ਵੈਨਕੂਵਰ : ਬਰੈਂਪਟਨ ਵਿੱਚ ਔਰਤ ਨੂੰ ਇੱਕੋ ਘਰ ਨੂੰ ਕਿਰਾਏ ’ਤੇ ਦੇਣ ਬਦਲੇ 17 ਵਿਅਕਤੀਆਂ ਤੋਂ ਦੋ-ਦੋ ਮਹੀਨੇ ਦੇ ਕਿਰਾਇਆ ਹੜੱਪਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਬਰੈਂਪਟਨ ਰਹਿੰਦੀ ਸਵਰੀਤ ਕੌਰ (27) ਨੇ ਇਹ ਠੱਗੀਆਂ ਮਈ 2025 ਤੋਂ ਜਨਵਰੀ 2026 ਦੌਰਾਨ ਮਾਰੀਆਂ ਹਨ। ਪੀਲ ਪੁਲੀਸ ਨੇ ਦੱਸਿਆ ਕਿ ਸਵਰੀਤ ਕੌਰ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਬੇਸਮੈਂਟ ਅਪਾਰਟਮੈਂਟ ਕਿਰਾਏ ’ਤੇ ਦੇਣ ਬਾਰੇ ਕਹਿੰਦੀ ਤੇ ਇੱਛੁਕ ਵਿਅਕਤੀਆਂ ਨਾਲ ਆਨਲਾਈਨ ਇਕਰਾਰਾਨਾਮਾ ਕਰਕੇ ਨਿਯਮਾਂ ਅਨੁਸਾਰ ਪਹਿਲੇ ਅਤੇ ਆਖਰੀ ਮਹੀਨੇ ਦਾ ਕਿਰਾਇਆ ਵਸੂਲ ਲੈਂਦੀ ਸੀ। ਪਰ ਜਦੋਂ ਕਿਰਾਏਦਾਰ ਆਪਣਾ ਸਮਾਨ ਲੈਕੇ ਰਹਿਣ ਲਈ ਪਹੁੰਚਦੇ ਤਾਂ ਪਤਾ ਲੱਗਦਾ ਕਿ ਉਸ ਅਪਾਰਟਮੈਂਟ ਵਿੱਚ ਪਹਿਲਾਂ ਤੋਂ ਕੋਈ ਰਹਿ ਰਿਹਾ ਹੈ। ਕਿਰਾਏਦਾਰਾਂ ਵਲੋਂ ਆਪਣੀ ਰਕਮ ਵਾਪਸ ਮੰਗਣ ਤੇ ਉਹ ਲਾਰੇਬਾਜ਼ੀ ਨਾਲ ਲਟਕਾਈ ਰੱਖਦੀ। ਇਸੇ ਉਸ ਨੇ 17 ਵਿਅਕਤੀਆਂ ਨਾਲ 60 ਹਜ਼ਾਰ ਡਾਲਰ ਦੀ ਠੱਗੀ ਮਾਰੀ ਹੈ। ਠੱਗੀ ਦਾ ਸ਼ਿਕਾਰ ਹੋਏ 17 ਵਿਅਕਤੀਆਂ ਵੱਲੋਂ ਪੁਲੀਸ ਨੂੰ ਸ਼ਿਕਾਇਤਾਂ ਕੀਤੇ ਜਾਣ ’ਤੇ ਪੀਲ ਪੁਲੀਸ ਦੀ ਅਪਰਾਧ ਜਾਂਚ ਬਿਊਰੋ ਨੇ ਔਰਤ ਵਿਰੁੱਧ ਠੱਗੀ ਦੀਆਂ ਧਾਰਾਵਾਂ ਅਤੇ ਪੁਲੀਸ ਦੇ ਕੰਮ ’ਚ ਅੜਿੱਕੇ ਪਾਉਣ ਦੇ ਦੋਸ਼ਾਂ ਹੇਠ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀਆਂ ਅਨੁਸਾਰ ਮਹਿਲਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Posted inCanada
ਇੱਕ ਬੈਸਮੈਂਟ 17 ਵਿਅਕਤੀਆਂ ਨੂੰ ਕਿਰਾਏ ’ਤੇ ਦੇ ਕੇ ਧੋਖਾਧੜੀ ਕਰਨ ਵਾਲੀ ਮਹਿਲਾ ਗ੍ਰਿਫ਼ਤਾਰ

