Animesh Kujur ਨੇ ਸਭ ਤੋਂ ਤੇਜ਼ ਦੌੜਾਕ ਬਾਰੇ ਬਹਿਸ ਛੱਡੀ

Animesh Kujur ਨੇ ਸਭ ਤੋਂ ਤੇਜ਼ ਦੌੜਾਕ ਬਾਰੇ ਬਹਿਸ ਛੱਡੀ

ਨਵੀਂ ਦਿੱਲੀ : ਅਨਿਮੇਸ਼ ਕੁਜੂਰ ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਦਾ ਟੈਗ ਗੁਰਿੰਦਰਵੀਰ ਸਿੰਘ ਵੱਲੋਂ ਖੋਹੇ ਜਾਣ ’ਤੇ ਆਪਣੀ ਨੀਂਦ ਖ਼ਰਾਬ ਨਹੀਂ ਕਰ ਰਿਹਾ। ਇਸ ਦੀ ਬਜਾਏ, 200 ਮੀਟਰ ਦਾ ਇਹ ਕੌਮੀ ਰਿਕਾਰਡ ਧਾਰਕ ਚਾਹੁੰਦਾ ਹੈ ਕਿ ਆਗਾਮੀ ਰਾਸ਼ਟਰਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਹੀ ਸਭ ਕੁਝ ਬਿਆਨ ਕਰੇ। ਇਸੇ ਸਾਲ ਉੜੀਸਾ ਵਿੱਚ ਗੁਰਿੰਦਰਵੀਰ ਦੀ ਇਤਿਹਾਸਕ (10.10 ਸਕਿੰਟ ਤੋਂ ਘੱਟ) ਦੌੜ ਨੇ ਜਦੋਂ ਪੁਰਸ਼ਾਂ ਦੀ 100 ਮੀਟਰ ਦਾ ਕੌਮੀ ਰਿਕਾਰਡ ਨਵੇਂ ਸਿਰੇ ਤੋਂ ਲਿਖਿਆ, ਤਾਂ ਉਸ ਤੋਂ ਬਾਅਦ ਕੁਜੂਰ ਕੋਲੋਂ ਲਗਾਤਾਰ ਇਸ ਤਾਜ ਨੂੰ ਵਾਪਸ ਹਾਸਲ ਕਰਨ ਬਾਰੇ ਪੁੱਛਿਆ ਜਾ ਰਿਹਾ ਹੈ।

ਉੜੀਸਾ ਦੇ ਇਸ ਸਪ੍ਰਿੰਟਰ ਨੇ ਫ਼ਿਲਹਾਲ ਇਸ ਗੱਲਬਾਤ ਨੂੰ ਲਾਂਭੇ ਰੱਖਣ ਦਾ ਫ਼ੈਸਲਾ ਕੀਤਾ ਹੈ। ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਦਾ ਤਾਜ ਵਾਪਸ ਲੈਣ ਬਾਰੇ ਪੁੱਛੇ ਜਾਣ ’ਤੇ ਕੁਜੂਰ ਨੇ ਦੱਸਿਆ, ‘‘ਬੱਸ ਏਸ਼ਿਆਈ ਖੇਡਾਂ ਦਾ ਇੰਤਜ਼ਾਰ ਕਰੋ।’’ ਜਦੋਂ ਉਸ ’ਤੇ ਹੋਰ ਦਬਾਅ ਪਾਇਆ ਗਿਆ, ਤਾਂ ਉਸ ਨੇ ਮੁਸਕੁਰਾਉਂਦੇ ਹੋਏ ਕਿਹਾ, ‘‘ਹਾਂ, ਬੱਸ ਏਸ਼ਿਆਈ ਖੇਡਾਂ ਤੱਕ ਇੰਤਜ਼ਾਰ ਕਰੋ। ਫਿਰ ਅਸੀਂ ਦੁਬਾਰਾ ਗੱਲ ਕਰਾਂਗੇ।’’ ਇਹ ਸ਼ਾਂਤ ਪ੍ਰਤੀਕਿਰਿਆ ਇਸ 22 ਸਾਲਾ ਖਿਡਾਰੀ ਦੀ ਖ਼ੂਬੀ ਹੈ, ਜੋ ਬਰਤਾਨਵੀ ਕੋਚ ਮਾਰਟਿਨ ਓਵਨਜ਼ ਦੀ ਦੇਖਰੇਖ ਹੇਠ ਭਾਰਤ ਦੇ ਸਭ ਤੋਂ ਹੋਣਹਾਰ ਸਪ੍ਰਿੰਟ ਖਿਡਾਰੀਆਂ ਵਿੱਚੋਂ ਇੱਕ ਵਜੋਂ ਉੱਭਰਿਆ ਹੈ।

Share: