ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ

ਖ਼ਰਾਬ ਮੌਸਮ ਕਾਰਨ ਚਾਈਨਾ ਏਅਰਲਾਈਨਜ਼ ਦੀ ਉਡਾਣ ਲਖਨਊ ਭੇਜੀ

ਨਵੀਂ ਦਿੱਲੀ : ਕਾਠਮੰਡੂ ਹਵਾਈ ਅੱਡੇ ’ਤੇ ਮੌਸਮ ਖ਼ਰਾਬ ਕਾਰਨ ਚਾਈਨਾ ਸਦਰਨ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਐਤਵਾਰ ਨੂੰ ਲਖਨਊ ਵੱਲ ਮੋੜਨਾ ਪਿਆ। ਹਵਾਈ ਅੱਡੇ ਦੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 10:57 ਵਜੇ ਚਾਈਨਾ ਸਦਰਨ ਏਅਰਲਾਈਨਜ਼ ਦੀ ਉਡਾਣ ਸੀ.ਜ਼ੈੱਡ. 3067 (ਏਅਰਬੱਸ ਏ.320 ਨੀਓ) ਨੂੰ ਕਾਠਮੰਡੂ ਦੇ ਖ਼ਰਾਬ ਮੌਸਮ ਕਾਰਨ ਲਖਨਊ ਲਈ ਡਾਇਵਰਟ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਜਹਾਜ਼ ਰਾਤ 11:18 ਵਜੇ ਲਖਨਊ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਿਆ।

ਚੀਨ ਤੋਂ ਕਾਠਮੰਡੂ ਜਾ ਰਹੀ ਉਡਾਣ ਵਿੱਚ ਮੌਜੂਦ ਸਨ 159 ਯਾਤਰੀ :

ਸੂਤਰਾਂ ਅਨੁਸਾਰ ਇਹ ਉਡਾਣ ਚੀਨ ਦੇ ਗੁਆਂਗਜ਼ੂ ਸ਼ਹਿਰ ਤੋਂ ਰਵਾਨਾ ਹੋਈ ਸੀ ਅਤੇ ਇਸ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿੱਚ ਉਤਰਨਾ ਸੀ। ਇਸ ਫ਼ਲਾਇਟ ਵਿੱਚ ਕੁੱਲ 159 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਮੌਸਮ ਦੀ ਖਰਾਬੀ ਕਾਰਨ ਪਹਿਲਾਂ ਲਖਨਊ ਉਤਾਰਿਆ ਗਿਆ।

Share: