ਬੋਗੋਟਾ (ਕੋਲੰਬੀਆ): ਦੱਖਣ-ਪੱਛਮੀ ਕੋਲੰਬੀਆ ਵਿੱਚ ਸ਼ਨਿਚਰਵਾਰ ਨੂੰ ਬੱਸ ’ਚ ਹੋਏ ਧਮਾਕੇ ਨੇ 13 ਯਾਤਰੀਆਂ ਦੀ ਜਾਨ ਲੈ ਲਈ। ਦੇਸ਼ ਦੇ ਫੌਜ ਮੁਖੀ ਨੇ ਇਸ ਹਮਲੇ ਨੂੰ ਅਤਿਵਾਦੀ ਕਾਰਵਾਈ ਕਰਾਰ ਦਿੱਤਾ ਹੈ। ਇਸ ਘਟਨਾ ਵਿੱਚ ਘੱਟੋ-ਘੱਟ 38 ਲੋਕ ਜ਼ਖਮੀ ਹੋਏ ਹਨ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਖੇਤਰ ਵਿੱਚ ਨਸ਼ਾ ਤਸਕਰੀ ਨਾਲ ਜੁੜੀ ਹਿੰਸਾ ਤੇਜ਼ੀ ਨਾਲ ਵਧ ਰਹੀ ਹੈ। ਕੌਕਾ ਖੇਤਰ ਦੇ ਗਵਰਨਰ ਓਕਟਾਵਿਓ ਗੁਜ਼ਮੈਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਦੱਸਿਆ ਕਿ ਇਹ ਧਮਾਕਾ ਉਦੋਂ ਹੋਇਆ ਜਦੋਂ ਬੱਸ ਕਾਜੀਬੀਓ ਨਗਰਪਾਲਿਕਾ ਵਿੱਚ ਪੈਨਅਮਰੀਕਨ ਹਾਈਵੇਅ ’ਤੇ ਜਾ ਰਹੀ ਸੀ। ਕੌਕਾ ਦੀ ਸਿਹਤ ਸਕੱਤਰ ਕੈਰੋਲਿਨਾ ਕਾਮਾਰਗੋ ਨੇ ਨਿਊਜ਼ ਚੈਨਲ ਨੂੰ ਦੱਸਿਆ ਕਿ ਜ਼ਖ਼ਮੀਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਕੋਲੰਬੀਆ ਦੇ ਹਥਿਆਰਬੰਦ ਬਲਾਂ ਦੇ ਕਮਾਂਡਰ ਜਨਰਲ ਹਿਊਗੋ ਲੋਪੇਜ਼ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਅਤਿਵਾਦੀ ਕਾਰਵਾਈ ਸੀ। ਉਨ੍ਹਾਂ ਇਸ ਲਈ ਇਵਾਨ ਮੋਰਡਿਸਕੋ ਦੇ ਨੈੱਟਵਰਕ ਅਤੇ ਦਿ ਜੇਮ ਮਾਰਟੀਨੇਜ਼ ਧੜੇ ਨੂੰ ਜ਼ਿੰਮੇਵਾਰ ਠਹਿਰਾਇਆ। ਇਵਾਨ ਮੋਰਡਿਸਕੋ ਕੋਲੰਬੀਆ ਦੇ ਸਭ ਤੋਂ ਲੋੜੀਂਦੇ ਅਪਰਾਧੀਆਂ ਵਿੱਚੋਂ ਹੈ। ਇਹ ਦੋਵੇਂ ਗਰੁੱਪ ਹੁਣ ਭੰਗ ਹੋ ਚੁੱਕੀ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼ ਆਫ ਕੋਲੰਬੀਆ (ਐੱਫ ਏ ਆਰ ਸੀ) ਦੇ ਬਾਗੀ ਧੜੇ ਹਨ ਜੋ ਇਸ ਖੇਤਰ ਵਿੱਚ ਸਰਗਰਮ ਹਨ। ਂ ਇਵਾਨ ਮੋਰਡਿਸਕੋ ਅਤੇ ਜੇਮ ਮਾਰਟੀਨੇਜ਼ ਧੜਾ 2016 ਵਿੱਚ ਸਰਕਾਰ ਨਾਲ ਕੀਤੇ ਗਏ ਸ਼ਾਂਤੀ ਸਮਝੌਤੇ ਦੀ ਪਾਲਣਾ ਨਹੀਂ ਕਰਦੇ ਹਨ। ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ, ‘‘ਜਿਨ੍ਹਾਂ ਨੇ ਕਾਜੀਬੀਓ ਵਿੱਚ ਹਮਲਾ ਕਰ ਕੇ ਨਿਰਦੋਸ਼ ਨਾਗਰਿਕਾਂ ਨੂੰ ਮਾਰਿਆ ਅਤੇ ਜ਼ਖਮੀ ਕੀਤਾ, ਉਹ ਅਤਿਵਾਦੀ, ਫਾਸ਼ੀਵਾਦੀ ਅਤੇ ਨਸ਼ਾ ਤਸਕਰ ਹਨ।’’
Posted inNews
South-Western Colombia ਵਿੱਚ ਭਿਆਨਕ ਬੱਸ ਧਮਾਕਾ; 13 ਲੋਕਾਂ ਦੀ ਮੌਤ

