਨ।

Share: