Punjab Power Cut Alert: ਪੰਜਾਬ ’ਚ ਅਗਲੇ 5 ਦਿਨ ਲੱਗਣਗੇ ਲੰਬੇ ਕੱਟ

Punjab Power Cut Alert: ਪੰਜਾਬ ’ਚ ਅਗਲੇ 5 ਦਿਨ ਲੱਗਣਗੇ ਲੰਬੇ ਕੱਟ

ਪਟਿਆਲਾ:  ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਗਲੇ 4-5 ਦਿਨਾਂ ਦੌਰਾਨ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ। ਇੱਕ ਪਾਸੇ ਜਿੱਥੇ ਸੂਬੇ ਵਿੱਚ ਪਾਰਾ ਲਗਾਤਾਰ ਚੜ੍ਹ ਰਿਹਾ ਹੈ, ਉੱਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਬਿਜਲੀ ਸਿਸਟਮ ਦੇ ਨਵੀਨੀਕਰਨ ਅਤੇ ਮਜ਼ਬੂਤੀ ਲਈ 26 ਅਪਰੈਲ ਤੱਕ ਲੰਬੇ ਕੱਟਾਂ ਦਾ ਐਲਾਨ ਕਰ ਦਿੱਤਾ ਹੈ।

ਗਰਮੀ ਤੇ ਬਿਜਲੀ ਕੱਟਾਂ ਦੀ ਦੋਹਰੀ ਮਾਰ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਵਿੱਚ ‘ਹੀਟਵੇਵ’ (ਲੂ) ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। PSPCL ਅਨੁਸਾਰ ਪ੍ਰਮੁੱਖ ਸ਼ਹਿਰਾਂ ਵਿੱਚ ਰੋਜ਼ਾਨਾ 8 ਤੋਂ 10 ਘੰਟੇ ਬਿਜਲੀ ਸਪਲਾਈ ਪ੍ਰਭਾਵਿਤ ਰਹਿ ਸਕਦੀ ਹੈ।

ਬਿਜਲੀ ਕੱਟਾਂ ਦਾ ਵੇਰਵਾ:

  • 22 ਅਪਰੈਲ: ਲੁਧਿਆਣਾ (10 ਤੋਂ 5), ਅੰਮ੍ਰਿਤਸਰ (10 ਤੋਂ 4), ਪਟਿਆਲਾ (ਦੁਪਹਿਰ 1 ਤੋਂ 5) , ਮੁਹਾਲੀ (ਸਵੇਰੇ 10 ਤੋਂ ਸ਼ਾਮ 6) ਅਤੇ ਬਠਿੰਡਾ (ਸਵੇਰੇ 9 ਤੋਂ ਦੁਪਹਿਰ 2 ਵਜੇ ਤੱਕ)।
  • 23 ਅਪਰੈਲ: ਮੁਹਾਲੀ (ਸਵੇਰੇ 9:30 ਤੋਂ ਸ਼ਾਮ 5:30), ਪਟਿਆਲਾ (10 ਤੋਂ 6), ਲੁਧਿਆਣਾ ਤੇ ਬਠਿੰਡਾ (10 ਤੋਂ 2/3 ਵਜੇ ਤੱਕ)।
  • 24 ਅਪਰੈਲ: ਮੁਹਾਲੀ ਤੇ ਪਟਿਆਲਾ ਵਿੱਚ ਸਵੇਰੇ 9:30/10 ਵਜੇ ਤੋਂ ਸ਼ਾਮ 5:30/6 ਵਜੇ ਤੱਕ ਕੱਟ ਰਹੇਗਾ। ਬਠਿੰਡਾ ਦੇ ਉਦਯੋਗਿਕ ਖੇਤਰਾਂ (ਡੱਬਵਾਲੀ ਰੋਡ, ਮਹਿਤਾ ਰੋਡ ਆਦਿ) ਵਿੱਚ ਵੀ ਸਪਲਾਈ ਠੱਪ ਰਹੇਗੀ।
  • 25 ਅਪਰੈਲ: ਮੁਹਾਲੀ (G-ਬਲਾਕ), ਲੁਧਿਆਣਾ ਅਤੇ ਪਟਿਆਲਾ ਵਿੱਚ ਸਵੇਰੇ 9/10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਗੁੱਲ ਰਹੇਗੀ।

ਅਧਿਕਾਰੀਆਂ ਦਾ ਪੱਖ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਇਹ ਕੱਟ ਜ਼ਰੂਰੀ ਹਨ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਹੈ ਕਿ ਕੋਸ਼ਿਸ਼ ਕੀਤੀ ਜਾਵੇਗੀ ਕਿ ਖਪਤਕਾਰਾਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਵੇ, ਪਰ ਦਿਨ ਵੇਲੇ ਲੱਗਣ ਵਾਲੇ ਇਨ੍ਹਾਂ ਲੰਬੇ ਕੱਟਾਂ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ।

Share: